28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਬੀਬੀ ਗੁਰਪ੍ਰੀਤ ਕੌਰ ਲਹੌਰੀਆ ਨੂੰ ਸਮਾਜ ਸੇਵੀ ਆਗੂਆਂ ਨੇ ਕੀਤਾ ਸਨਮਾਨਿਤ

ਅਜੀਤ ਡੈਸਕ 03-05-2026
ਮੁਕੇਰੀਆਂ, 2 ਮਈ (ਰਾਮਗੜ੍ਹੀਆ)-ਭਗਵਾਨ ਵਾਲਮੀਕਿ ਸਭਾ ਕੈਨੇਡਾ ਮਾਲਟਨ ਦੀ ਪ੍ਰਧਾਨ ਬੀਬੀ ਗੁਰਪ੍ਰੀਤ ਕੌਰ ਲਹੌਰੀਆ ਦਾ ਭਾਰਤ ਫੇਰੀ ਦੌਰਾਨ ਮੁਕੇਰੀਆਂ ਪਹੁੰਚਣ 'ਤੇ ਮੁਕੇਰੀਆਂ ਦੇ ਸਮਾਜ ਸੇਵਕਾਂ ਵਲੋਂ ਭਰਵਾਂ ਸਵਾਗਤ ਕੀਤਾ | ਇਸ ਮੌਕੇ ਬੀਬੀ ਗੁਰਪ੍ਰੀਤ ਕੌਰ ਲਹੌਰੀਆ ਨੇ ਮੁਕੇਰੀਆਂ ਵਿਖੇ ਭਾਰਤ ਰਤਨ ਬਾਬਾ ਸਾਹਿਬ ਡਾ. ਬੀ. ਆਰ. ਅੰਬੇਡਕਰ ਪਾਰਕ 'ਚ ਜਾ ਕੇ ਉਨ੍ਹਾਂ ਨੂੰ ਸ਼ਰਧਾ ਦੇ ਫ਼ੁਲ ਭੇਟ ਕੀਤੇ | ਇਸ ਮੌਕੇ ਉਨ੍ਹਾਂ ਬਾਬਾ ਸਾਹਿਬ ਤੇ ਗੁਰੂ ਰਵਿਦਾਸ ਜੀ ਦੇ ਦਰਸਾਏ ਮਾਰਗ 'ਤੇ ਚਲਨ ਲਈ ਜ਼ੋਰ ਦਿੱਤਾ | ਇਸ ਮੌਕੇ ਮਹੰਤ ਸ਼ਨੀਲ ਕੁਮਾਰ, ਬਲਾਕ ਕਾਂਗਰਸ ਪ੍ਰਧਾਨ ਰਵਿੰਦਰ ਸਿੰਘ, ਨਗਰ ਕੌਂਸਲ ਪ੍ਰਧਾਨ ਵਿਨੋਦ ਕੁਮਾਰ, ਰਾਜੇਸ਼ ਰੱਤੂ, ਬਾਲੀ ਰਾਮ, ਸੰਜੀਵ, ਜੈਪਾਲ ਸਿੰਘ ਆਦਿ ਨੇ ਸਿਰੋਪਾਉ ਪਾ ਕੇ ਸਵਾਗਤ ਕੀਤਾ | ਇਸ ਤੋਂ ਬਾਅਦ ਬੀਬੀ ਗੁਰਪ੍ਰੀਤ ਕੌਰ ਲਹੌਰੀਆ ਨੇ ਵਾਲਮੀਕਿ ਆਸ਼ਰਮ ਜਾ ਕੇ ਭਗਵਾਨ ਵਾਲਮੀਕਿ ਦਾ ਆਸ਼ੀਰਵਾਦ ਪ੍ਰਾਪਤ ਕੀਤਾ | ਇਸ ਮੌਕੇ ਮੁਕੇਰੀਆਂ ਦੇ ਸਮਾਜ ਸੇਵੀ ਸੰਸਥਾ ਦੇ ਆਗੂ ਵੀ ਹਾਜ਼ਰ ਸਨ |
ਪਿਛਲੀ ਖ਼ਬਰ ਦਸਤਾਂ ਤੋਂ ਬਚਾਅ ਲਈ ਓ. ਆਰ. ਐੱਸ. ਅਤੇ ਜ਼ਿੰਕ ਦੀ ਵਰਤੋਂ ਕਰੋ-ਡਾ. ਸੀਮਾ ਗਰਗ ਅਗਲੀ ਖ਼ਬਰ ਵਿਧਾਇਕ ਜਿੰਪਾ ਨੇ ਸ਼ਿਵ ਜੀ ਚੌਕ ਤੋਂ ਮੋਨਾ ਮੈਮੋਰੀਅਲ ਚਰਚ ਤੱਕ ਨਵੀਂ ਸੜਕ ਦਾ ਕੀਤਾ ਉਦਘਾਟਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।