05-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2026

ਸੁਖ ਇੰਪਲੀਮੈਂਟ ਵਾਲੇ ਲਾਲੀ ਵਲੋਂ ਗੁਰੂ ਘਰ ਦੇ ਵਜ਼ੀਰ ਗਗਨਦੀਪ ਸਿੰਘ ਨੂੰ ਮੋਟਰਸਾਈਕਲ ਭੇਟ

ਅਜੀਤ ਡੈਸਕ 04-06-2026
ਮੁੱਲਾਂਪੁਰ-ਦਾਖਾ, 3 ਜੂਨ (ਨਿਰਮਲ ਸਿੰਘ ਧਾਲੀਵਾਲ)-ਪੰਜਾਬ ਪੁਲਿਸ ਦੇ ਸੇਵਾ ਮੁਕਤ ਇੰਸਪੈਕਟਰ ਸਵ: ਸੁਖਦੇਵ ਸਿੰਘ ਵਲੋਂ ਮੰਡੀ ਮੁੱਲਾਂਪੁਰ-ਦਾਖਾ ਸ਼ਹਿਰ ਦੀਆਂ ਧਾਰਮਿਕ, ਸਮਾਜਿਕ ਸੰਸਥਾਵਾਂ ਨਾਲ ਜੁੜ ਕੇ ਸੇਵਾਵਾਂ ਦੇ ਨਾਲ ਗੁਰਦੁਆਰਾ ਸਿੰਘ ਸਭਾ ਕਾਲਜ ਰੋਡ ਦਾਖਾ ਵਿਖੇ ਲੰਮਾ ਸਮਾਂ ਨਿਰੰਤਰ ਨਿਸ਼ਕਾਮ ਸੇਵਾ ਕੀਤੀ | ਥਾਣੇਦਾਰ ਸੁਖਦੇਵ ਸਿੰਘ ਦੀ ਯਾਦ ਸਦੀਵੀ ਬਣਾਈ ਰੱਖਣ ਲਈ ਸ਼ਹਿਰ 'ਚ ਖੇਤੀਬਾੜੀ ਸੰਦਾਂ ਦੀ ਵਿਕਰੀ ਵਾਲੇ ਸੁਖ ਇੰਪਲੀਮੈਂਟ ਮਾਲਕ ਸਵ: ਸੁਖਦੇਵ ਸਿੰਘ ਦੇ ਸਪੁੱਤਰ ਕੰਵਲਜੀਤ ਸਿੰਘ ਲਾਲੀ ਵਲੋਂ ਗੁਰਦੁਆਰਾ ਸਿੰਘ ਸਭਾ ਕਾਲਜ ਰੋਡ ਦਾਖਾ ਦੇ ਵਜ਼ੀਰ ਗਿਆਨੀ ਗਗਨਦੀਪ ਸਿੰਘ ਨੂੰ ਘਰੇਲੂ ਲੋੜਾਂ ਲਈ ਮੋਟਰਸਾਈਕਲ ਭੇਟ ਕੀਤਾ ਗਿਆ | ਇਸ ਸਮੇਂ ਰਿਟਾ: ਸਬ ਇੰਸਪੈਕਟਰ ਕੁਲਵੰਤ ਸਿੰਘ ਭਾਊ ਵਲੋਂ ਮੋਟਰਸਾਈਕਲ ਦੀਆਂ ਚਾਬੀਆਂ ਗ੍ਰੰਥੀ ਸਿੰਘ ਦੇ ਸਪੁਰਦ ਕਰਨ ਸਮੇਂ ਸਵ: ਸੁਖਦੇਵ ਸਿੰਘ ਥਾਣੇਦਾਰ ਦੀਆਂ ਸਮਾਜਿਕ ਸੇਵਾਵਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅੱਜ ਉਨ੍ਹਾਂ ਦੇ ਪਦ ਚਿੰਨ੍ਹਾਂ 'ਤੇ ਚੱਲਦਾ ਹੋਇਆ ਲਾਲੀ ਕੰਵਲਜੀਤ ਸਿੰਘ ਲੋੜਵੰਦਾਂ ਦੀ ਸੇਵਾ ਕਰ ਰਿਹਾ | ਗੁਰੂ ਘਰ ਦੇ ਅਨਿਨ ਸੇਵਕ ਰਘਵੀਰ ਸਿੰਘ ਔਲਖ, ਮਾ: ਮਹਿੰਦਰ ਸਿੰਘ, ਮਾਸਟਰ ਮਹਿੰਦਰਪਾਲ ਸਿੰਘ ਹੋਰਨਾਂ ਵਲੋਂ ਸਵ: ਥਾਣੇਦਾਰ ਸੁਖਦੇਵ ਸਿੰਘ ਦੇ ਪਰਿਵਾਰ ਦੀ ਸ਼ਲਾਘਾ ਕੀਤੀ |
ਪਿਛਲੀ ਖ਼ਬਰ ਤਜਰਬਿਆਂ ਭਰਪੂਰ ਰਿਹਾ ਗੋਲਡਨ ਅਰਥ ਸਕੂਲ ਪੰਡੋਰੀ ਵਿਦਿਆਰਥੀਆਂ ਦਾ ਬਰੌਟ ਵੈਲੀ ਟੂਰ ਅਗਲੀ ਖ਼ਬਰ ਪੱਖੋਵਾਲ 'ਚ 3 ਰੋਜ਼ਾ ਸਾਲਾਨਾ ਸੰਤ ਸਮਾਗਮ ਸਮਾਪਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।