ਖਮਾਣੋਂ, 9 ਜੂਨ (ਜੋਗਿੰਦਰ ਪਾਲ)-ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਬਲਾਕ ਖਮਾਣੋਂ ਦੀ ਮੀਟਿੰਗ ਪ੍ਰਧਾਨ ਕਰਨੈਲ ਸਿੰਘ ਜਟਾਣਾ ਨੀਵਾਂ ਦੀ ਪ੍ਰਧਾਨਗੀ ਹੇਠ ਹੋਈ | ਇਸ ਮੌਕੇ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਖ਼ਰੀਦੀ ਕਣਕ ਸਰਕਾਰੀ ਖ਼ਰੀਦ ਏਜੰਸੀਆਂ ਵਲੋਂ ਹੁਣ ਤੱਕ ਵੀ ਦਾਣਾ ਮੰਡੀਆਂ ਵਿਚ ਹੀ ਰੱਖੀ ਹੋਈ ਹੈ, ਜੋ ਕਿ ਸਰਕਾਰ ਨੂੰ ਗੁਦਾਮਾਂ ਵਿਚ ਸਟੋਰ ਕਰਨੀ ਚਾਹੀਦੀ ਹੈ | ਉਨ੍ਹਾਂ ਕਿਹਾ ਕਿ ਹੁਣ ਮੱਕੀ ਦੀ ਫਸਲ ਮੰਡੀਆਂ ਵਿਚ ਆਉਣੀ ਸ਼ੁਰੂ ਹੋ ਗਈ ਹੈ ਅਤੇ ਜਿਸ ਕਾਰਨ ਫਸਲ ਸੁੱਟਣ ਲਈ ਜਗ੍ਹਾ ਦੀ ਲੋੜ ਹੈ ਅਤੇ ਉਨ੍ਹਾਂ ਖ਼ਰੀਦੀ ਕਣਕ ਦੀ ਫ਼ਸਲ ਤੁਰੰਤ ਮੰਡੀਆਂ ਵਿਚੋਂ ਚੁਕਾਏ ਜਾਣ ਦੀ ਮੰਗ ਕੀਤੀ ਤਾਂ ਜੋ ਕਿਸਾਨਾਂ ਨੂੰ ਕਿਸੇ ਕਿਸਮ ਦੀ ਮੁਸ਼ਕਿਲ ਪੇਸ਼ ਨਾ ਆਵੇ | ਮੀਟਿੰਗ ਵਿਚ ਇਸ ਤੋਂ ਇਲਾਵਾ ਕਿਸਾਨਾਂ ਦੀਆਂ ਹੋਰਨਾਂ ਮੰਗਾਂ ਸਬੰਧੀ ਵੀ ਵਿਚਾਰ ਵਟਾਂਦਰਾ ਕੀਤਾ ਗਿਆ | ਇਸ ਮੌਕੇ ਕਿਰਪਾਲ ਸਿੰਘ ਬਦੇਸ਼ ਕਲਾਂ, ਉੱਤਮ ਸਿੰਘ ਬਰਵਾਲੀ, ਮੋਹਣ ਸਿੰਘ ਭੁੱਟਾ, ਬਲਜਿੰਦਰ ਸਿੰਘ, ਦਰਸ਼ਨ ਸਿੰਘ ਰਾਣਵਾਂ, ਗੁਰਨਾਮ ਸਿੰਘ ਖਮਾਣੋਂ, ਜੋਧ ਸਿੰਘ ਕਕਰਾਲਾ ਕਲਾਂ, ਦਲਬੀਰ ਸਿੰਘ ਬੁਰਜ, ਜਰਨੈਲ ਸਿੰਘ ਬੁਰਜ, ਗੁਰਪ੍ਰੀਤ ਸਿੰਘ ਭੁੱਟਾ, ਗੁਰਜੀਤ ਸਿੰਘ ਬਦੇਸ਼ਾਂ, ਮਨਜੀਤ ਸਿੰਘ ਗਰਚਾ, ਬੂਟਾ ਸਿੰਘ, ਮਨਜੀਤ ਸਿੰਘ ਗਰਚਾ, ਕਰਨਵੀਰ ਸਿੰਘ, ਧੰਨਾ ਸਿੰਘ, ਬਲਦੇਵ ਸਿੰਘ ਲਖਣਪੁਰ, ਜ਼ੋਰਾਵਰ ਸਿੰਘ ਭਾਮੀਆਂ ਹਾਜ਼ਰ ਸਨ |