06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2026

ਸਿੱਖ ਧਰਮ ਅੰਦਰ ਇਖ਼ਲਾਕ ਨੂੰ ਹੀ ਪਹਿਲ ਦਿੱਤੀ ਜਾਂਦੀ ਹੈ-ਸੰਤ ਬਾਬਾ ਗੁਰਜੀਤ ਸਿੰਘ ਨਾਨਕਸਰ

ਅਜੀਤ ਡੈਸਕ 04-06-2026
ਜਗਰਾਉਂ, 3 ਜੂਨ (ਹਰਵਿੰਦਰ ਸਿੰਘ ਖ਼ਾਲਸਾ)-ਸੰਸਾਰ ਜਿਸ ਵਿਚਾਰਧਾਰਾ ਵੱਲ ਤੁਰ ਰਿਹਾ ਹੈ, ਉਸ ਨੂੰ ਸੰਤੁਲਨ 'ਚ ਰੱਖਣ ਲਈ ਸਿੱਖ ਫਲਸਫ਼ੇ ਨੂੰ ਅਪਨਾਉਣਾ ਪਵੇਗਾ, ਕਿਉਂਕਿ ਸਿੱਖ ਧਰਮ ਅੰਦਰ ਰੰਗ, ਰੂਪ, ਧਰਮ, ਇਲਾਕੇ ਆਦਿ ਲਈ ਕੋਈ ਥਾਂ ਨਹੀਂ ਹੈ | ਇਥੇ ਸਿਰਫ਼ ਤੇ ਸਿਰਫ਼ ਇਖ਼ਲਾਕ ਨੂੰ ਹੀ ਪਹਿਲ ਦਿੱਤੀ ਜਾਂਦੀ ਹੈ | ਇਹ ਸ਼ਬਦ ਨਾਨਕਸਰ ਸੰਪਰਦਾਇ ਦੇ ਮੁੱਖ ਅਸਥਾਨ ਗੁਰਦੁਆਰਾ ਨਾਨਕਸਰ ਕਲੇਰਾਂ (ਜਗਰਾਉਂ) ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮੁੱਖ ਸੇਵਾਦਾਰ ਸੰਤ ਬਾਬਾ ਗੁਰਜੀਤ ਸਿੰਘ ਨਾਨਕਸਰ ਕਲੇਰਾਂ ਵਾਲਿਆਂ ਨੇ ਸੰਗਤਾਂ ਨਾਲ ਵਿਚਾਰਾਂ ਕਰਦਿਆਂ ਕੀਤਾ | ਉਨ੍ਹਾਂ ਦੱਸਿਆ ਕਿ ਸਿੱਖ ਮਨੁੱਖਤਾ ਨੂੰ ਪਿਆਰ ਕਰਦਾ ਅਤੇ ਉਹ ਸਰਬੱਤ ਦੇ ਭਲੇ ਲਈ ਜਿਉਂਦਾ ਹੈ | ਉਨ੍ਹਾਂ ਕਿਹਾ ਕਿ ਸਿੱਖ ਗਿਣਤੀ ਪੱਖੋਂ ਸੰਸਾਰ ਅੰਦਰ ਭਾਵੇਂ ਘੱਟ ਹੋਣ ਪਰ ਮਨੁੱਖਤਾ ਲਈ ਕੀਤੇ ਜਾਣ ਵਾਲੇ ਕਾਰਜ ਅਤੇ ਉਸ ਦਾ ਪਹਿਰਾਵਾ ਉਸ ਦੀ ਪਛਾਣ ਲੱਖਾਂ ਕਰੋੜਾਂ 'ਚੋਂ ਧਰੂ ਤਾਰੇ ਵਾਂਗ ਕਰਵਾ ਦਿੰਦੀ ਹੈ | ਸੰਤ ਨਾਨਕਸਰ ਵਾਲਿਆਂ ਨੇ ਕਿਹਾ ਕਿ ਜਿਸ ਪੱਧਰ 'ਤੇ ਸਿੱਖ ਧਰਮ ਪ੍ਰਤੀ ਲੋਕਾਈ ਨੂੰ ਜਾਣੂ ਕਰਵਾਉਣਾ ਚਾਹੀਦਾ ਹੈ, ਉਸ ਕਦਰ 'ਤੇ ਨਹੀਂ ਹੋ ਰਿਹਾ ਹੈ | ਆਓ ਆਪਾਂ ਆਪਣੇ ਜੀਵਨ ਨੂੰ ਇਸ ਪੱਧਰ 'ਤੇ ਸੁੱਚਾ ਤੇ ਉੱਚਾ ਬਣਾਈਏ ਕਿ ਸਾਡੀ ਜੀਵਨ ਸ਼ੈਲੀ ਹੀ ਸਿੱਖੀ ਦਾ ਪ੍ਰਚਾਰ ਬਣ ਜਾਵੇ |
ਪਿਛਲੀ ਖ਼ਬਰ ਵਿਦਿਆਰਥੀ ਵਰਗ ਛੁੱਟੀਆਂ 'ਚ ਆਪਣੀ ਸਿਹਤ ਤੇ ਪੜ੍ਹਾਈ ਵੱਲ ਵਿਸ਼ੇਸ਼ ਧਿਆਨ ਰੱਖੇ-ਪਿ੍ੰ: ਕਨਿਕਾ ਸਚਦੇਵਾ ਅਗਲੀ ਖ਼ਬਰ ਰਾਜਸਥਾਨ 'ਚ ਭਾਜਪਾ ਦੇ ਸੂਬਾ ਮੀਤ ਪ੍ਰਧਾਨ ਬਣੇ ਰਣਧੀਰ ਸਿੰਘ ਝੱਮਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।