06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-06-2026

ਨਵਾਂਸ਼ਹਿਰ ਸਹਿਕਾਰੀ ਖੰਡ ਮਿੱਲ ਦੇ ਐਮ. ਡੀ. ਮੈਡਮ ਸੇਨੂੰ ਦੁੱਗਲ ਸਨਮਾਨਿਤ

ਅਜੀਤ ਡੈਸਕ 09-06-2026
ਨਵਾਂਸ਼ਹਿਰ, 8 ਜੂਨ (ਜਸਬੀਰ ਸਿੰਘ ਨੂਰਪੁਰ)-ਨਾਰੀ ਸ਼ਕਤੀ ਦੀ ਮਿਸਾਲ ਵਜੋਂ ਜਾਣੇ ਜਾਂਦੇ ਨਵਾਂਸ਼ਹਿਰ ਖੰਡ ਮਿੱਲ ਦੇ ਐਮ. ਡੀ. ਮੈਡਮ ਸੇਨੂੰ ਦੁੱਗਲ ਨੂੰ ਉਨ੍ਹਾਂ ਵਲੋਂ ਬਤੌਰ ਐਮ. ਡੀ. ਨਿਭਾਈਆਂ ਜਾ ਰਹੀਆਂ ਸ਼ਲਾਘਾਯੋਗ ਸੇਵਾਵਾਂ ਲਈ ਤੇ ਬਤੌਰ ਨੇਕ ਇਨਸਾਨ ਵਜੋਂ ਦਯਾ ਭਾਵਨਾ ਨਾਲ ਵਰਕਰਾਂ ਪ੍ਰਤੀ ਸਨੇਹ ਰੱਖਣ ਲਈ ਦੀ ਨਵਾਂਸ਼ਹਿਰ ਸਹਿਕਾਰੀ ਖੰਡ ਮਿੱਲ ਵਰਕਰ ਯੂਨੀਅਨ ਦੇ ਆਗੂਆਂ ਵਲੋਂ ਉਨ੍ਹਾਂ ਨੂੰ ਸਨਮਾਨਿਤ ਕੀਤਾ | ਇਸ ਮੌਕੇ ਯੂਨੀਅਨ ਦੇ ਆਗੂ ਅਮਰਜੀਤ ਸਿੰਘ ਕਰਨਾਣਾ ਤੇ ਹੋਰ ਆਗੂਆਂ ਨੇ ਦੱਸਿਆ ਕਿ ਪਿਛਲੇ ਦੋ ਸਾਲਾਂ ਵਿਚ ਪੂਰੇ ਪੰਜਾਬ ਦੀਆਂ ਖੰਡ ਮਿੱਲਾਂ ਨੂੰ ਪੈਰੀਂ ਕਰਨ ਲਈ ਐਮ. ਡੀ. ਸ਼ੂਗਰ ਫੈੱਡ ਸ੍ਰੀਮਤੀ ਸੇਨੂੰ ਦੁੱਗਲ ਨੇ ਸ਼ਲਾਘਾਯੋਗ ਉੱਦਮ ਕੀਤਾ ਹੈ | ਇਸ ਮੌਕੇ ਮੈਡਮ ਸੇਨੂੰ ਦੁੱਗਲ ਐਮ. ਡੀ. ਸ਼ੂਗਰਫੈੱਡ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਖੰਡ ਮਿੱਲਾਂ ਨੂੰ ਚਲਾਉਣ ਲਈ ਦਿੱਤੇ ਸਹਿਯੋਗ ਨੂੰ ਕਦੀ ਭੁਲਾਇਆ ਨਹੀਂ ਜਾ ਸਕਦਾ | ਉਨ੍ਹਾਂ ਨੇ ਕਦੀ ਕੋਈ ਊਣਤਾਈ ਨਹੀਂ ਆਉਣ ਦਿੱਤੀ | ਮੈਡਮ ਸੇਨੂੰ ਦੁੱਗਲ ਨੂੰ ਸਨਮਾਨਿਤ ਕਰਨ ਸਮੇਂ ਮਿੱਲ ਯੂਨੀਅਨ ਦੇ ਆਗੂਆਂ ਵਿਚ ਅਮਰਜੀਤ ਸਿੰਘ ਕਰਨਾਣਾ ਪ੍ਰੈੱਸ ਸਕੱਤਰ, ਬਲਜੀਤ ਸਿੰਘ ਪ੍ਰਧਾਨ, ਗਗਨਦੀਪ ਸਿੰਘ, ਰਾਜਦੀਪ ਸਿੰਘ, ਰਵਿੰਦਰ ਸਿੰਘ, ਇੰਦਰਜੀਤ ਸਿੰਘ, ਰੁਪਿੰਦਰ ਸਿੰਘ, ਸ਼ਾਮ ਲਾਲ, ਅਤੇ ਵਰਿੰਦਰ ਸਿੰਘ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਵਾਤਾਵਰਨ ਸੰਭਾਲ ਸੁਸਾਇਟੀ ਨੇ ਬੂਟੇ ਲਗਾ ਕੇ ਮਨਾਇਆ ਵਿਸ਼ਵ ਵਾਤਾਵਰਨ ਦਿਵਸ ਅਗਲੀ ਖ਼ਬਰ ਗੁਰਬਾਣੀ ਪੜ੍ਹਨ-ਸੁਣਨ ਨਾਲ ਇਨਸਾਨ ਦੇ ਚੰਗੇ ਭਾਗ ਜਾਗਦੇ ਹਨ-ਭਾਈ ਮਹਿਤਾਬ ਸਿੰਘ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।