ਹਠੂਰ, 3 ਜੂਨ (ਜਸਵਿੰਦਰ ਸਿੰਘ ਛਿੰਦਾ)- ਉੱਘੇ ਸਮਾਜ ਸੇਵੀ ਆਤਮਾ ਸਿੰਘ ਸਿੱਧੂ ਕੈਨੇਡਾ ਦੇ ਤਕਰੀਬਨ ਇਕ ਸਦੀ ਉਮਰ ਹੰਢਾਉਣ ਵਾਲੇ ਸਮਾਜ ਸੇਵੀ ਬਜ਼ੁਰਗ ਪ੍ਰਧਾਨ ਸਰਬਣ ਸਿੰਘ ਸਿੱਧੂ ਨਹੀਂ ਰਹੇ | ਉਹ 97 ਸਾਲ ਦੀ ਉਮਰ ਭੋਗ ਕੇ ਬੀਤੇ ਦਿਨੀਂ 29 ਮਈ ਨੂੰ ਅਕਾਲ ਚਲਾਣਾ ਕਰ ਗਏ ਸਨ ਅਤੇ ਉਨ੍ਹਾਂ ਦੇ ਸਪੁੱਤਰ ਆਤਮਾ ਸਿੰਘ ਸਿੱਧੂ ਕੈਨੇਡਾ ਦੇ ਬੀਤੀ ਕੱਲ੍ਹ ਪਿੰਡ ਦੇਹੜਕਾ ਵਿਖੇ ਪਹੁੰਚਣ ਉਪਰੰਤ ਅੰਤਮ ਸੰਸਕਾਰ ਕਰ ਦਿੱਤਾ ਗਿਆ | ਉਨ੍ਹਾਂ ਦੀ ਮਿ੍ਤਕ ਦੇਹ ਨੂੰ ਫੁੱਲਾਂ ਨਾਲ ਸਜਾਈ ਪਾਲਕੀ 'ਚ ਸ਼ਰਧਾ-ਭਾਵਨਾ ਨਾਲ ਸ਼ਮਸ਼ਾਨਘਾਟ ਲਿਜਾਇਆ ਗਿਆ | ਸਮੁੱਚਾ ਨਗਰ ਉਨ੍ਹਾਂ ਦੀ ਅੰਤਮ ਯਾਤਰਾ 'ਚ ਸ਼ਾਮਿਲ ਹੋਇਆ | ਜਥੇਦਾਰ ਸੁਖਦੇਵ ਸਿੰਘ ਖਹਿਰਾ ਪੰਚ ਅਤੇ ਪਰਮਜੀਤ ਸਿੰਘ ਸਿੱਧੂ ਪੰਚ ਨੇ ਦੱਸਿਆ ਕਿ ਉਨ੍ਹਾਂ ਨਮਿੱਤ ਅੱਜ ਉਨ੍ਹਾਂ ਦੇ ਗ੍ਰਹਿ ਵਿਖੇ ਸ੍ਰੀ ਅਖੰਡ ਪਾਠ ਆਰੰਭ ਕਰਵਾਏ ਹਨ ਅਤੇ 5 ਜੂਨ ਨੂੰ ਗੁਰਦੁਆਰਾ ਬਾਬਾ ਫਤਹਿ ਸਿੰਘ ਪਿੰਡ ਦੇਹੜਕਾ ਵਿਖੇ ਉਨ੍ਹਾਂ ਨਮਿੱਤ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਹੋਵੇਗਾ | ਉਨ੍ਹਾਂ ਦੇ ਅੰਤਿਮ ਸੰਸਕਾਰ ਸਮੇਂ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਬਾਬਾ ਬਲਵਿੰਦਰ ਸਿੰਘ ਮੁੱਖ ਸੇਵਾਦਾਰ ਗੁਰਦੁਆਰਾ ਅੰਗੀਠਾ ਸਾਹਿਬ, ਸਰਪੰਚ ਜਸਵੀਰ ਸਿੰਘ ਸਿੱਧੂ, ਸਾਬਕਾ ਸਰਪੰਚ ਰਣਜੀਤ ਸਿੰਘ ਬੱਬੂ, ਜੱਥੇਦਾਰ ਸੁਖਦੇਵ ਸਿੰਘ ਖਹਿਰਾ ਪੰਚ, ਪਰਮਜੀਤ ਸਿੰਘ ਸਿੱਧੂ ਪੰਚ, ਬਲਜੀਤ ਸਿੰਘ ਸਿੱਧੂ ਪੰਚ, ਬਲਦੇਵ ਸਿੰਘ ਧਾਲੀਵਾਲ ਪੰਚ, ਵੀਰਬਲ ਸਿੰਘ ਪੰਚ, ਅਮਨਦੀਪ ਸਿੰਘ ਭੱਟੀ ਪੰਚ, ਜਸਵਿੰਦਰ ਸਿੰਘ ਭੱਟੀ ਪੰਚ, ਰਾਜਵੀਰ ਸਿੰਘ ਰਾਜਾ ਸੈਕਟਰੀ, ਰਵਿੰਦਰ ਕੁਮਾਰ ਰਾਜੂ, ਸੁਖਦੇਵ ਸਿੰਘ ਘੋਨਾ, ਗਿਆਨੀ ਭਜਨ ਸਿੰਘ, ਉਮਰਲ ਸਿੰਘ, ਬਲਦੇਵ ਸਿੰਘ ਦੇਬੀ, ਹਰਬੰਸ ਸਿੰਘ ਸਿੱਧੂ ਕਿਸਾਨ ਆਗੂ, ਪ੍ਰੇਮ ਸਿੰਘ, ਕਰਮਜੀਤ ਸਿੰਘ ਸਿੱਧੂ, ਅਵਤਾਰ ਸਿੰਘ ਸਿੱਧੂ ਆਦਿ ਹਾਜ਼ਰ ਸਨ |