03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-05-2026

ਕਾਂਗਰਸ 'ਚ ਸ਼ਾਮਿਲ ਹੋਏ 'ਆਪ' ਆਗੂ ਗੌਰਵ ਵਢੇਰਾ ਚੰਡੀਗੜ੍ਹ ਵਿਖੇ ਪੰਜਾਬ ਪ੍ਰਭਾਰੀ ਭੁਪੇਸ਼ ਭਗੇਲ ਸਣੇ ਵੱਡੇ ਸਿਆਸੀ ਆਗੂਆਂ ਨੇ ਪਾਰਟੀ 'ਚ ਕੀਤਾ ਸ਼ਾਮਿਲ

ਅਜੀਤ ਡੈਸਕ 10-05-2026
ਪਠਾਨਕੋਟ, 9 ਮਈ (ਸੁਮਿਤ/ਸੰਧੂ)-ਗੌਰਵ ਵਢੇਰਾ ਦੇ ਕਾਂਗਰਸ ਵਿਚ ਸ਼ਾਮਿਲ ਹੋਣ ਨਾਲ ਇੰਡੀਅਨ ਨੈਸ਼ਨਲ ਕਾਂਗਰਸ ਨੂੰ ਪਠਾਨਕੋਟ ਵਿਚ ਵੱਡੀ ਰਾਜਨੀਤਿਕ ਮਜ਼ਬੂਤੀ ਮਿਲੀ ਹੈ | ਸ਼ਨੀਵਾਰ ਨੂੰ ਚੰਡੀਗੜ੍ਹ ਸਥਿਤ ਪੰਜਾਬ ਕਾਂਗਰਸ ਦਫ਼ਤਰ ਵਿਖੇ ਉਨ੍ਹਾਂ ਨੇ ਆਮ ਆਦਮੀ ਪਾਰਟੀ ਛੱਡ ਕੇ ਕਾਂਗਰਸ ਦਾ ਦਾਮਨ ਫੜਿਆ | ਇਸ ਮੌਕੇ ਭੁਪੇਸ਼ ਬਘੇਲ, ਅਮਰਿੰਦਰ ਸਿੰਘ ਰਾਜਾ ਵੜਿੰਗ, ਸੁਖਜਿੰਦਰ ਸਿੰਘ ਰੰਧਾਵਾ, ਡਾ: ਅਮਰ ਸਿੰਘ, ਸੂਰਜ ਠਾਕੁਰ, ਅਮਿਤ ਵਿਜ, ਅਰੁਣਾ ਚੌਧਰੀ, ਬਰਿੰਦਰਮੀਤ ਸਿੰਘ ਪਾਹੜਾ, ਪੰਨਾ ਲਾਲ ਭਾਟੀਆ ਸਮੇਤ ਕਈ ਸੀਨੀਅਰ ਕਾਂਗਰਸੀ ਨੇਤਾ ਮੌਜੂਦ ਰਹੇ | ਨਗਰ ਨਿਗਮ ਚੋਣਾਂ ਤੋਂ ਪਹਿਲਾਂ ਗੌਰਵ ਵਢੇਰਾ ਦਾ ਕਾਂਗਰਸ ਵਿਚ ਆਉਣਾ ਪਾਰਟੀ ਲਈ ਕਾਫ਼ੀ ਅਹਿਮ ਮੰਨਿਆ ਜਾ ਰਿਹਾ ਹੈ | ਵਢੇਰਾ ਦੋ ਵਾਰ ਨਗਰ ਨਿਗਮ ਪਾਰਸ਼ਦ ਰਹਿ ਚੁੱਕੇ ਹਨ ਤੇ ਉਹ ਪਠਾਨਕੋਟ ਦੇ ਪੁਰਾਣੇ ਕਾਂਗਰਸੀ ਪਰਿਵਾਰ ਨਾਲ ਸਬੰਧਿਤ ਹਨ | ਉਨ੍ਹਾਂ ਦੇ ਪਿਤਾ ਵੀ ਪੰਜਾਬ ਕਾਂਗਰਸ ਵਿਚ ਕਈ ਮਹੱਤਵਪੂਰਨ ਅਹੁਦਿਆਂ 'ਤੇ ਕੰਮ ਕਰ ਚੁੱਕੇ ਹਨ | ਰਾਜਨੀਤਿਕ ਜਾਣਕਾਰਾਂ ਮੁਤਾਬਿਕ ਗੌਰਵ ਵਢੇਰਾ ਦੀ ਸੰਗਠਨਾਤਮਕ ਪਕੜ ਅਤੇ ਸਥਾਨਕ ਪੱਧਰ 'ਤੇ ਮਜ਼ਬੂਤ ਜਨ ਸੰਪਰਕ ਕਾਂਗਰਸ ਨੂੰ ਨਗਰ ਨਿਗਮ ਚੋਣਾਂ 'ਚ ਫ਼ਾਇਦਾ ਪਹੁੰਚਾ ਸਕਦਾ ਹੈ | ਉਨ੍ਹਾਂ ਨੇ 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਵੀ ਅਹਿਮ ਭੂਮਿਕਾ ਨਿਭਾਈ ਸੀ, ਜਦੋਂ ਕਾਂਗਰਸ ਨੇ 10 ਸਾਲਾ ਬਾਅਦ ਪਠਾਨਕੋਟ ਸੀਟ 'ਤੇ ਜਿੱਤ ਦਰਜ ਕੀਤੀ ਸੀ | ਕਾਂਗਰਸੀ ਨੇਤਾਵਾਂ ਨੇ ਉਨ੍ਹਾਂ ਦੇ ਸ਼ਾਮਿਲ ਹੋਣ ਨੂੰ ਪਾਰਟੀ ਲਈ ਸਕਾਰਾਤਮਕ ਸੰਕੇਤ ਦੱਸਿਆ ਹੈ |
ਪਿਛਲੀ ਖ਼ਬਰ ਪੰਜਾਬ ਪੈਨਸ਼ਨਰਜ਼ ਵੈ ੱਲਫੇਅਰ ਐਸੋਸੀਏਸ਼ਨ ਨੇ ਪੰਜਾਬ ਸਰਕਾਰ ਵਿਰੁੱਧ ਕਾਲੇ ਝੰਡੇ ਲੈ ਕੇ ਕੀਤਾ ਰੋਸ ਪ੍ਰਦਰਸ਼ਨ ਅਗਲੀ ਖ਼ਬਰ ਤੰਦਰੁਸਤ ਜੀਵਨ ਲਈ ਨਿਯਮਿਤ ਕਸਰਤ ਤੇ ਯੋਗ ਬੇਹੱਦ ਜ਼ਰੂਰੀ-ਖਜ਼ਾਨ ਸਿੰਘ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।