06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਸੀ. ਐੱਚ. ਸੀ. ਬੀਣੇਵਾਲ 'ਚ ਸਿਹਤ ਸਹੂਲਤਾਂ ਦਾ ਲੋਕ ਲਾਭ ਲੈਣ-ਐਸ. ਐਮ. ਓ.

ਅਜੀਤ ਡੈਸਕ 12-05-2026
ਬੀਣੇਵਾਲ, 11 ਮਈ (ਬੈਜ ਚੌਧਰੀ)-ਸੀ. ਐੱਚ. ਸੀ. ਹਸਪਤਾਲ ਬੀਣੇਵਾਲ ਦੇ ਐੱਸ. ਐਮ. ਓ. ਡਾ. ਨਿਰਮਲ ਕੁਮਾਰ ਐਮ. ਡੀ. ਮੈਡੀਸਨ ਨੇ ਹਸਪਤਾਲ 'ਚ ਸਰਕਾਰ ਵਲੋਂ ਮੁਫ਼ਤ 'ਚ ਦਿੱਤੀਆਂ ਜਾ ਰਹੀਆਂ ਸਿਹਤ ਸਹੂਲਤਾਂ ਦਾ ਬੀਤ ਇਲਾਕੇ ਦੇ ਲੋਕਾਂ ਨੂੰ ਲਾਭ ਲੈਣ ਦੀ ਅਪੀਲ ਕੀਤੀ ਹੈ ਅਤੇ ਸਮੂਹ ਆਸ਼ਾ ਵਰਕਰਾਂ ਰਾਹੀਂ ਹਸਪਤਾਲ 'ਚ ਦਿੱਤੀਆਂ ਜਾ ਰਹੀਆਂ ਸਿਹਤ ਸਹੂਲਤਾਂ ਵਾਰੇ ਪਿੰਡਾਂ ਵਿਚ ਆਮ ਲੋਕਾਂ ਤਕ ਵਿਸਥਾਰ ਨਾਲ ਜਾਣਕਾਰੀ ਪਹੰੁਚਾਉਣ ਲਈ ਕਿਹਾ ਗਿਆ ਹੈ | ਉਨ੍ਹਾਂ ਦੱਸਿਆ ਕਿ ਹਸਪਤਾਲ ਵਿਚ ਦਿਲ ਦੀਆਂ ਬਿਮਾਰੀਆਂ ਲਈ ਈ. ਸੀ. ਜੀ. ਸਹੂਲਤ ਵੀ ਉਪਲਬਧ ਹੈ | ਹੁਣ ਮਰੀਜ਼ਾਂ ਨੂੰ ਬਾਹਰ ਜਾ ਕੇ ਈ. ਸੀ. ਜੀ. ਕਰਵਾਉਣ ਦੀ ਲੋੜ ਨਹੀਂ | ਉਨ੍ਹਾਂ ਦੱਸਿਆ ਕਿ ਹਫ਼ਤੇ ਦੇ 6 ਦਿਨ ਸੋਮਵਾਰ ਤੋਂ ਸਨਿਚਰਵਾਰ ਤਕ ਦਿਲ, ਛਾਤੀ, ਸ਼ੂਗਰ, ਅਧਰੰਗ, ਪੀਲੀਆ ਤੇ ਗਠੀਆ ਰੋਗਾਂ ਦੀ ਜਾਂਚ ਉਨ੍ਹਾਂ ਵਲੋਂ ਖ਼ੁਦ ਕੀਤੀ ਜਾਂਦੀ ਹੈ ਅਤੇ ਦਵਾਈਆਂ ਵੀ ਮੁਫ਼ਤ ਦਿੱਤੀਆਂ ਜਾਂਦੀਆਂ ਹਨ | ਇਸ ਤੋਂ ਇਲਾਵਾ ਹਰੇਕ ਹਫ਼ਤੇ ਦੇ ਪਹਿਲੇ ਤਿੰਨ ਦਿਨ ਸੋਮਵਾਰ, ਮੰਗਲਵਾਰ ਤੇ ਬੁੱਧਵਾਰ ਨੂੰ ਹਸਪਤਾਲ ਵਿਚ ਮਹਿਲਾ ਡਾਕਟਰ ਹਾਜ਼ਰ ਮਿਲਣਗੇ ਜੋ ਕਿ ਔਰਤਾਂ ਦੇ ਰੋਗਾਂ ਵਾਰੇ ਜਾਂਚ ਕਰਨਗੇ ਅਤੇ ਏ. ਐਨ. ਸੀ. ਮਰੀਜ਼ ਆਪਣਾ ਚੈੱਕਅਪ ਤੇ ਸਲਾਹ ਲੈ ਸਕਦੇ ਹਨ | ਹਰ ਸੋਮਵਾਰ, ਮੰਗਲਵਾਰ, ਵੀਰਵਾਰ ਤੇ ਸ਼ੁੱਕਰਵਾਰ ਨੂੰ ਲੈਬ ਟੈੱਸਟ/ਖ਼ੂਨ ਤੇ ਪਿਸ਼ਾਬ ਦੇ ਟੈੱਸਟ ਕੀਤੇ ਜਾਂਦੇ ਹਨ | ਡਾਕਟਰ ਨਿਰਮਲ ਕੁਮਾਰ ਨੇ ਲੋਕਾਂ ਨੂੰ ਹਸਪਤਾਲ ਵਿਚ ਹੀ ਲੈਬ ਟੈੱਸਟ ਕਰਵਾ ਕੇ ਸਰਕਾਰੀ ਸਹੂਲਤਾਂ ਲੈਣ ਦੀ ਅਪੀਲ ਕੀਤੀ | ਹਸਪਤਾਲ 'ਚ ਹਰ ਹਫ਼ਤੇ ਬੁੱਧਵਾਰ ਤੇ ਸਨਿਚਰਵਾਰ ਨੂੰ ਬਲਗ਼ਮ ਦੀ ਜਾਂਚ ਲਈ ਟੀ. ਬੀ. ਟੈੱਸਟ ਹਰ ਬੁੱਧਵਾਰ ਤੇ ਸਨਿਚਰਵਾਰ ਮੁਫ਼ਤ ਕੀਤਾ ਜਾਂਦਾ ਹੈ |
ਪਿਛਲੀ ਖ਼ਬਰ ਬਕਾਇਆ ਚਲਾਨ ਰਾਸ਼ੀ ਜਮ੍ਹਾਂ ਨਾ ਕਰਵਾਉਣ ਵਾਲੇ ਵਾਹਨਾਂ ਦੇ ਰਜਿਸਟ੍ਰੇਸ਼ਨ ਨੰਬਰ ਕੀਤੇ ਗਏ ਬਲੈਕ ਲਿਸਟ-ਆਰ. ਟੀ. ਓ. ਅਗਲੀ ਖ਼ਬਰ ਸੇਂਟ ਸੋਲਜਰ ਸਕੂਲਾਂ 'ਚ ਮਾਂ ਦਿਵਸ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।