03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-05-2026

ਤਨਖ਼ਾਹਾਂ ਨਾ ਮਿਲਣ ਦੇ ਵਿਰੋਧ 'ਚ ਆਸ਼ਾ ਵਰਕਰਾਂ ਵਲੋਂ 19 ਨੰੂ ਸਿਵਲ ਸਰਜਨ ਦਫ਼ਤਰ ਦੇ ਘਿਰਾਓ ਦਾ ਐਲਾਨ

ਅਜੀਤ ਡੈਸਕ 18-05-2026
ਗੁਰਦਾਸਪੁਰ, 17 ਮਈ (ਗੁਰਪ੍ਰਤਾਪ ਸਿੰਘ)-ਅੱਜ ਗੁਰਦਾਸਪੁਰ ਦੇ ਸਿਵਲ ਸਰਜਨ ਦਫ਼ਤਰ ਵਿਖੇ ਸਥਿਤੀ ਉਸ ਵਕਤ ਤਣਾਅ ਪੂਰਨ ਬਣ ਗਈ ਜਦੋਂ ਸਿਵਲ ਸਰਜਨ ਗੁਰਦਾਸਪੁਰ ਵਲੋਂ ਡੈਮੋਕਰੇਟਿਕ ਆਸ਼ਾ ਵਰਕਰਜ਼ ਤੇ ਫੈਸਿਲੀਟੇਟਰਜ਼ ਯੂਨੀਅਨ ਦੇ ਆਗੂਆਂ ਨੰੂ ਮਿਲਣ ਤੇ ਮੰਗ ਪੱਤਰ ਲੈਣ ਤੋਂ ਇਨਕਾਰ ਕਰ ਦਿੱਤਾ ਗਿਆ | ਸਿਵਲ ਸਰਜਨ ਗੁਰਦਾਸਪੁਰ ਦੇ ਵਤੀਰੇ ਤੋਂ ਖਫ਼ਾ ਹੋ ਕੇ ਆਸ਼ਾ ਵਰਕਰ ਵਲੋਂ ਮੰਗ ਪੱਤਰ ਸਿਵਲ ਸਰਜਨ ਦੇ ਦਫ਼ਤਰ ਅੱਗੇ ਚਿਪਕਾ ਦਿੱਤਾ ਗਿਆ ਤੇ ਸਿਵਲ ਸਰਜਨ ਦੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਯੂਨੀਅਨ ਦੇ ਪ੍ਰਧਾਨ ਮੈਡਮ ਬਲਵਿੰਦਰ ਕੌਰ ਅਲੀਸ਼ੇਰ ਅਤੇ ਜਨਰਲ ਸਕੱਤਰ ਬਲਵਿੰਦਰ ਕੌਰ ਬਹਿਰਾਮਪੁਰ ਨੇ ਦੱਸਿਆ ਕਿ ਆਸ਼ਾ ਵਰਕਰਾਂ ਨੰੂ ਪਿਛਲੇ ਤਿੰਨ ਮਹੀਨੇ ਤੋਂ ਤਨਖ਼ਾਹਾਂ ਤੇ ਮਾਣਭੱਤੇ ਦੀ ਅਦਾਇਗੀ ਨਹੀਂ ਹੋਈ ਹੈ | ਜਿਸ ਸਬੰਧੀ ਸਿਵਲ ਸਰਜਨ ਨੰੂ ਮੰਗ ਪੱਤਰ ਦੇਣ ਲਈ ਉਨ੍ਹਾਂ ਵਲੋਂ ਇਹ ਪ੍ਰੋਗਰਾਮ ਉਲੀਕਿਆ ਗਿਆ ਸੀ | ਪਰ ਜਦੋਂ ਆਗੂਆਂ ਵਲੋਂ ਸਿਵਲ ਸਰਜਨ ਗੁਰਦਾਸਪੁਰ ਨਾਲ ਰਾਬਤਾ ਕਾਇਮ ਕੀਤਾ ਗਿਆ ਤਾਂ ਉਨ੍ਹਾਂ ਵਲੋਂ ਮਿਲਣ ਤੋਂ ਇਨਕਾਰ ਕਰ ਦਿੱਤਾ ਗਿਆ | ਉੁਨ੍ਹਾਂ ਚਿਤਾਵਨੀ ਦਿੱਤੀ ਕਿ ਜੇ 18 ਮਈ ਤੱਕ ਉਨ੍ਹਾਂ ਦੀਆਂ ਤਨਖ਼ਾਹਾਂ ਅਤੇ ਭੱਤਿਆਂ ਦਾ ਭੁਗਤਾਨ ਨਹੀਂ ਕੀਤਾ ਗਿਆ ਤਾਂ 19 ਮਈ ਨੰੂ ਸਿਵਲ ਸਰਜਨ ਦਫ਼ਤਰ ਦਾ ਘਿਰਾਓ ਕੀਤਾ ਜਾਵੇਗਾ | ਇਸ ਮੌਕੇ ਬਲਵਿੰਦਰ ਕੌਰ ਰਾਵਲ ਪਿੰਡੀ, ਕਾਂਤਾ ਦੇਵੀ, ਜਲਦੀਪ ਭੁੱਲਰ, ਬਲਜੀਤ ਕੌਰ, ਊਸ਼ਾ ਦੇਵੀ, ਲਖਵਿੰਦਰ ਕੌਰ, ਮੋਨਿਕਾ, ਪਰਮਜੀਤ, ਉਰਮਿਲਾ, ਸ਼ਰਨਜੀਤ, ਪੂਜਾ ਦੇਵੀ, ਕੁਲਦੀਪ ਕੌਰ, ਹਰਜੀਤ ਬਟਾਲਾ ਅਤੇ ਗਗਨਦੀਪ ਕੌਰ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਸਰਦਾਰ ਬੇਅੰਤ ਸਿੰਘ ਸਟੇਟ ਯੂਨੀਵਰਸਿਟੀ ਵਿਖੇ ਵਰਕਸ਼ਾਪ ਦਾ ਆਯੋਜਨ ਅਗਲੀ ਖ਼ਬਰ ਮੀਂਹ-ਝੱਖੜ ਨਾਲ ਪੋਲਟਰੀ ਫਾਰਮ ਦੇ ਸ਼ੈੱਡ ਦਾ ਹੋਇਆ ਭਾਰੀ ਨੁਕਸਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।