11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2026

ਸੀ.ਪੀ.ਆਈ. (ਐੱਮ) ਤਹਿਸੀਲ ਜਗਰਾਉਂ ਦਾ 23ਵਾਂ ਡੈਲੀਗੇਟ ਇਜਲਾਸ ਸੰਪੰਨ

ਅਜੀਤ ਡੈਸਕ 21-07-2026
ਭੂੰਦੜੀ, 20 ਜੁਲਾਈ (ਕੁਲਦੀਪ ਸਿੰਘ ਮਾਨ)-ਸੀ.ਪੀ.ਆਈ. (ਐੱਮ) ਤਹਿਸੀਲ ਜਗਰਾਉਂ ਦਾ 23ਵਾਂ ਡੈਲੀਗੇਟ ਇਜਲਾਸ ਪਿੰਡ ਗੋਰਸੀਆ ਕਾਦਰਬਖ਼ਸ਼ ਵਿਖੇ ਉਤਸ਼ਾਹ ਨਾਲ ਕਰਵਾਇਆ ਗਿਆ। ਇਜਲਾਸ ਦੀ ਪ੍ਰਧਾਨਗੀ ਕਾਮਰੇਡ ਗੁਰਮੇਲ ਸਿੰਘ ਵਲੀਪੁਰ, ਹਰਦੀਪ ਕੌਸ਼ਲ ਮੱਲ੍ਹਾ ਅਤੇ ਕਾਮਰੇਡ ਚਿਮਨ ਸਿੰਘ ਬਾਘੀਆ ਕਲਾਂ ਨੇ ਕੀਤੀ, ਜਦਕਿ ਜ਼ਿਲ੍ਹਾ ਸਕੱਤਰ ਕਾਮਰੇਡ ਬਲਜੀਤ ਸਿੰਘ ਸਾਹੀ ਨੇ ਉਦਘਾਟਨੀ ਭਾਸ਼ਣ ਦਿੱਤਾ। ਇਜਲਾਸ ਦੀ ਸ਼ੁਰੂਆਤ ਪਿਛਲੇ ਤਿੰਨ ਸਾਲਾਂ ਦੌਰਾਨ ਵਿਛੜੇ ਸੀਨੀਅਰ ਆਗੂਆਂ ਅਤੇ ਪਾਰਟੀ ਸਾਥੀਆਂ, ਜਿੰਨ੍ਹਾਂ ਵਿੱਚ ਕਾਮਰੇਡ ਸੀਤਾਰਾਮ ਯੇਚੁਰੀ, ਕਾਮਰੇਡ ਬੁੱਧਦੇਬ ਭੱਟਾਚਾਰਿਆ, ਡਾ. ਸੁਨਿਤ ਚੋਪੜਾ, ਕਾਮਰੇਡ ਹਾਕਮ ਸਿੰਘ ਡੱਲਾ ਅਤੇ ਕਾਮਰੇਡ ਹਰਜਿੰਦਰ ਕੌਰ ਵਲੀਪੁਰ ਸ਼ਾਮਿਲ ਸਨ, ਨੂੰ ਦੋ ਮਿੰਟ ਦਾ ਮੌਨ ਧਾਰਨ ਕਰਕੇ ਸ਼ਰਧਾਂਜਲੀ ਭੇਟ ਕਰਨ ਨਾਲ ਹੋਈ। ਤਹਿਸੀਲ ਇੰਚਾਰਜ ਕਾਮਰੇਡ ਗੁਰਵਿੰਦਰ ਸਿੰਘ ਨੇ ਪਿਛਲੇ ਤਿੰਨ ਸਾਲਾਂ ਦੀ ਰਿਪੋਰਟ ਪੇਸ਼ ਕਰਦਿਆਂ ਦੇਸ਼ ਦੀ ਮੌਜੂਦਾ ਰਾਜਨੀਤਿਕ ਸਥਿਤੀ ਅਤੇ ਕੇਂਦਰ ਤੇ ਪੰਜਾਬ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਇਜਲਾਸ ਵਿੱਚ ਸਰਬਸੰਮਤੀ ਨਾਲ 21 ਮੈਂਬਰੀ ਤਹਿਸੀਲ ਕਮੇਟੀ ਦਾ ਗਠਨ ਕੀਤਾ ਗਿਆ, ਜਿਸ ਵਿੱਚ 18 ਮੈਂਬਰ ਤੁਰੰਤ ਨਿਯੁਕਤ ਕੀਤੇ ਗਏ, ਜਦਕਿ ਤਿੰਨ ਅਸਾਮੀਆਂ ਜਲਦ ਭਰਨ ਦਾ ਫ਼ੈਸਲਾ ਕੀਤਾ ਗਿਆ। ਇਸ ਮੌਕੇ ਕਾਮਰੇਡ ਪਾਲ ਸਿੰਘ ਭੰਮੀਪੁਰਾ ਨੂੰ ਸਰਬਸੰਮਤੀ ਨਾਲ ਸੀ.ਪੀ.ਆਈ. (ਐੱਮ) ਤਹਿਸੀਲ ਜਗਰਾਉਂ ਦਾ ਸਕੱਤਰ ਚੁਣਿਆ ਗਿਆ, ਜਿਸ ਨੂੰ ਹਾਜ਼ਰ ਡੈਲੀਗੇਟਾਂ ਨੇ ਭਰਪੂਰ ਸਮਰਥਨ ਦਿੱਤਾ। ਪਾਰਟੀ ਦੇ ਸਕੱਤਰੇਤ ਮੈਂਬਰ ਜਤਿੰਦਰਪਾਲ ਸਿੰਘ ਬੱਸੀਆ ਨੇ ਸੰਬੋਧਨ ਕਰਦਿਆਂ ਕਿਹਾ ਕਿ ਕਿਸਾਨਾਂ ਅਤੇ ਮਜ਼ਦੂਰਾਂ ਨਾਲ ਲਗਾਤਾਰ ਹੋ ਰਹੀਆਂ ਧੱਕੇਸ਼ਾਹੀਆਂ, ਵਧ ਰਹੀ ਮਹਿੰਗਾਈ ਅਤੇ ਡੀਜ਼ਲ, ਪੈਟਰੋਲ ਤੇ ਰਸੋਈ ਗੈਸ ਦੀਆਂ ਕੀਮਤਾਂ ਵਿੱਚ ਵਾਧੇ ਖ਼ਿਲਾਫ਼ ਸੀ.ਪੀ.ਆਈ. (ਐੱਮ) ਵੱਲੋਂ 10 ਅਗਸਤ ਨੂੰ ਜੇਲ੍ਹ ਭਰੋ ਅੰਦੋਲਨ ਕੀਤਾ ਜਾਵੇਗਾ। ਉਨ੍ਹਾਂ ਸਮੂਹ ਲੋਕਾਂ ਨੂੰ ਇਸ ਅੰਦੋਲਨ ਵਿੱਚ ਵੱਧ-ਚੜ੍ਹ ਕੇ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ। ਅੰਤ ਵਿੱਚ ਕਾਮਰੇਡ ਬਲਜੀਤ ਸਿੰਘ ਗੋਰਸੀਆ ਖਾਨ ਮੁਹੰਮਦ ਨੇ ਸਮਾਗਮ ਵਿੱਚ ਪਹੁੰਚੇ ਸਮੂਹ ਆਗੂਆਂ ਅਤੇ ਡੈਲੀਗੇਟਾਂ ਦਾ ਧੰਨਵਾਦ ਕੀਤਾ। ਇਸ ਮੌਕੇ ਕਾਮਰੇਡ ਬੂਟਾ ਸਿੰਘ ਹਾਂਸ ਕਲਾਂ, ਡਾ. ਜਗਜੀਤ ਸਿੰਘ ਡਾਂਗੀਆ, ਕੌਸ਼ਲ ਮੱਲ੍ਹਾ, ਦਵਿੰਦਰਪਾਲ ਸ਼ਰਮਾ ਮੱਲ੍ਹਾ, ਸਤਨਾਮ ਸਿੰਘ ਮੱਲ੍ਹਾ, ਬਲਵੀਰ ਸਿੰਘ ਡਾਗੀਆਂ, ਗੁਰਦਿਆਲ ਸਿੰਘ ਤਿਹਾੜਾ, ਦਿਲਪ੍ਰੀਤ ਸਿੰਘ ਗੋਰਸੀਆਂ, ਦਰਸ਼ਨ ਸਿੰਘ ਤਿਹਾੜਾ, ਹਰਬੰਸ ਸਿੰਘ ਤਿਹਾੜਾ, ਮਹਿੰਦਰ ਸਿੰਘ ਗੋਰਸੀਆਂ, ਪਰਮਜੀਤ ਸਿੰਘ ਪੰਮਾ ਗੋਰਸੀਆਂ, ਸੁਰਜੀਤ ਸਿੰਘ ਸੋਢੀ, ਮੱਘਰ ਸਿੰਘ ਵਲੀਪੁਰ, ਖੜਕ ਸਿੰਘ ਕੰਨੀਆਂ ਕਲਾਂ, ਮਸਤਾਨ ਸਿੰਘ ਕੰਨੀਆਂ ਕਲਾਂ ਸਮੇਤ ਵੱਡੀ ਗਿਣਤੀ ਵਿੱਚ ਆਗੂ ਅਤੇ ਵਰਕਰ ਹਾਜ਼ਰ ਸਨ।
ਪਿਛਲੀ ਖ਼ਬਰ ਸਾਉਣ ਮਹੀਨੇ ਨੂੰ ਸਮਰਪਿਤ ਸੈਮੀਨਾਰ ’ਚ ਪ੍ਰੋ: ਗੁਰਭਜਨ ਗਿੱਲ ਨੇ ਵਿਚਾਰ ਰੱਖੇ ਅਗਲੀ ਖ਼ਬਰ ਰਾਜੋਆਣਾ ਖੁਰਦ ਵਿਖੇ ਐੱਨ.ਆਰ.ਆਈ. ਪਰਿਵਾਰ ਵਲੋਂ ਫ਼ਲਦਾਰ ਪੌਦੇ ਵੰਡੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।