ਮੁੱਲਾਂਪੁਰ-ਦਾਖਾ, 30 ਅਪ੍ਰੈਲ (ਨਿਰਮਲ ਸਿੰਘ ਧਾਲੀਵਾਲ)-ਆਈ.ਸੀ.ਐੱਸ.ਸੀ. ਨਵੀਂ ਦਿੱਲੀ ਵਲੋਂ ਦਸਵੀਂ ਅਤੇ ਬਾਰ੍ਹਵੀਂ ਜਮਾਤ ਐਲਾਨੇ ਨਤੀਜੇ ਸਮੇਂ ਗੋਲਡਨ ਅਰਥ ਕਾਨਵੈਂਟ ਸਕੂਲ ਪੰਡੋਰੀ (ਮੁੱਲਾਂਪੁਰ) ਦਾ ਦੋਵਾਂ ਜਮਾਤਾਂ ਦਾ ਨਤੀਜਾ 100 ਫ਼ੀਸਦੀ ਰਿਹਾ | ਸਕੂਲ ਦੇ ਦਸਵੀਂ ਕਲਾਸ ਦੇ 33 ਬੱਚਿਆਂ ਨੇ ਅਤੇ ਬਾਰ੍ਹਵੀਂ ਦੇ 17 ਬੱਚਿਆਂ ਨੇ ਬੋਰਡ ਦੇ ਪੇਪਰ ਦਿੱਤੇ ਸਨ, ਜਿੰਨ੍ਹਾਂ ਵਿਚੋਂ ਸਾਰੇ ਬੱਚੇ ਚੰਗੇ ਅੰਕ ਲੈ ਕੇ ਪਾਸ ਹੋਏ ਹਨ | ਸਕੂਲ ਪਿ੍ੰਸੀਪਲ ਗੁਰਪ੍ਰੀਤ ਕੌਰ ਅਨੁਸਾਰ ਦਸਵੀਂ ਜਮਾਤ ਵਿਦਿਆਰਥੀ ਅਮਰਵੀਰ ਸਿੰਘ ਨੇ 94 ਫ਼ੀਸਦੀ ਅੰਕਾਂ ਨਾਲ ਪਹਿਲਾ, ਨੰਦਨੀ ਸਾਮਾ ਨੇ 90 ਫ਼ੀਸਦੀ ਅੰਕਾਂ ਨਾਲ ਦੂਸਰਾ ਅਤੇ ਸਿ੍ਸ਼ਟੀ ਸਢੌਰਾ 88 ਫ਼ੀਸਦੀ ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਹਾਸਲ ਕੀਤਾ | ਇਸ ਤਰ੍ਹਾਂ ਬਾਰ੍ਹਵੀਂ ਜਮਾਤ ਸਾਇੰਸ ਸਟਰੀਮ ਵਿਚੋਂ ਹਰਮਨਪ੍ਰੀਤ ਕੌਰ ਤੇ ਨਵਦੀਪ ਕੌਰ ਦੋਵਾਂ ਨੇ 87.25 ਫ਼ੀਸਦੀ ਅੰਕ ਲੈ ਕੇ ਪਹਿਲਾ ਸਥਾਨ ਹਾਸਿਲ ਕੀਤਾ | ਅਮਨੀਤ ਕੌਰ 84.5 ਫ਼ੀਸਦੀ ਅੰਕਾਂ ਨਾਲ ਦੂਸਰਾ ਸਥਾਨ ਲਿਆ | ਹਿਊਮੈਨਿਟੀਜ਼ ਗਰੁੱਪ ਵਿਚ ਪਿੰਕੀ ਨਾਇਕ ਨੇ 78.75 ਫ਼ੀਸਦੀ ਅੰਕਾਂ ਨਾਲ ਪਹਿਲਾ, ਪ੍ਰਭਜੋਤ ਸਿੰਘ ਗਰੇਵਾਲ ਨੇ 70 ਫ਼ੀਸਦੀ ਅੰਕਾਂ ਨਾਲ ਦੂਸਰਾ ਅਤੇ ਰਾਜਵੀਰ ਕੌਰ ਨੇ 69 ਫ਼ੀਸਦੀ ਅੰਕਾਂ ਨਾਲ ਤੀਸਰਾ ਸਥਾਨ ਲਿਆ | ਕਾਮਰਸ ਸਟਰੀਮ ਵਿਚ ਮਨਮੀਤ ਸਿੰਘ ਗਿੱਲ 76.25 ਫ਼ੀਸਦੀ ਅੰਕਾਂ ਹਾਸਿਲ ਕਰਕੇ ਪਹਿਲਾ ਸਥਾਨ ਲਿਆ | ਕਰਨਦੀਪ ਸਿੰਘ, ਪਰਵੀਰ ਸਿੰਘ, ਬਲਰੀਨ ਕੌਰ ਚੰਗੇ ਅੰਕ ਪ੍ਰਾਪਤ ਕਰਕੇ ਸਕੂਲ ਦਾ ਨਾਂਅ ਚਮਕਾਇਆ | ਇਸ ਸ਼ਾਨਦਾਰ ਨਤੀਜੇ 'ਤੇ ਸਕੂਲ ਦੇ ਪ੍ਰਬੰਧਕੀ ਚੇਅਰਮੈਨ ਸ: ਬਲਦੇਵ ਕਿ੍ਸ਼ਨ ਅਰੋੜਾ ਨੇ ਵਿਦਿਆਥੀਆਂ, ਅਧਿਆਪਕਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਸਭ ਬੱਚਿਆਂ ਦੀ ਮਿਹਨਤ ਦਾ ਨਤੀਜਾ ਹੀ ਹੈ, ਜੋ ਕਿ ਸਾਰਾ ਸਾਲ ਮਿਹਨਤ ਕਰਨ ਦੇ ਬਾਅਦ ਬੱਚਿਆਂ ਨੂੰ ਇਹ ਨਤੀਜਾ ਹਾਸਲ ਹੋਇਆ | ਇਸ ਸਮੇਂ ਵਾਈਸ ਚੇਅਰਮੈਨ ਗੁਲਸ਼ਨ ਲੂਥਰਾ, ਪ੍ਰਧਾਨ ਡਾ: ਮਨਿੰਦਰਪਾਲ ਅਰੋੜਾ, ਵਾਈਸ ਪ੍ਰਧਾਨ ਰਾਜੀਵ ਕੁਮਾਰ ਅਰੋੜਾ, ਡਾਇਰੈਕਟਰ ਸਨੀਤੂ ਅਰੋੜਾ, ਪਿ੍ੰਸੀਪਲ ਗੁਰਪ੍ਰੀਤ ਕੌਰ, ਸੁਪਰਵਾਈਜ਼ਰ ਹਰਪ੍ਰੀਤ ਕੌਰ ਵਿਰਕ, ਕੋਆਰਡੀਨੇਟਰ ਮਨਜੀਤ ਕੌਰ ਵਲੋਂ ਵੀ ਵਿਦਿਆਰਥੀਆਂ ਨੂੰ ਸ਼ਾਨਦਾਰ ਨਤੀਜੇ ਦੀ ਵਧਾਈ ਦਿੱਤੀ |