15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-05-2026

ਹੁਸ਼ਿਆਰਪੁਰ ਸੈਂਟਰਲ ਕੋਆਪ੍ਰੇਟਿਵ ਬੈਂਕ ਦੀ ਮੈਨੇਜਮੈਂਟ ਵਲੋਂ ਵਧੀਆ ਕਾਰਗੁਜ਼ਾਰੀ ਦਿਖਾਉਣ ਵਾਲੇ ਬ੍ਰਾਂਚ ਮੈਨੇਜਰਾਂ ਦਾ ਸਨਮਾਨ

ਅਜੀਤ ਡੈਸਕ 01-05-2026
ਹੁਸ਼ਿਆਰਪੁਰ, 30 ਅਪ੍ਰੈਲ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਹੁਸ਼ਿਆਰਪੁਰ ਕੇਂਦਰੀ ਸਹਿਕਾਰੀ ਬੈਂਕ ਲਿਮ: ਦੇ ਮੁੱਖ ਦਫ਼ਤਰ ਰੇਲਵੇ ਰੋਡ ਹੁਸ਼ਿਆਰਪੁਰ ਵਿਖੇ ਬੈਂਕ ਦੇ ਸਮੂਹ ਬ੍ਰਾਂਚ ਮੈਨੇਜਰਾਂ ਦੀ ਮੀਟਿੰਗ ਹੋਈ, ਜਿਸ 'ਚ ਵਿੱਤੀ ਸਾਲ 2025-26 ਦੌਰਾਨ ਅਮਾਨਤਾਂ ਇਕੱਤਰ ਕਰਨ, ਕਰਜ਼ੇ ਜਾਰੀ ਕਰਨ ਅਤੇ ਐੱਨ. ਪੀ. ਏ. ਘਟਾਉਣ ਵਿਚ ਬਹੁਤ ਹੀ ਸ਼ਲਾਘਾਯੋਗ ਕਾਰਗੁਜ਼ਾਰੀ ਦਿਖਾਉਣ ਵਾਲੀਆਂ ਬ੍ਰਾਂਚਾਂ ਤਲਵਾੜਾ, ਗੜ੍ਹਸ਼ੰਕਰ, ਹਾਜੀਪੁਰ, ਪਨਾਮ, ਮੁਕੇਰੀਆਂ, ਜਲਾਲਪੁਰ, ਨੱਥੂਪੁਰ, ਦਸੂਹਾ, ਰੇਲਵੇ ਰੋਡ, ਮੇਨ ਬਰਾਂਚ, ਦਾਤਾਰਪੁਰ ਅਤੇ ਭੂੰਗਾ ਦੇ ਬ੍ਰਾਂਚ ਮੈਨੇਜਰਾਂ ਨੂੰ ਮੋਮੈਂਟੋ ਤੇ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ | ਇਸੇ ਤਰ੍ਹਾਂ ਧਾਮੀਆਂ ਬ੍ਰਾਂਚ ਮੈਨੇਜਰ ਨੂੰ ਸਭ ਤੋਂ ਵੱਧ ਜੁਆਇੰਟ ਲਾਇਬਿਲਟੀਜ਼ ਗਰੁੱਪਾਂ ਨੂੰ ਕਰਜ਼ਾ ਜਾਰੀ ਕਰਨ ਅਤੇ ਇਨ੍ਹਾਂ ਕਰਜ਼ਿਆਂ ਦਾ ਕੋਈ ਵੀ ਐੱਨ. ਪੀ. ਏ. ਨਾ ਹੋਣ ਲਈ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਬੈਂਕ ਦੇ ਬੋਰਡ ਆਫ਼ ਡਾਇਰੈਕਟਰਜ਼ ਦੇ ਚੇਅਰਮੈਨ ਵਿਕਰਮ ਸ਼ਰਮਾ ਵਲੋਂ ਵਧੀਆ ਕਾਰਗੁਜ਼ਾਰੀ ਦਿਖਾਉਣ ਵਾਲੀਆਂ ਬ੍ਰਾਂਚਾਂ ਦੇ ਬ੍ਰਾਂਚ ਮੈਨੇਜਰਾਂ ਨੂੰ ਵਧਾਈ ਦਿੰਦਿਆਂ ਬਾਕੀ ਬ੍ਰਾਂਚ ਮੈਨੇਜਰਾਂ ਨੂੰ ਵੀ ਚਾਲੂ ਵਿੱਤੀ ਸਾਲ 2026-27 ਦੌਰਾਨ ਵਧੀਆ ਕਾਰਗੁਜ਼ਾਰੀ ਦਿਖਾਉਣ ਲਈ ਪ੍ਰੇਰਿਤ ਕੀਤਾ ਗਿਆ | ਇਸ ਮੌਕੇ ਵਾਇਸ ਚੇਅਰਮੈਨ ਰਣਵੀਰ ਸਿੰਘ ਨੱਥੂਪੁਰ ਵੀ ਉਚੇਚਾ ਤੌਰ 'ਤੇ ਸ਼ਾਮਿਲ ਹੋਏ ਤੇ ਉਨ੍ਹਾਂ ਵਧੀਆ ਕਾਰਗੁਜ਼ਾਰੀ ਦਿਖਾਉਣ ਵਾਲੇ ਬ੍ਰਾਂਚ ਮੈਨੇਜਰਾਂ ਨੂੰ ਮੁਬਾਰਕਬਾਦ ਦਿੱਤੀ | ਉਨ੍ਹਾਂ ਬੈਂਕ 'ਚ ਸਟਾਫ਼ ਦੀ ਬਹੁਤ ਜ਼ਿਆਦਾ ਘਾਟ ਹੋਣ 'ਤੇ ਚਿੰਤਾ ਵੀ ਪ੍ਰਗਟ ਕੀਤੀ, ਕਿਉਂਕਿ ਬੈਂਕ ਦੀਆਂ ਕਈ ਬ੍ਰਾਂਚਾਂ ਸਿੰਗਲਮੈਨ ਹਨ ਅਤੇ ਬਾਕੀ ਬ੍ਰਾਂਚਾਂ 'ਚ ਵੀ 2-2 ਕਰਮਚਾਰੀ ਹੀ ਹਨ, ਜਿਸ ਕਾਰਨ ਬੈਂਕ ਸਟਾਫ਼ 'ਤੇ ਕੰਮ ਦਾ ਬੋਝ ਜ਼ਿਆਦਾ ਹੈ | ਇਸ ਮੌਕੇ ਬੈਂਕ ਦੇ ਮੈਨੇਜਿੰਗ ਡਾਇਰੈਕਟਰ ਜਸਪਾਲ ਸਿੰਘ ਜੱਸੀ ਨੇ ਚਾਲੂ ਵਿੱਤੀ ਸਾਲ ਦੌਰਾਨ ਸਾਰੇ ਹੀ ਬ੍ਰਾਂਚ ਮੈਨੇਜਰਾਂ ਨੂੰ ਵੱਖ-ਵੱਖ ਕਰਜ਼ਾ ਸਕੀਮਾਂ ਤਹਿਤ ਅਲਾਟ ਕੀਤੇ ਟੀਚਿਆਂ ਅਨੁਸਾਰ ਕਰਜ਼ੇ ਜਾਰੀ ਕਰਨ, ਅਮਾਨਤਾਂ ਇਕੱਤਰ ਕਰਨ ਤੇ ਐੱਨ. ਪੀ. ਏ. ਘਟਾ ਕੇ ਬੈਂਕ ਦੇ ਬਿਜ਼ਨੈਸ ਵਿਚ ਵਾਧਾ ਕਰਨ ਲਈ ਪ੍ਰੇਰਿਤ ਕੀਤਾ | ਬੈਂਕ ਦੇ ਜ਼ਿਲ੍ਹਾ ਮੈਨੇਜਰ ਲਖਬੀਰ ਸਿੰਘ ਵਲੋਂ ਸਮੂਹ ਬਰਾਂਚਾਂ ਦੀ ਸਾਲ 2025-26 ਦੌਰਾਨ ਦੀ ਕਾਰਗੁਜ਼ਾਰੀ ਬਾਰੇ ਵਿਸਥਾਰ ਪੂਰਵਕ ਬ੍ਰਾਂਚ ਮੈਨੇਜਰਾਂ ਨੂੰ ਜਾਣਕਾਰੀ ਦਿੱਤੀ ਗਈ | ਉਨ੍ਹਾਂ ਬ੍ਰਾਂਚ ਮੈਨੇਜਰਾਂ ਨੂੰ ਵਹੀਕਲ ਲੋਨ ਸਕੀਮ, ਜੁਆਇੰਟ ਲਾਇਬਿਲਟੀਜ਼ ਗਰੁੱਪ ਸਕੀਮ, ਪਰਸਨਲ ਲੋਨ ਸਕੀਮ ਆਦਿ ਤਹਿਤ ਹਰੇਕ ਮਹੀਨੇ ਕਰਜ਼ੇ ਜਾਰੀ ਕਰਨ ਲਈ ਕਿਹਾ | ਉਨ੍ਹਾਂ ਦੱਸਿਆ ਕਿ ਬੈਂਕ ਵਲੋਂ ਮਈ ਮਹੀਨੇ ਗੋਲਡ ਲੋਨ ਸਕੀਮ ਵੀ ਸ਼ੁਰੂ ਕੀਤੀ ਜਾ ਰਹੀ ਹੈ | ਇਸ ਮੌਕੇ ਸੀਨੀਅਰ ਮੈਨੇਜਰ ਮਨਮਿੰਦਰ, ਸਹਾਇਕ ਮੈਨੇਜਰ ਬਲਦੇਵ ਸਿੰਘ, ਕੇਅਰਟੇਕਰ ਮੋਹਿਤ ਕੁੰਦਰਾ ਤੇ ਸਮੂਹ ਬ੍ਰਾਂਚ ਮੈਨੇਜਰ ਹਾਜ਼ਰ ਸਨ |
ਪਿਛਲੀ ਖ਼ਬਰ ਜੇਜੋਂ-ਫਗਵਾੜਾ ਰੇਲ ਸੰਪਰਕ ਸ਼ੁਰੂ ਹੋਣ ਨਾਲ ਲੋਕਾਂ ਦੀ ਚਿਰੋਕਣੀ ਮੰਗ ਹੋਈ ਪੂਰੀ- ਡਾ. ਇਸ਼ਾਂਕ ਕੁਮਾਰ ਅਗਲੀ ਖ਼ਬਰ ਵਿਧਾਇਕ ਘੁੰਮਣ ਨੇ ਸਕੈਨ ਮਸ਼ੀਨ ਦਾ ਉਦਘਾਟਨ ਬਜ਼ੁਰਗ ਮਾਤਾ ਤੋਂ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।