ਔੜ/ਝਿੰਗੜਾਂ, 19 ਮਈ (ਕੁਲਦੀਪ ਸਿੰਘ ਝਿੰਗੜ) - ਰੱਲ੍ਹ ਗੋਤ ਜਠੇਰੇ ਪ੍ਰਬੰਧਕ ਕਮੇਟੀ ਝਿੰਗੜਾਂ ਵਲੋਂ ਸਮੂਹ ਦੇਸ਼ ਵਿਦੇਸ਼ ਵਿੱਚ ਵਸਦੇ ਸਮੂਹ ਰੱਲ੍ਹ ਪਰਿਵਾਰਾਂ ਦੇ ਸਹਿਯੋਗ ਨਾਲ ਆਪਣੇ ਵੱਡੇ ਵੱਡੇਰਿਆ ਦੀ ਯਾਦ ਨੂੰ ਸਮਰਪਿਤ ਸਲਾਨਾ ਜੋੜ ਮੇਲਾ ਉਨ੍ਹਾਂ ਦੇ ਧਾਰਮਿਕ ਅਸਥਾਨ ਪਿੰਡ ਪੱਦੀ ਮੱਠ ਵਾਲੀ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ (ਨਵਾਂ ਸ਼ਹਿਰ) ਵਿਖੇ ਭਾਰੀ ਉਤਸ਼ਾਹ ਨਾਲ ਕਰਵਾਇਆ ਗਿਆ | ਪ੍ਰਬੰਧਕਾਂ ਅਤੇ ਸਮੂਹ ਰੱਲ੍ਹ ਪਰਿਵਾਰਾਂ ਵਲੋਂ ਝੰਡੇ ਤੇ ਚੁੰਨੀ ਦੀ ਰਸਮ ਕੀਤੀ ਗਈ | ਉਪਰੰਤ ਧਾਰਮਿਕ ਦੀਵਾਨ ਸਜਾਏ ਗਏ | ਜਿਸ ਵਿੱਚ ਗਾਇਕ ਸੁਰਿੰਦਰ ਸਿੰਘ ਛਿੰਦਾ, ਪਰਮਿੰਦਰ ਰੱਲ੍ਹ ਤੋਂ ਇਲਾਵਾ ਨਾਮਵਰ ਗਾਇਕ ਬਲਵੀਰ ਲਹਿਰੀ ਐਂਡ ਪਾਰਟੀ ਵਲੋਂ ਆਪਣੇ ਧਾਰਮਿਕ ਗੀਤਾਂ ਨਾਲ ਹਾਜ਼ਰੀ ਲਗਵਾਈ | ਪਿੰਡ ਝਿੰਗੜਾਂ ਦੇ ਪ੍ਰਬੰਧਕ ਸੁਰਜੀਤ ਸਿੰਘ ਬੰਬੇ ਤੇ ਸੁੱਚਾ ਸਿੰਘ ਝਿੰਗੜ ਐਲ. ਆਈ. ਸੀ ਨੇ ਜੋੜ ਮੇਲੇ 'ਚ ਪੁੱਜੇ ਸਮੂਹ ਰੱਲ੍ਹ ਪਰਿਵਾਰਾਂ ਅਤੇ ਦਾਨੀ ਸੇਵਾਦਾਰਾਂ ਦਾ ਧੰਨਵਾਦ ਕਰਦਿਆਂ ਉਹਨਾਂ ਆਪਣੇ ਸਾਥੀ ਪ੍ਰਬੰਧਕਾਂ ਨਾਲ ਦਾਨੀ ਸੱਜਣਾਂ ਨੂੰ ਸਨਮਾਨਿਤ ਕੀਤਾ ਤੇ ਸਮੂਹ ਰੱਲ੍ਹ ਪਰਿਵਾਰਾਂ ਨੂੰ ਆਪਣੇ ਪੁਰਖਿਆਂ ਦੀ ਯਾਦ 'ਚ ਕਰਵਾਏ ਸਲਾਨਾ ਜੋੜ ਮੇਲੇ ਦੀ ਵਧਾਈ ਦਿੱਤੀ | ਇਸ ਮੌਕੇ ਠੇਕੇਦਾਰ ਪਰਸ ਰਾਮ, ਸ਼ਮਸ਼ੇਰ ਸਿੰਘ ਜੈਕਸਨ, ਭੋਲਾ ਰਾਮ, ਮਨੋਹਰ ਕੁਮਾਰ ਲੁਧਿਆਣਾ, ਹਰੀ ਕਿ੍ਸ਼ਨ ਬਲਾਚੌਰ, ਵੈਦ ਗੁਰਮੇਜ ਰਾਮ, ਮਹਿੰਦਰ ਸਿੰਘ, ਮਦਨ ਸਿੰਘ, ਬਿੰਦੂ ਰੱਲ੍ਹ, ਕੁਲਵੰਤ ਸਿੰਘ, ਜੱਸੀ ਰੱਲ੍ਹ ਆਰਕੀਟੈਕਟ ਰਾਹੋਂ, ਕਿ੍ਸ਼ਨ ਕੁਮਾਰ, ਚਰਨਜੀਤ ਸਿੰਘ ਸਰਹਾਲੀ, ਮੰਗਤ ਰਾਏ, ਸੁੱਚਾ ਸਿੰਘ ਝਿੰਗੜ, ਅਵਤਾਰ ਸਿੰਘ, ਡਾ. ਹਰਪਿੰਦਰ ਸਿੰਘ, ਅੰਮਿ੍ਤਪਾਲ ਸਿੰਘ, ਮਲਕੀਤ ਸਿੰਘ, ਮਲਕੀਤ ਰਾਮ ਸਲਾਰਪੁਰ, ਸਰਬਜੀਤ ਸਿੰਘ ਲੁਧਿਆਣਾ, ਭਜਨ ਸਿੰਘ, ਮਾ. ਤੀਰਥ ਰੱਲ੍ਹ ਪਰਾਗਪੁਰ, ਮਾ. ਸੁਖਵਿੰਦਰ ਸਿੰਘ ਪਰਾਗਪੁਰ, ਨਰੇਸ਼ ਕੁਮਾਰ, ਚਰਨਜੀਤ ਸਿੰਘ, ਸੱਤਪਾਲ ਸਿੰਘ, ਰਣਜੀਤ ਸਿੰਘ, ਸਤਨਾਮ ਰਾਮ, ਵੈਦ ਸੁਖਬੀਰ ਰੱਲ੍ਹ, ਭਵਨਪ੍ਰੀਤ ਰੱਲ੍ਹ, ਗੁਰਮੇਲ ਰਾਮ ਇਟਲੀ, ਸੁਰੇਸ਼ ਕੁਮਾਰ, ਲਵਪ੍ਰੀਤ ਸਿੰਘ, ਗੁਰਦੇਵ ਰਾਮ ਪੰਚ, ਜਸਪਾਲ ਰੱਲ੍ਹ, ਕੁਲਦੀਪ ਸਿੰਘ ਰੱਲ੍ਹ, ਗੁਰਮੇਲ ਰਾਮ, ਬਲਜਿੰਦਰ ਸਿੰਘ, ਸੰਦੀਪ ਕੁਮਾਰ, ਕੁਲਵਿੰਦਰ ਕੁਮਾਰ, ਸਤਵਿੰਦਰ ਸਿੰਘ, ਮਨੀ ਰੱਲ੍ਹ, ਪ੍ਰਵੀਨ ਕੁਮਾਰੀ, ਕਮਲੇਸ਼ ਰਾਣੀ, ਰਾਣੀ ਸਰਹਾਲੀ, ਮੋਨਾ ਰੱਲ੍ਹ, ਕੁਲਵਿੰਦਰ ਕੌਰ, ਜੀਤੋ ਰਟੈਂਡਾ, ਗੁਰਪ੍ਰੀਤ ਸਿੰਘ, ਸਿਮਰਜੀਤ ਸਿੰਘ, ਬਲਕਰਨ ਸਿੰਘ ਆਦਿ ਹਾਜ਼ਰ ਸਨ |