10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-07-2026

ਸ਼ਾਹਪੁਰ ਘਾਟੇ ’ਚ ਜੰਗਲਾਤ ਵਿਭਾਗ ਦੀਆਂ ਪਹਾੜੀਆਂ ’ਤੇ ਸੰਨ੍ਹ, ਵੱਡੀ ਗਿਣਤੀ ’ਚ ਰੇਤ ਚੋਰੀ

ਅਜੀਤ ਡੈਸਕ 29-07-2026

ਗੜ੍ਹਸ਼ੰਕਰ, 28 ਜੁਲਾਈ (ਧਾਲੀਵਾਲ)-ਨਜਾਇਜ਼ ਮਾਈਨਿੰਗ ਨੂੰ ਲੈ ਕੇ ਇਲਾਕਾ ਗੜ੍ਹਸ਼ੰਕਰ ਜਿਥੇ ਪਹਿਲਾ ਹੀ ਚਰਚਿਤ ਹੈ, ਉਥੇ ਹੀ ਜੰਗਲਾਤ ਵਿਭਾਗ ਦੇ ਰਕਬੇ ਵਿਚ ਨਜਾਇਜ਼ ਹੋਣ ਦਾ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ ਗੜ੍ਹਸ਼ੰਕਰ-ਨੰਗਲ ਰੋਡ ‘ਤੇ ਸਥਿਤ ਸ਼ਾਹਪੁਰ ਘਾਟੇ ਦੀ ਹੈ ਜਿਥੇ ਮਾਈਨਿੰਗ ਮਾਫੀਆ ਵਲੋਂ ਜੰਗਲਾਤ ਵਿਭਾਗ ਦੇ ਰਕਬੇ ਵਿਚ ਦਫ਼ਾ 4 ਅਤੇ 5 ਵਿਚ ਪੈਂਦੀਆਂ ਪਹਾੜੀਆਂ ‘ਤੇ ਸੰਨ੍ਹ ਲਗਾਈ ਹੈ। ਮੁੱਖ ਸੜਕ ਨਾਲ ਸਥਿਤ ਪਹਾੜੀਆਂ ਤੋਂ ਇਕ ਨਹੀਂ 4-5 ਥਾਵਾਂ ਤੋਂ ਵੱਡੀ ਤਾਤਾਦ ‘ਚ ਰੇਤ, ਪੱਥਰ ਚੋਰੀ ਕੀਤਾ ਗਿਆ ਹੈ ਤੇ ਅਜਿਹਾ ਕਰਨ ਸਮੇਂ ਪਹਾੜੀਆਂ ‘ਤੇ ਲੱਗੇ ਦਰਖੱਤਾਂ ਦੀ ਵੀ ਪ੍ਰਵਾਹ ਨਹੀਂ ਕੀਤੀ ਗਈ। ਇਸ ਘਟਨਾ ਨੇ ਜਿਥੇ ਜੰਗਲਾਤ ਵਿਭਾਗ ਦੀ ਮੁਸ਼ਤੈਦੀ ਦੀ ਹਵਾ ਕੱਢਕੇ ਰੱਖਦੇ ਦਿੱਤੀ ਹੈ, ਉਥੇ ਹੀ ਸ਼ਿਵਾਲਿਕ ਦੀਆਂ ਰਮਣੀਕ ਪਹਾੜੀਆਂ ਨੂੰ ਲਗਾਇਆ ਖੋਰਾ ਵਾਤਾਵਰਨ ਪ੍ਰੇਮੀਆਂ ਲਈ ਵੱਡੀ ਚਿੰਤਾਂ ਦਾ ਵਿਸ਼ਾ ਹੈ। ਇਹ ਵੀ ਪਤਾ ਲੱਗਾ ਹੈ ਕਿ ਪਹਾੜੀਆਂ ਤੋਂ ਚੁੱਕਿਆ ਮਲਬਾ ਕੁਝ ਹੀ ਕਿਲੋਮੀਟਰ ‘ਤੇ ਸੁੱਟਿਆ ਗਿਆ ਤੇ ਕੁਝ ਵਿਅਕਤੀਆਂ ਵਲੋਂ ਰੇਤ ਚੁੱਕਣ ਅਤੇ ਸੁੱਟਣ ਵੇਲੇ ਦੀ ਵੀਡੀਓ ਵੀ ਕੈਮਰੇ ਵਿਚ ਕੈਦ ਕੀਤੀ ਗਈ ਹੈ। ਇਸ ਸਬੰਧੀ ਡਵੀਜ਼ਨਲ ਫਾਰੈਸਟ ਅਫਸਰ ਹਰਭਜਨ ਸਿੰਘ ਨਾਲ ਜਦੋਂ ਇਸ ਮਾਮਲੇ ‘ਚ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਆਇਆ ਹੈ ਤੇ ਇਸ ਸਬੰਧੀ ਰੇਂਜ ਅਫਸਰ ਨੂੰ ਕਾਰਵਾਈ ਲਈ ਕਹਿ ਦਿੱਤਾ ਗਿਆ ਹੈ।

ਪਿਛਲੀ ਖ਼ਬਰ 2027 ਵਿਚ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਨੂੰ ਸੱਤਾ ਤੋਂ ਬਾਹਰ ਕਰਕੇ ਅਸਲ ਬਦਲਾਅ ਲਿਆਉਣਗੇ - ਸੰਗਤ ਸਿੰਘ ਗਿਲਜ਼ੀਆਂ ਅਗਲੀ ਖ਼ਬਰ ਸੀ.ਸੀ.ਟੀ.ਵੀ. ’ਚ ਕੈਦ ਹੋਇਆ ਕਥਿਤ ਚੋਰ ਗ੍ਰਿਫ਼ਤਾਰ, ਚੋਰੀ ਹੋਏ ਦੋ ਗੈਸ ਸਿਲੰਡਰ ਬਰਾਮਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।