25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-06-2026

34 ਸੰਸਥਾਵਾਂ ਦੇ 1700 ਤੋਂ ਵੱਧ ਵਲੰਟੀਅਰਾਂ ਨੇ ਲਗਾਏ 9 ਹਜ਼ਾਰ ਤੋਂ ਵੱਧ ਪੌਦੇ

ਅਜੀਤ ਡੈਸਕ 08-06-2026
ਹੁਸ਼ਿਆਰਪੁਰ, 7 ਜੂਨ (ਹਰਪ੍ਰੀਤ ਕੌਰ)-ਯੁਵਕ ਸੇਵਾਵਾਂ ਵਿਭਾਗ ਦੇ ਸਹਾਇਕ ਡਾਇਰੈਕਟਰ ਪ੍ਰੀਤ ਕੋਹਲੀ ਦੁਆਰਾ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਦੀ ਸਰਪ੍ਰਸਤੀ ਹੇਠ ਵਿਭਾਗ ਨਾਲ ਸੰਬੰਧਤ ਯੂਥ ਕਲੱਬਾਂ, ਐਨ. ਐਸ. ਐਸ. ਯੁਨਿਟਾਂ, ਰੈੱਡ ਰੀਬਨ ਕਲੱਬਾਂ ਦੇ ਮੈਂਬਰਾਂ ਦੀ ਮਦਦ ਨਾਲ ਵਾਤਾਵਰਨ ਦਿਵਸ ਮਨਾਇਆ | ਇਸ ਮੌਕੇ ਜ਼ਿਲ੍ਹੇ ਭਰ ਦੇ ਵਲੰਟੀਅਰਾਂ ਵਲੋਂ ਸਾਂਝੀਆ ਥਾਵਾਂ 'ਤੇ 9 ਹਜ਼ਾਰ ਤੋਂ ਵੱਧ ਬੂਟੇ ਲਗਾਏ ਗਏ | ਪ੍ਰੀਤ ਕੋਹਲੀ ਨੇ ਦੱਸਿਆ ਕਿ ਛੁੱਟੀਆਂ ਦੇ ਚੱਲਦਿਆ ਸਮੂਹ ਸਕੂਲ/ਕਾਲਜ ਦੇ ਸਟਾਫ਼ ਤੇ ਬੱਚਿਆਂ ਨੇ ਇਸ 'ਚ ਭਾਗ ਲਿਆ | ਪ੍ਰੀਤ ਕੋਹਲੀ ਨੇ ਬੂਟਿਆਂ ਦੀ ਮਹੱਤਤਾ ਬਾਰੇ ਦੱਸਿਆ | ਉਨ੍ਹਾਂ ਦੱਸਿਆ ਕਿ ਧਰਤੀ ਹੇਠ ਪੌਦਿਆ ਦਾ ਰਕਬਾ ਵਧਾਉਣ ਲਈ ਵਿਭਾਗ ਵਲੋਂ 20 ਹਜ਼ਾਰ ਤੋਂ ਵੱਧ ਬੂਟੇੇ ਜ਼ਿਲਾ ਹੁਸ਼ਿਆਰਪੁਰ ਵਿਖੇ ਲਗਾਉਣ ਦਾ ਟੀਚਾ ਮਿੱਥਿਆ ਗਿਆ ਹੈ | ਇਸ ਲਈ ਜੰਗਲਾਤ ਮਹਿਕਮੇ ਤੋਂ ਵੀ ਮਦਦ ਲਈ ਜਾਵੇਗੀ |
ਪਿਛਲੀ ਖ਼ਬਰ ਬੇਸਹਾਰਾ ਗਊਆਂ ਕੂੜਾ ਖਾਣ ਲਈ ਮਜਬੂਰ, ਸਰਕਾਰ ਵਸੂਲ ਰਹੀ ਹੈ ਕਰੋੜਾਂ ਦਾ ਗਊ ਸੈਸ ਅਗਲੀ ਖ਼ਬਰ ਬਾਬਾ ਸਖੀ ਚੰਦ ਦੀ ਬਰਸੀ ਭਲਕੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।