30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-05-2026

ਬਾਗੋਂਵਾਣੀ ਦੇ ਸਾਲਾਨਾ ਛਿੰਝ ਮੇਲੇ ਦੀ ਓਪਨ ਕਬੱਡੀ ਬਾਬਾ ਦੀਪ ਸਿੰਘ ਕਬੱਡੀ ਕਲੱਬ ਸ਼ਿਕਾਰ ਮਾਛੀਆਂ ਨੇ ਜਿੱਤੀ

ਅਜੀਤ ਡੈਸਕ 18-05-2026
ਵਡਾਲਾ ਬਾਂਗਰ, 17 ਮਈ (ਭੁੰਬਲੀ)-ਪਿੰਡ ਬਾਗੋਂਵਾਣੀ ਦੇ ਸੰਧੂ ਭਰਾਵਾਂ ਵਲੋਂ ਸਮੂਹ ਸਾਧ ਸੰਗਤ ਤੇ ਐਨ.ਆਰ.ਆਈ. ਵੀਰਾਂ ਦੇ ਸਹਿਯੋਗ ਨਾਲ ਆਪਣੇ ਵੱਡੇ-ਵਡੇਰੇ ਬਾਬਾ ਕਾਲਾ ਮਹਿਰ ਸੰਧੂ (ਫਕੀਰ) ਜੀ ਦੀ ਯਾਦ ਨੂੰ ਸਮਰਪਿਤ ਸਾਲਾਨਾ ਜੋੜ ਤੇ ਛਿੰਝ ਮੇਲਾ ਸ਼ਰਧਾ-ਭਾਵਨਾ ਤੇ ਧੂਮ-ਧਾਮ ਨਾਲ ਕਰਵਾਇਆ ਗਿਆ | ਪਹਿਲਾਂ ਇਸ ਅਸਥਾਨ 'ਤੇ ਧਾਰਮਿਕ ਦੀਵਾਨ ਸਜਾਏ ਗਏ, ਜਿਸ 'ਚ ਪੰਥ ਦੇ ਮਹਾਨ ਰਾਗੀ, ਢਾਡੀ ਤੇ ਕਵੀਸ਼ਰੀ ਜਥਿਆਂ ਨੇ ਹਾਜ਼ਰੀ ਭਰੀ | ਉਪਰੰਤ ਕਬੱਡੀ ਟੀਮਾਂ ਦੇ ਮੈਚ ਤੇ ਟਰੈਕਟਰ ਟਰਾਲੀ ਮੁਕਾਬਲੇ ਵੀ ਕਰਵਾਏ ਗਏ | ਕਬੱਡੀ ਦਾ ਫਾਈਨਲ ਮੈਚ ਜੋ ਬਾਬਾ ਬੁੱਢਾ ਸਾਹਿਬ ਕਬੱਡੀ ਕਲੱਬ ਰਮਦਾਸ ਤੇ ਬਾਬਾ ਦੀਪ ਸਿੰਘ ਕਬੱਡੀ ਕਲੱਬ ਸ਼ਿਕਾਰ ਮਾਛੀਆਂ ਦੇ ਦਰਮਿਆਨ ਖੇਡਿਆ ਗਿਆ | ਮੈਚ 'ਚ ਬਾਬਾ ਦੀਪ ਸਿੰਘ ਕਬੱਡੀ ਕਲੱਬ ਦੀ ਟੀਮ ਜੇਤੂ ਰਹੀ | ਮੇਲੇ 'ਚ ਕਬੱਡੀ ਮੈਚਾਂ ਤੋਂ ਇਲਾਵਾ ਰਵਾਇਤੀ ਪੇਂਡੂ ਖੇਡਾਂ ਵੀ ਕਰਵਾਈਆਂ ਗਈਆਂ ਜੋ ਦਰਸ਼ਕਾਂ ਦੀ ਖਿੱਚ ਦਾ ਕੇਂਦਰ ਬਣੀਆਂ ਰਹੀਆਂ | ਮੇਲੇ 'ਚ ਬਾਬਾ ਜਗਰੂਪ ਸਿੰਘ ਜੀ ਤੰਗੋਸ਼ਾਹ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ | ਉਨ੍ਹਾਂ ਜੇਤੂ ਖਿਡਾਰੀਆਂ ਨੂੰ ਆਸ਼ੀਰਵਾਦ ਤੇ ਇਨਾਮ ਤਕਸੀਮ ਕੀਤੇ | ਪ੍ਰਸਿੱਧ ਖਿਡਾਰੀ ਹੀਰੇ ਦੇਵੀਦਾਸ ਦਾ ਮੇਲੇ ਵਿਚ ਵਿਸ਼ੇਸ ਮਾਣ ਸਨਮਾਨ ਕੀਤਾ ਗਿਆ | ਸਾਲਾਨਾ ਜੋੜ ਮੇਲੇ ਨੂੰ ਸਫ਼ਲਤਾ ਪੂਰਵਕ ਨੇਪਰੇ ਚੜਾਉਣ 'ਚ ਦਿਲਬਾਗ ਸਿੰਘ ਪਹਿਲਵਾਨ, ਇੰਸਪੈਕਟਰ ਰਛਪਾਲ ਸਿੰਘ ਛੋਟੀ ਬਾਗੋਂਵਾਣੀ, ਇੰਸਪੈਕਟਰ ਸਵਿੰਦਰ ਸਿੰਘ ਸੰਧੂ, ਗੁਰਲਾਲ ਸਿੰਘ ਆਸਟਰੇਲੀਆ, ਅਨਮੋਲਦੀਪ ਸਿੰਘ ਕੈਨੇਡਾ, ਨਿਰਮਲ ਸਿੰਘ, ਕੰਵਲਜੀਤ ਸਿੰਘ ਕੈਨੇਡਾ, ਰਾਜਸਮਾਨ ਸਿੰਘ ਸੰਧੂ, ਅੰਮਿ੍ਤਪਾਲ ਸਿੰਘ ਕੈਨੇਡਾ, ਮਹਿਕਦੀਪ ਸਿੰਘ ਇੰਗਲੈਂਡ, ਮਨਵੀਰ ਸਿੰਘ ਚੀਮਾ ਕੈਨੇਡਾ, ਮਨਜੋਤ ਸਿੰਘ ਕੈਨੇਡਾ, ਅਜੇਪਾਲ ਸਿੰਘ ਆਸਟਰੇਲੀਆ, ਹਰਮਨ ਸਿੰਘ ਕੈਨੇਡਾ, ਮਲਕੀਤ ਸਿੰਘ ਇਟਲੀ, ਗੁਰਮੀਤ ਸਿੰਘ ਇਟਲੀ, ਸੁਖਦੇਵ ਸਿੰਘ ਇਟਲੀ, ਮਨਪ੍ਰੀਤ ਸਿੰਘ ਯੂ.ਐਸ.ਏ., ਮਨਦੀਪ ਸਿੰਘ ਨਿਊਜੀਲੇਂਡ, ਸਤਨਾਮ ਸਿੰਘ ਸੰਧੂ, ਅਮਰੀਕ ਸਿੰਘ ਸੰਧੂ, ਰਣਧੀਰ ਸਿੰਘ ਸੈਕੇਟਰੀ, ਹਰਮਨਪ੍ਰੀਤ ਸਿੰਘ ਕੈਨੇਡਾ, ਬਚਿੱਤਰ ਸਿੰਘ ਸੰਧੂ, ਹਿੰਮਤ ਸਿੰਘ, ਸਕੱਤਰ ਸਿੰਘ ਸੰਧੂ, ਗੁਰਮੇਜ਼ ਸਿੰਘ ਸੰਧੂ, ਜੋਗਿੰਦਰ ਸਿੰਘ ਸੰਧੂ, ਸਾਹਿਜਦੀਪ ਸਿੰਘ ਸੰਧੂ ਸਮੇਤ ਹੋਰ ਸੇਵਾਦਾਰਾਂ ਤੇ ਪ੍ਰਬੰਧਕਾਂ ਦਾ ਵਿਸ਼ੇਸ ਯੋਗਦਾਨ ਰਿਹਾ | ਮੇਲੇ 'ਚ ਰੈਫਰੀ ਦੀ ਭੂਮਿਕਾ ਪਰਾਚਾ ਨੇ ਆਪਣੇ ਪ੍ਰਭਾਵਸ਼ਾਲੀ ਬੋਲਾਂ ਰਾਹੀਂ ਦਰਸ਼ਕਾਂ ਨੂੰ ਕੀਲੀ ਰੱਖਿਆ |
ਪਿਛਲੀ ਖ਼ਬਰ ਮਹਿੰਗਾਈ ਤੇ ਬੇਰੁਜ਼ਗਾਰੀ ਦੀ ਜ਼ਿੰਮੇਵਾਰ ਮੋਦੀ ਤੇ ਮਾਨ ਸਰਕਾਰ ਖ਼ਿਲਾਫ਼ ਲੋਕਾਂ ਨੂੰ ਸੜਕਾਂ 'ਤੇ ਆਉਣ ਦਾ ਸੱਦਾ-ਆਰ.ਐਮ.... ਅਗਲੀ ਖ਼ਬਰ ਕਲਗ਼ੀਧਰ ਇੰਟਰਨੈਸ਼ਨਲ ਸਕੂਲ ਦੇ ਅਰਣਵ ਗੁਪਤਾ ਨੇ 12ਵੀਂ 'ਚ ਮੈਰਿਟ ਹਾਸਲ ਕੀਤੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।