ਧਾਰੀਵਾਲ, 17 ਮਈ (ਸਵਰਨ ਸਿੰਘ)-ਸਥਾਨਕ ਲਿਟਲ ਫਲਾਵਰ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਧਾਰੀਵਾਲ ਵਿਖੇ ਡਾਇਰੈਕਟਰ ਫਾਦਰ ਜੋਸ਼ ਪਡਿਆਟੀ ਦੇ ਨਿਰਦੇਸ਼ਾਂ ਤੇ ਪਿ੍ੰਸੀਪਲ ਸਿਸਟਰ ਦਿਵਿਆ ਦੀ ਅਗਵਾਈ ਵਿਚ 'ਮਾਂ ਦਿਵਸ' ਮਨਾਇਆ ਗਿਆ, ਜਿਸ 'ਚ ਮਾਂ ਦੇ ਨਾਂਅ ਦਾ ਕੇਕ ਕੱਟ ਕੇ ਮਾਂ ਨਾਲ ਸਬੰਧਿਤ ਗੀਤ ਗਾਏ ਗਏ | ਇਸ ਮੌਕੇ ਜੋ ਅਧਿਆਪਕਾਵਾਂ ਮਾਵਾਂ ਹਨ, ਨੂੰ ਗੁਲਦਸਤੇ ਭੇਟ ਕੀਤੇ ਗਏ | ਇਸ ਤੋਂ ਇਲਾਵਾ ਸਪੋਟਿੰਗ ਸਟਾਫ ਜਾਨਿ ਕਿ ਸਫਾਈ ਕਰਮਚਾਰਨਾਂ ਨੂੰ ਵੀ ਫੁੱਲਾਂ ਦੇ ਗੁਲਦਸਤੇ ਭੇਟ ਕੀਤੇ ਗਏ | ਇਸ ਮੌਕੇ ਸਮੂਹ ਅਧਿਆਪਕਾਂ ਨੂੰ ਮਠਿਆਈਆਂ ਵੀ ਵੰਡੀਆਂ ਗਈਆਂ |