07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-06-2026

ਵਾਤਾਵਰਨ ਸੰਭਾਲ ਸੁਸਾਇਟੀ ਨੇ ਬੂਟੇ ਲਗਾ ਕੇ ਮਨਾਇਆ ਵਿਸ਼ਵ ਵਾਤਾਵਰਨ ਦਿਵਸ

ਅਜੀਤ ਡੈਸਕ 09-06-2026
ਨਵਾਂਸ਼ਹਿਰ, 8 ਜੂਨ (ਦੀਦਾਰ ਸਿੰਘ ਸ਼ੇਤਰਾ)-ਵਿਸ਼ਵ ਵਾਤਾਵਰਨ ਦਿਵਸ ਮੌਕੇ ਵਾਤਾਵਰਨ ਸੰਭਾਲ ਸੁਸਾਇਟੀ ਵਲੋਂ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਦੇ ਉਪ ਮੁੱਖ ਇੰਜੀਨੀਅਰ ਦਫ਼ਤਰ ਵਿਖੇ ਵੱਖ-ਵੱਖ ਕਿਸਮਾਂ ਦੇ 11 ਬੂਟੇ ਲਗਾਏ ਗਏ | ਇਸ ਮੌਕੇ ਸੁਸਾਇਟੀ ਦੇ ਚੇਅਰਮੈਨ ਰਾਜਨ ਅਰੋੜਾ ਨੇ ਦਿਨੋਂ ਦਿਨ ਵਧ ਰਹੀ ਧਰਤੀ ਦੀ ਤਪਸ਼ ਦੇ ਕਾਰਨਾਂ ਬਾਰੇ ਜਾਣੂ ਕਰਵਾਇਆ ਤੇ ਇਸ ਤੋਂ ਬਚਾਅ ਲਈ ਵੱਧ ਤੋਂ ਵੱਧ ਬੂਟੇ ਲਾਉਣ ਲਈ ਪ੍ਰੇਰਿਤ ਕੀਤਾ | ਸੁਸਾਇਟੀ ਦੇ ਵਾਈਸ ਪ੍ਰਧਾਨ ਤਰਸੇਮ ਲਾਲ ਨੇ ਕਿਹਾ ਕਿ ਵਿਸ਼ਵ ਵਾਤਾਵਰਨ ਦਿਵਸ ਦੀ ਸ਼ੁਰੂਆਤ ਸੰਯੁਕਤ ਰਾਸ਼ਟਰ ਵਲੋਂ 1972 'ਚ ਸਟਾਕਹੋਮ ਵਿਖੇ ਹੋਈ ਬੈਠਕ ਵਿਚ ਕੀਤੀ ਗਈ ਸੀ | ਇਸ ਸਾਲ ਦਾ ਥੀਮ ਪ੍ਰਕਿਰਤੀ ਤੋਂ ਪ੍ਰੇਰਿਤ ਜਲਵਾਯੂ ਲਈ ਅਤੇ ਸਾਡੇ ਭਵਿੱਖ ਲਈ ਹੈ | ਉੱਪ ਮੁੱਖ ਇੰਜੀਨੀਅਰ ਪਵਨ ਕੁਮਾਰ ਨੇ ਕਿਹਾ ਕਿ ਇਹ ਦਿਨ ਸਾਨੂੰ ਯਾਦ ਦਿਵਾਉਂਦਾ ਹੈ ਕਿ ਧਰਤੀ ਸਾਡਾ ਇਕਲੌਤਾ ਘਰ ਹੈ | ਇਸ ਉਪਰ ਜੀਵਨ ਜੀਣ ਲਈ ਸਾਫ-ਸੁਥਰਾ ਵਾਤਾਵਰਨ ਹੋਣਾ ਜਰੂਰੀ ਹੈ | ਇਸ ਮੌਕੇ ਸੁਸਾਇਟੀ ਵਲੋਂ ਉਪ ਮੁੱਖ ਇੰਜੀਨੀਅਰ ਪਵਨ ਕੁਮਾਰ ਨੂੰ ਸਨਮਾਨਿਤ ਕੀਤਾ | ਇਸ ਮੌਕੇ ਸੁਸਾਇਟੀ ਦੇ ਚੇਅਰਮੈਨ ਰਾਜਨ ਅਰੋੜਾ, ਪ੍ਰਧਾਨ ਜਸਵੰਤ ਸਿੰਘ ਭੱਟੀ, ਵਾਈਸ ਪ੍ਰਧਾਨ ਤਰਸੇਮ ਲਾਲ, ਭਾਈ ਰੇਸ਼ਮ ਸਿੰਘ, ਕੁਲਦੀਪ ਭੂਸ਼ਣ ਅਗਰਵਾਲ, ਰਿਟਾ. ਪਿ੍ੰਸੀਪਲ ਅਸ਼ੋਕ ਸ਼ਰਮਾਂ ਅਤੇ ਕਾਰਪੋਰੇਸ਼ਨ ਦੇ ਉਪ ਮੁੱਖ ਇੰਜੀਨੀਅਰ ਪਵਨ ਕੁਮਾਰ, ਵਧੀਕ ਨਿਗਰਾਨ ਇੰਜੀਨੀਅਰ ਸੰਜੀਵ ਮਾਹੀ, ਪੀ. ਏ. ਅਮਰੀਕ ਚੰਦ, ਕੁਲਵੰਤ ਸਿੰਘ ਜੇ. ਈ., ਰਾਜਿੰਦਰ ਕੌਰ ਸੀ. ਏ. ਸਮੇਤ ਸਮੂਹ ਸਟਾਫ ਹਾਜ਼ਰ ਸਨ |
ਪਿਛਲੀ ਖ਼ਬਰ ਬਲਾਚੌਰ ਵਿਖੇ ਬਿਜਲੀ ਮੁਲਾਜ਼ਮਾਂ ਵਲੋਂ ਰੋਸ ਰੈਲੀ ਅਗਲੀ ਖ਼ਬਰ ਨਵਾਂਸ਼ਹਿਰ ਸਹਿਕਾਰੀ ਖੰਡ ਮਿੱਲ ਦੇ ਐਮ. ਡੀ. ਮੈਡਮ ਸੇਨੂੰ ਦੁੱਗਲ ਸਨਮਾਨਿਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।