03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-05-2026

ਪੰਜਾਬ ਪੈਨਸ਼ਨਰਜ਼ ਵੈ ੱਲਫੇਅਰ ਐਸੋਸੀਏਸ਼ਨ ਨੇ ਪੰਜਾਬ ਸਰਕਾਰ ਵਿਰੁੱਧ ਕਾਲੇ ਝੰਡੇ ਲੈ ਕੇ ਕੀਤਾ ਰੋਸ ਪ੍ਰਦਰਸ਼ਨ

ਅਜੀਤ ਡੈਸਕ 10-05-2026
ਪਠਾਨਕੋਟ, 9 ਮਈ (ਵਿਨੋਦ)-ਪੰਜਾਬ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਦੀ ਕਾਰਜਕਾਰਨੀ ਦੀ ਮੀਟਿੰਗ ਜ਼ਿਲ੍ਹਾ ਚੇਅਰਮੈਨ ਯੁੱਧਵੀਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ | ਇਸ ਮੌਕੇ ਰਾਜਿੰਦਰ ਧੀਮਾਨ, ਚੇਅਰਮੈਨ ਯੁੱਧਵੀਰ ਸਿੰਘ, ਸਰਪ੍ਰਸਤ ਮੰਗਤ ਸਿੰਘ, ਕਰਨ ਸਿੰਘ, ਮਨੋਹਰ ਲਾਲ, ਮਹਿੰਦਰ ਪਾਲ, ਕਰਨ ਸਿੰਘ ਅਤੇ ਪਾਵਰਕਾਮ ਲਿਮਟਿਡ ਦੇ ਜ਼ਿਲ੍ਹਾ ਪ੍ਰਧਾਨ ਤਿਲਕ ਰਾਜ ਨੇ ਪੰਜਾਬ ਤੇ ਹਰਿਆਣਾ ਹਾਈਕੋਰਟ ਵਲੋਂ ਪੈਨਸ਼ਨਰਾਂ ਨੂੰ ਡੀ.ਏ ਦੇਣ ਦੇ ਫੈਸਲੇ ਦਾ ਸਵਾਗਤ ਕੀਤਾ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਬੇਈਮਾਨ ਹੈ, ਇਸ ਲਈ ਕਰਮਚਾਰੀਆਂ ਅਤੇ ਪੈਨਸ਼ਨਰਾਂ ਨੂੰ ਡੀ.ਏ ਨਹੀਂ ਦੇਣਾ ਚਾਹੁੰਦੀ | ਇਸ ਨਾਲ ਕਰਮਚਾਰੀ ਪੈਨਸ਼ਨਰਾਂ 'ਚ ਵਿਆਪਕ ਗੁੱਸਾ ਫੈਲ ਗਿਆ ਹੈ | ਉਨ੍ਹਾਂ ਕਿਹਾ ਕਿ 17 ਮਈ ਨੂੰ ਜਲੰਧਰ ਵਿਖੇ ਸਾਂਝੇ ਮੋਰਚੇ ਦੀ ਮੀਟਿੰਗ ਕੀਤੀ ਜਾਵੇਗੀ | ਜਿਸ ਵਿਚ ਪੈਨਸ਼ਨਰ ਵੱਡੀ ਗਿਣਤੀ 'ਚ ਸ਼ਾਮਿਲ ਹੋਣਗੇ | ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਪਠਾਨਕੋਟ ਆਉਣ 'ਤੇ ਕਾਲੇ ਝੰਡੇ ਦਿਖਾਏ ਜਾਣਗੇ | ਇਸ ਮੌਕੇ ਮਾਂਗਟ ਸਿੰਘ, ਮਹਿੰਦਰ ਸਿੰਘ, ਵਿਜੇ ਕੁਮਾਰ, ਮਨੋਹਰ ਲਾਲ, ûੜੂ ਰਾਮ, ਤਾਰਾ ਚੰਦ, ਓਮ ਪ੍ਰਕਾਸ਼, ਜਗਦੀਸ਼ ਸਿੰਘ, ਬਾਬਾ ਸਿੰਘ, ਚਰਨ ਸਿੰਘ, ਬਲਵੰਤ ਸਿੰਘ, ਓਮਕਾਰ ਸਿੰਘ, ਸੋਮਰਾਜ, ਸੁਸ਼ੀਲ ਕੁਮਾਰ, ûੜੂ ਰਾਮ, ਦੇਸਰਾਜ, ਰਾਮਚਰਨ ਸ਼ਰਮਾ, ਪ੍ਰਵੇਸ਼ ਕੁਮਾਰ, ਗੁਰਚਰਨ ਸ਼ਰਮਾ ਆਦਿ ਤੋਂ ਇਲਾਵਾ ਜਸਵਿੰਦਰ ਸਿੰਘ, ਤਰਸੇਮ ਲਾਲ, ਬਲਵੰਤ ਸਿੰਘ, ਸੋਮਰਾਜ, ਅਸ਼ਵਨੀ ਸ਼ਰਮਾ, ਮੇਵਾ ਸਿੰਘ, ਸੁਨੀਲ ਦੱਤ, ਓਾਕਾਰ ਸਿੰਘ, ਵੀਰ ਸਿੰਘ, ਪਰਸਰਾਮ, ਜਨਕ ਰਾਜ, ਤਿਲਕ ਰਾਜ, ਤਾਰਾ ਚੰਦ, ਦੇਸਰਾਜ, ਸੁਖਦੇਵ ਰਾਜ, ਜਨਕ ਰਾਜ, ਪ੍ਰਭੂ ਲਾਲ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਆਰੀਆ ਮਹਿਲਾ ਕਾਲਜ ਪਠਾਨਕੋਟ ਬਣਿਆ ਸਿੱਖਿਆ ਦਾ ਚਾਨਣ ਮੁਨਾਰਾ ਵੱਖ-ਵੱਖ ਖੇਤਰਾਂ 'ਚ ਵਿਦਿਆਰਥੀਆਂ ਨੂੰ ਕਰਵਾਏ ਜਾ ਰਹੇ... ਅਗਲੀ ਖ਼ਬਰ ਕਾਂਗਰਸ 'ਚ ਸ਼ਾਮਿਲ ਹੋਏ 'ਆਪ' ਆਗੂ ਗੌਰਵ ਵਢੇਰਾ ਚੰਡੀਗੜ੍ਹ ਵਿਖੇ ਪੰਜਾਬ ਪ੍ਰਭਾਰੀ ਭੁਪੇਸ਼ ਭਗੇਲ ਸਣੇ ਵੱਡੇ ਸਿਆਸੀ ਆਗ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।