31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਭਾਜਪਾ ਇਕਾਈ ਵਲੋਂ ਨਗਰ ਨਿਗਮ ਚੋਣਾਂ ਦੀਆਂ ਤਿਆਰੀਆਂ ਸੰਬੰਧੀ ਕੀਤੀ ਵਿਸ਼ੇਸ਼ ਮੀਟਿੰਗ

ਅਜੀਤ ਡੈਸਕ 03-05-2026
ਪਠਾਨਕੋਟ, 2 ਮਈ (ਸੁਮਿਤ)-ਭਾਰਤੀ ਜਨਤਾ ਪਾਰਟੀ ਦੀ ਜ਼ਿਲ੍ਹਾ ਇਕਾਈ ਵਲੋਂ ਨਗਰ ਨਿਗਮ ਚੋਣਾਂ ਦੀਆਂ ਤਿਆਰੀਆਂ ਸਬੰਧੀ ਵਿਸ਼ੇਸ਼ ਮੀਟਿੰਗ ਜ਼ਿਲ੍ਹਾ ਪ੍ਰਧਾਨ ਸੁਰੇਸ਼ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ | ਇਸ ਮੀਟਿੰਗ ਵਿਚ ਮੁੱਖ ਮਹਿਮਾਨ ਵਜੋਂ ਡਾ: ਨਰਿੰਦਰ ਰੈਣਾ ਨੇ ਸ਼ਿਰਕਤ ਕੀਤੀ | ਉਨ੍ਹਾਂ ਦੇ ਨਾਲ ਪਾਰਟੀ ਦੇ ਕਈ ਸੀਨੀਅਰ ਆਗੂ ਵੀ ਮੌਜੂਦ ਰਹੇ, ਜਿਨ੍ਹਾਂ ਵਿਚ ਰਾਕੇਸ਼ ਰਾਠੌਰ ਅਤੇ ਰਾਕੇਸ਼ ਸ਼ਰਮਾ ਸ਼ਾਮਲ ਸਨ | ਮੀਟਿੰਗ ਵਿਚ ਸੁਜਾਨਪੁਰ ਦੇ ਸਾਬਕਾ ਵਿਧਾਇਕ ਦਿਨੇਸ਼ ਸਿੰਘ ਬੱਬੂ, ਸਾਬਕਾ ਵਿਧਾਇਕ ਸੀਮਾ ਦੇਵੀ ਸਮੇਤ ਕਈ ਪ੍ਰਮੁੱਖ ਵਰਕਰਾਂ ਨੇ ਵੀ ਹਿੱਸਾ ਲਿਆ | ਮੀਟਿੰਗ ਵਿਚ ਆਉਣ ਵਾਲੀਆਂ ਨਗਰ ਨਿਗਮ ਚੋਣਾਂ ਲਈ ਰਣਨੀਤੀ, ਸੰਗਠਨ ਦੀ ਮਜ਼ਬੂਤੀ ਅਤੇ ਬੂਥ ਪੱਧਰ 'ਤੇ ਵਰਕਰਾਂ ਦੀ ਸਰਗਰਮੀ ਵਧਾਉਣ 'ਤੇ ਚਰਚਾ ਕੀਤੀ ਗਈ | ਆਗੂਆਂ ਨੇ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਇੱਕਜੁੱਟ ਹੋ ਕੇ ਪਾਰਟੀ ਨੂੰ ਮਜ਼ਬੂਤ ਬਣਾਉਣ ਅਤੇ ਚੋਣਾਂ ਵਿਚ ਜਿੱਤ ਯਕੀਨੀ ਬਣਾਉਣ ਲਈ ਪੂਰੀ ਤਾਕਤ ਨਾਲ ਕੰਮ ਕਰਨ | ਇਸ ਮੌਕੇ ਰਾਜ ਕੁਮਾਰ ਗੁਪਤਾ, ਸ਼ਰਮਿੰਦਰ ਸ਼ਰਮਾ, ਅਨਿਲ ਵਾਸੂਦੇਵਾ, ਜੇ.ਡੀ. ਸ਼ਰਮਾ, ਸਤੀਸ਼ ਮਹਾਜਨ, ਨਿਪੁਨ ਗੁਪਤਾ, ਅਮਨ ਸ਼ਰਮਾ, ਸ਼ਮਸ਼ੇਰ ਠਾਕੁਰ, ਵਿਸ਼ਾਲ ਮਹਾਜਨ, ਜ਼ਿਲ੍ਹਾ ਮੀਡੀਆ ਪ੍ਰਭਾਰੀ ਦੀਪਕ ਸਲਵਾਨ, ਰਾਕੇਸ਼ ਆਲ, ਮਨਦੀਪ ਅਰੋੜਾ, ਦੀਪਕ ਖੋਸਲਾ, ਵਿਦਾ ਸੈਣੀ ਅਤੇ ਵਿੱਕੀ ਵਰਮਾ ਹਾਜ਼ਰ ਸਨ |
ਪਿਛਲੀ ਖ਼ਬਰ ਜ਼ਿਲ੍ਹਾ ਭਾਸ਼ਾ ਦਫ਼ਤਰ ਵਲੋਂ ਸਰਟੀਫਿਕੇਟ ਵੰਡ ਸਮਾਗਮ ਕਰਵਾਇਆ ਅਗਲੀ ਖ਼ਬਰ ਗਰੀਨਲੈਂਡ ਪਬਲਿਕ ਸਕੂਲ ਨੇ ਮਜ਼ਦੂਰ ਦਿਵਸ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।