21-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-01-2026

ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਕੱਲ੍ਹ

ਅਜੀਤ ਡੈਸਕ 26-01-2026
ਕੋਟਲੀ ਸੂਰਤ ਮੱਲ੍ਹੀ, 25 ਜਨਵਰੀ (ਕੁਲਦੀਪ ਸਿੰਘ ਨਾਗਰਾ)-ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਕੋਟਲੀ ਸੂਰਤ ਮੱਲ੍ਹੀ ਦੀਆਂ ਸੰਗਤਾਂ ਵਲੋਂ 27 ਜਨਵਰੀ ਨੂੰ ਸ਼ਰਧਾ ਭਾਵਨਾ ਤੇ ਉਤਸ਼ਾਹ ਨਾਲ ਮਨਾਇਆ ਜਾਵੇਗਾ | ਇਸ ਸਬੰਧੀ ਮੁੱਖ ਸੇਵਾਦਾਰ ਬਾਬਾ ਸਤਨਾਮ ਸਿੰਘ ਕੋਟਲੀ ਨੇ ਦੱਸਿਆ ਕਿ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਬਾਬਾ ਬੁੱਧ ਸਿੰਘ ਅੱਡਾ ਕੋਟਲੀ ਸੂਰਤ ਮੱਲ੍ਹੀ ਵਿਖੇ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ 27 ਜਨਵਰੀ ਨੂੰ ਭੋਗ ਪਾਏ ਜਾਣਗੇ | ਉਪਰੰਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਹੇਠ ਪੰਜ ਪਿਆਰਿਆਂ ਦੀ ਅਗਵਾਈ 'ਚ ਅਲੌਕਿਕ ਨਗਰ ਕੀਰਤਨ ਸਜਾਏ ਜਾਣਗੇ | ਇਸ ਮੌਕੇ ਢਾਡੀ ਭਾਈ ਸਰਬਜੀਤ ਸਿੰਘ ਫ਼ਜਲਾਬਾਦ ਸਮੇਤ ਵੱਖ-ਵੱਖ ਜਥੇ ਸੰਗਤਾਂ ਨਾਲ ਸ਼ਾਨਾਮੱਤੇ ਸਿੱਖ ਇਤਿਹਾਸ ਦੀ ਸਾਂਝ ਪਾਉਣਗੇ | ਇਸ ਮੌਕੇ ਪਲਵਿੰਦਰ ਸਿੰਘ ਸੋਨੂੰ ਭਗਵਾਨਪੁਰ, ਜੇ.ਈ. ਬਿਕਰਮ ਸਿੰਘ ਕੋਟਲੀ, ਮਲਕੀਤ ਸਿੰਘ, ਇੰਦਰਜੀਤ ਸਿੰਘ ਬਿੱਲਾ, ਜੱਗਾ ਭੰਮਰਾ ਕੋਟਲੀ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਰਵਿੰਦਰਾ ਮਾਡਰਨ ਸਕੂਲ ਦੇ ਵਿਦਿਆਰਥੀ ਨੇ ਨੈਸ਼ਨਲ ਸਕੂਲ ਖੇਡਾਂ 'ਚੋਂ ਹਾਸਿਲ ਕੀਤਾ ਸਿਲਵਰ ਮੈਡਲ ਅਗਲੀ ਖ਼ਬਰ ਰਾਵੀ ਦਰਿਆ ਦੇ ਪੱਤਨ ਮਕੌੜਾ 'ਤੇ ਪਲਟੂਨ ਪੁਲ ਦਾ ਰੈਂਪ ਮੁੜ ਬਣਾਇਆ ਤੇ ਆਵਾਜਾਈ ਕੀਤੀ ਬਹਾਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।