29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

ਪਾਸਟਰਾਂ ਨੂੰ ਆ ਰਹੀਆਂ ਮੁਸ਼ਕਿਲਾਂ ਦੇ ਹੱਲ ਲਈ 'ਫੈਲੋਸ਼ਿਪ ਪਾਸਟਰ ਟੀਮ' ਦੀ ਮੀਟਿੰਗ

ਅਜੀਤ ਡੈਸਕ 11-05-2026
ਗੁਰਦਾਸਪੁਰ, 10 ਮਈ (ਚੱਕਰਾਜਾ)-ਮਸੀਹੀ ਭਾਈਚਾਰੇ ਦੀ ਇੱਕਜੁੱਟਤਾ ਤੇ ਸਮਾਜਿਕ ਸੁਧਾਰਾਂ ਦੇ ਮਕਸਦ ਨਾਲ ਪਾਸਟਰ ਬੀ.ਐਮ.ਭੱਟੀ ਦੇ ਸੱਦੇ 'ਤੇ ਗੁਰਦਾਸਪੁਰ ਵਿਖੇ ਅਹਿਮ ਮੀਟਿੰਗ ਹੋਈ | ਇਸ ਮੌਕੇ ਜ਼ਿਲ੍ਹੇ ਭਰ ਦੇ ਪ੍ਰਮੁੱਖ ਪਾਸਟਰ ਸਾਹਿਬਾਨਾਂ ਤੇ ਮਸੀਹੀ ਆਗੂਆਂ ਨੇ ਸ਼ਮੂਲੀਅਤ ਕੀਤੀ | ਮੀਟਿੰਗ ਦੌਰਾਨ ਭਾਈਚਾਰੇ ਨੂੰ ਦਰਪੇਸ਼ ਚੁਣੌਤੀਆਂ 'ਤੇ ਚਰਚਾ ਕਰਨ ਉਪਰੰਤ ਸਰਬਸੰਮਤੀ ਨਾਲ ਫੈਲੋਸ਼ਿਪ ਪਾਸਟਰ ਟੀਮ' ਦਾ ਗਠਨ ਕੀਤਾ ਗਿਆ ਤੇ ਪਾਸਟਰ ਤੇ ਯੂਥ ਵਿੰਗ ਦੀਆਂ ਅਹਿਮ ਨਿਯੁਕਤੀਆਂ ਕੀਤੀਆਂ ਗਈਆਂ | ਟੀਮ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਅਹੁਦੇਦਾਰਾਂ ਦਾ ਐਲਾਨ ਕੀਤਾ ਗਿਆ | ਜਿਸ 'ਚ ਪ੍ਰਧਾਨ ਪਾਸਟਰ ਸੈਮ ਭੱਟੀ, ਵਾਈਸ ਪ੍ਰਧਾਨ ਪਾਸਟਰ ਪ੍ਰਵੇਜ਼ ਮਸੀਹ, ਜਨਰਲ ਸੈਕਟਰੀ ਪਾਸਟਰ ਮਨਦੀਪ ਮਸੀਹ, ਜੁਆਇੰਟ ਸੈਕਟਰੀ ਪਾਸਟਰ ਲੱਕੀ, ਕੈਸ਼ੀਅਰ ਪਾਸਟਰ ਗੁਲਜ਼ਾਰ ਮਸੀਹ, ਸਲਾਹਕਾਰ ਮੇਜਰ ਦੀਪਕ ਤੋਂ ਇਲਾਵਾ ਯੂਥ ਵਿੰਗ ਦੀਆਂ ਨਿਯੁਕਤੀਆਂ ਕੀਤੀਆਂ ਗਈਆਂ | ਜਿਸ 'ਚ ਪਾਸਟਰ ਮੰਗਾ ਮਸੀਹ ਪੰਜਾਬ ਪ੍ਰਧਾਨ, ਮੀਕਾ ਮਸੀਹ ਉਪ ਪ੍ਰਧਾਨ, ਰੋਬਿਨ ਮਸੀਹ ਕੈਸ਼ੀਅਰ, ਸਾਜਨ ਮਸੀਹ ਸੈਕਟਰੀ, ਜ਼ਿਲ੍ਹਾ ਟੀਮ ਰਾਜ ਕੁਮਾਰ ਜ਼ਿਲ੍ਹਾ ਪ੍ਰਧਾਨ, ਹੀਰਾ ਮਸੀਹ ਮੀਤ ਪ੍ਰਧਾਨ, ਰੌਸ਼ਨ ਮਸੀਹ ਸਲਾਹਕਾਰ, ਸੋਨੂ ਜੁਆਇੰਟ ਸੈਕਟਰੀ ਨੂੰ ਨਿਯੁਕਤ ਕੀਤਾ ਗਿਆ | ਇਸ ਮੌਕੇ ਟੀਮ ਮੈਂਬਰਾਂ ਨੇ ਯਕੀਨ ਦਿੱਤਾ ਕਿ ਕਿਸੇ ਵੀ ਪਾਸਟਰ ਜਾਂ ਮਸੀਹੀ ਪਰਿਵਾਰ ਨਾਲ ਨਾਜਾਇਜ਼ ਧੱਕਾ ਨਾ ਹੋਵੇ | ਲੋੜ ਪੈਣ 'ਤੇ ਟੀਮ ਕਾਨੂੰਨੀ ਮਦਦ ਵੀ ਮੁਹੱਈਆ ਕਰਵਾਏਗੀ | ਆਗੂਆਂ ਨੇ ਕਿਹਾ ਕਿ ਸਮੂਹ ਮਸੀਹੀ ਜਥੇਬੰਦੀਆਂ ਦੇ ਸਹਿਯੋਗ ਨਾਲ ਗੁਰਦਾਸਪੁਰ ਵਿਖੇ ਇਤਿਹਾਸਿਕ ਕਿ੍ਸਮਸ ਸ਼ੋਭਾ ਯਾਤਰਾ ਕੱਢੀ ਜਾਵੇਗੀ | ਆਗੂਆਂ ਨੇ ਸਪੱਸ਼ਟ ਕੀਤਾ ਕਿ ਇਸ ਟੀਮ ਦਾ ਮੁੱਖ ਮਕਸਦ 'ਸੇਵਾ' ਹੈ ਤੇ ਸਾਰੇ ਮੈਂਬਰ ਬਰਾਬਰ ਰਹਿ ਕੇ ਮਸੀਹੀ ਭਾਈਚਾਰੇ ਦੀ ਚੜ੍ਹਦੀ ਕਲਾ ਲਈ ਕੰਮ ਕਰਨਗੇ | ਇਸ ਮੌਕੇ ਪਾਸਟਰ ਪਵਨ, ਲੱਕੀ ਮਸੀਹ, ਸੰਦੀਪ ਮਸੀਹ, ਸਾਜਨ ਮਸੀਹ ਸਿੰਘੋਵਾਲ, ਪੀਟਰ ਮਸੀਹ, ਰਾਜਾ ਗੁਰਦਾਸਪੁਰ, ਸੰਨੀ ਅਤੇ ਹੋਰ ਕਈ ਪਤਵੰਤੇ ਸੱਜਣ ਹਾਜ਼ਰ ਸਨ |
ਪਿਛਲੀ ਖ਼ਬਰ ਆਂਗਣਵਾੜੀ ਵਰਕਰਾਂ ਵਲੋਂ ਹਲਕਾ ਵਿਧਾਇਕ ਦੇ ਘਰ ਅੱਗੇ ਧਰਨਾ ਅੱਜ <br/> ਅਗਲੀ ਖ਼ਬਰ ਗੁਰਪਿੰਦਰ ਸਿੰਘ ਬਣੇ ਕੰਪਿਊਟਰ ਟੀਚਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।