ਜ਼ਿਲ੍ਹਾ ਪੱਧਰੀ ਖੇਡਾਂ ’ਚ ਸਰਕਾਰੀ ਸਕੂਲ਼ ਬੀਰਮੀ ਨੇ ਪਹਿਲਾ ਸਥਾਨ ਕੀਤਾ ਹਾਸਲ
ਹੰਬੜਾਂ, 4 ਨਵੰਬਰ(ਮੇਜਰ ਹੰਬੜਾਂ)- ਪਿਛਲੇ ਦਿਨੀ ਸ੍ਰੀ ਨਰੇਸ਼ ਚੰਦਰ ਸਟੇਡੀਅਮ ਖੰਨਾ ਵਿਖੇ ਸਰਕਾਰੀ ਪ੍ਰਾਇਮਰੀ ਸਕੂਲਾਂ ਦੀਆਂ ਹੋਈਆਂ ਜ਼ਿਲ੍ਹਾ ਪੱਧਰੀ ਖੇਡਾਂ ’ਚ ਸਰਕਾਰੀ ਪ੍ਰਾਇਮਰੀ ਸਕੂਲ ਬੀਰਮੀ ਬਲਾਕ ਸਿੱਧਵਾਂ ਬੇਟ (2) ਦੀ ਸਰਕਲ ਕਬੱਡੀ (ਮੁੰਡੇ) ਟੀਮ ਨੇ ਪਹਿਲਾ ਸਥਾਨ ਹਾਸਲ ਕੀਤਾ, ਜਿਸ ਵਿਚ ਬੀਰਮੀ ਸਕੂਲ ਦਾ ਅਹਿਮ ਯੋਗਦਾਨ ਰਿਹਾ। ਬੀਰਮੀ ਸਕੂਲ ਦੇ ਹੈੱਡ ਟੀਚਰ ਮੇਜਰ ਸਿੰਘ ਹਿੱਸੋਵਾਲ ਨੇ ਦੱਸਿਆ ਕਿ ਜੇਤੂ ਟੀਮ ਨੂੰ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ, ਜ਼ਿਲ੍ਹਾ ਸਿੱਖਿਆ ਅਫ਼ਸਰ ਡਿੰਪਲ ਮਦਾਨ,ਉੱਪ ਸਿੱਖਆ ਅਫ਼ਸਰ ਮਨੋਜ ਮਾਰ, ਬੀ.
ਹੰਬੜਾਂ, 4 ਨਵੰਬਰ(ਮੇਜਰ ਹੰਬੜਾਂ)- ਪਿਛਲੇ ਦਿਨੀ ਸ੍ਰੀ ਨਰੇਸ਼ ਚੰਦਰ ਸਟੇਡੀਅਮ ਖੰਨਾ ਵਿਖੇ ਸਰਕਾਰੀ ਪ੍ਰਾਇਮਰੀ ਸਕੂਲਾਂ ਦੀਆਂ ਹੋਈਆਂ ਜ਼ਿਲ੍ਹਾ ਪੱਧਰੀ ਖੇਡਾਂ ’ਚ ਸਰਕਾਰੀ ਪ੍ਰਾਇਮਰੀ ਸਕੂਲ ਬੀਰਮੀ ਬਲਾਕ ਸਿੱਧਵਾਂ ਬੇਟ (2) ਦੀ ਸਰਕਲ ਕਬੱਡੀ (ਮੁੰਡੇ) ਟੀਮ ਨੇ ਪਹਿਲਾ ਸਥਾਨ ਹਾਸਲ ਕੀਤਾ, ਜਿਸ ਵਿਚ ਬੀਰਮੀ ਸਕੂਲ ਦਾ ਅਹਿਮ ਯੋਗਦਾਨ ਰਿਹਾ। ਬੀਰਮੀ ਸਕੂਲ ਦੇ ਹੈੱਡ ਟੀਚਰ ਮੇਜਰ ਸਿੰਘ ਹਿੱਸੋਵਾਲ ਨੇ ਦੱਸਿਆ ਕਿ ਜੇਤੂ ਟੀਮ ਨੂੰ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ, ਜ਼ਿਲ੍ਹਾ ਸਿੱਖਿਆ ਅਫ਼ਸਰ ਡਿੰਪਲ ਮਦਾਨ,ਉੱਪ ਸਿੱਖਆ ਅਫ਼ਸਰ ਮਨੋਜ ਮਾਰ, ਬੀ. ਪੀ. ਈ. ਓ. ਰਮਨਜੀਤ ਸਿੰਘ ਸੰਧੂ ਵਲੋਂ ਸਨਮਾਨਿਤ ਕੀਤਾ ਗਿਆ ਜੋ ਕਿ ਸਾਡੇ ਲਈ ਮਾਣ ਵਾਲੀ ਗੱਲ ਹੈ। ਐੱਚ. ਟੀ. ਮੇਜਰ ਸਿੰਘ ਹਿੱਸੋਵਾਲ ਨੇ ਦੱਸਿਆ ਕਿ ਸਕੂਲ ਦੇ ਵਿਦਿਆਂਰਥੀਆਂ ਨੇ ਸੈਂਟਰ ਪੱਧਰ ਤੋਂ ਜ਼ਿਲ੍ਹਾ ਪੱਧਰੀ ਪ੍ਰਾਇਮਰੀ ਖੇਡਾਂ ’ਚ ਚੰਗਾ ਪ੍ਰਦਰਸ਼ਨ ਕੀਤਾ ਅਤੇ ਸੂਬਾ ਪੱਧਰੀ ਖੇਡ ਮੁਕਾਬਲਿਆਂ ’ਚ ਪਹੁੰਚਣ ਵਿਚ ਕਾਮਯਾਬੀ ਹਾਸਲ ਕੀਤੀ ਹੈ ਜੋ ਕੀ ਸਰਕਾਰੀ ਪ੍ਰਾਇਮਰੀ ਸਕੂਲ ਬੀਰਮੀ ਬਲਾਕ ਸਿੱਧਵਾਂ ਬੇਟ (2) ਲਈ ਮਾਣ ਵਾਲੀ ਗੱਲ ਹੈ। ਬੀਰਮੀ ਸਕੂਲ਼ ਦਾ ਜ਼ਿਲ੍ਹਾ ਪੱਧਰ ’ਤੇ ਜਿੱਤ ਦਰਜ ਕੀਤੇ ਜਾਣ ਵਿਚ ਅਹਿਮ ਯੋਦਾਨ ਰਹਿਣ ਤੇ ਅਧਿਆਪਕਾ ਮੈਡਮ ਦਿਲਪ੍ਰੀਤ ਕੌਰ, ਮੈਡਮ ਸੰਦੀਪ ਕੌਰ ਦਾ ਵਿਸ਼ੇਸ਼ ਯੋਗਦਾਨ ਰਿਹਾ, ਜਿਨ੍ਹਾਂ ਦੱਸਿਆ ਕਿ ਇਹ ਜੇਤੂ ਟੀਮ ਹੁਣ ਪੰਜਾਬ ਪੱਧਰ ਦੇ ਮੁਕਾਬਲਿਆਂ ’ਚ ਭਾਗ ਲੈ ਸਕੇਗੀ ਜੋ ਕਿ ਬਲਾਕ ਸਿੱਧਵਾਂ ਬੇਟ (2) ਲਈ ਖੁਸ਼ੀ ਭਰਿਆ ਕਦਮ ਹੈ। ਬੀਰਮੀ ਸਕੂਲ਼ ਦੀ ਇਸ ਪ੍ਰਾਪਤੀ ਤੇ ਵਿਦਿਆਂਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਦੇ ਨਾਲ ਬਲਾਕ ਸਿੱਧਵਾਂ ਬੇਟ ’ਚ ਖੁਸ਼ੀ ਦਾ ਮਹੌਲ ਹੈ ਤੇ ਪਿੰਡ ਬੀਰਮੀ ਦੀ ਗ੍ਰਾਮ ਪੰਚਾਇਤ ਤੇ ਪਿੰਡ ਵਾਸੀਆਂ ਨੇ ਸਕੂਲ ਮੁਖੀ ਅਤੇ ਜੇਤੂ ਖਿਡਾਰੀ ਵਦਿਆਰਥੀਆਂ ਨੂੰ ਵਧਾਈ ਦਿੱਤੀ। 04Jag22