30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-05-2026

ਕਲਗ਼ੀਧਰ ਇੰਟਰਨੈਸ਼ਨਲ ਸਕੂਲ ਦੇ ਅਰਣਵ ਗੁਪਤਾ ਨੇ 12ਵੀਂ 'ਚ ਮੈਰਿਟ ਹਾਸਲ ਕੀਤੀ

ਅਜੀਤ ਡੈਸਕ 18-05-2026
ਗੁਰਦਾਸਪੁਰ, 17 ਮਈ (ਅਸ਼ੋਕ ਸ਼ਰਮਾ)-ਸੀ.ਬੀ.ਐਸ.ਈ ਵਲੋਂ ਐਲਾਨੇ 12ਵੀਂ ਜਮਾਤ ਦੇ ਨਤੀਜਿਆਂ 'ਚ ਕਲਗ਼ੀਧਰ ਇੰਟਰਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ ਪੁਰਾਣਾ ਸ਼ਾਲਾ ਦੇ ਵਿਦਿਆਰਥੀ ਅਰਣਵ ਗੁਪਤਾ (ਨਾਨ-ਮੈਡੀਕਲ) ਨੇ 92.8 ਫੀਸਦੀ ਅੰਕ ਪ੍ਰਾਪਤ ਕਰਕੇ ਸਕੂਲ 'ਚ ਪਹਿਲਾ ਸਥਾਨ ਹਾਸਲ ਕੀਤਾ ਹੈ, ਉੱਥੇ ਹੀ ਰਿਤੇਸ਼ ਵਿਰਦੀ (ਮੈਡੀਕਲ) ਨੇ 90.8 ਫੀਸਦੀ ਅੰਕਾਂ ਨਾਲ ਦੂਜਾ, ਜਤਿਨ ਚੌਹਾਨ (ਨਾਨ-ਮੈਡੀਕਲ) ਨੇ 87.6 ਫੀਸਦੀ ਨਾਲ ਤੀਜਾ ਸਥਾਨ ਹਾਸਲ ਕੀਤਾ ਹੈ | ਇਸ ਤੋਂ ਇਲਾਵਾ ਜਸਮੀਤ ਕੌਰ (ਮੈਡੀਕਲ) ਨੇ 83.8 ਫੀਸਦੀ, ਅਮਰਦੀਪ ਕੌਰ (ਕਾਮਰਸ) ਨੇ 83.4 ਫੀਸਦੀ, ਅਮਨਪ੍ਰੀਤ (ਮੈਡੀਕਲ) ਨੇ 82.2 ਫੀਸਦੀ, ਅਕਸ਼ਰਾ (ਨਾਨ-ਮੈਡੀਕਲ) ਨੇ 81.8 ਫੀਸਦੀ, ਸਿਮਰਨ (ਨਾਨ-ਮੈਡੀਕਲ) ਨੇ 81.4 ਫੀਸਦੀ ਅਤੇ ਹਰਮਨਪ੍ਰੀਤ ਕੌਰ (ਮੈਡੀਕਲ) ਨੇ 80 ਫੀਸਦੀ ਅੰਕ ਪ੍ਰਾਪਤ ਕੀਤੇ ਹਨ | ਸਕੂਲ ਦੇ ਪਿ੍ੰਸੀਪਲ ਪੰਕਜ ਰਾਣਾ ਨੇ ਦੱਸਿਆ ਕਿ ਹੋਣਹਾਰ ਵਿਦਿਆਰਥੀ ਅਰਣਵ ਗੁਪਤਾ ਨੇ ਇਸ ਤੋਂ ਪਹਿਲਾਂ ਨੈਸ਼ਨਲ ਟੈਸਟਿੰਗ ਏਜੰਸੀ ਵਲੋਂ ਕਰਵਾਈ ਜੇ.ਈ.ਈ ਮੇਨ 2026 ਦੀ ਪ੍ਰੀਖਿਆ ਵਿਚ 99.7 ਫ਼ੀਸਦੀ ਅੰਕ ਪ੍ਰਾਪਤ ਕਰਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ ਸੀ | ਚੇਅਰਮੈਨ ਧਿਆਨ ਸਿੰਘ ਅਤੇ ਐਮ.ਡੀ ਸਤਨਾਮ ਸਿੰਘ ਨੇ ਵਿਦਿਆਰਥੀਆਂ ਨੂੰ ਸ਼ੁੱਭਕਾਮਨਾਵਾਂ ਦਿੰਦੇ ਹੋਏ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ |
ਪਿਛਲੀ ਖ਼ਬਰ ਬਾਗੋਂਵਾਣੀ ਦੇ ਸਾਲਾਨਾ ਛਿੰਝ ਮੇਲੇ ਦੀ ਓਪਨ ਕਬੱਡੀ ਬਾਬਾ ਦੀਪ ਸਿੰਘ ਕਬੱਡੀ ਕਲੱਬ ਸ਼ਿਕਾਰ ਮਾਛੀਆਂ ਨੇ ਜਿੱਤੀ ਅਗਲੀ ਖ਼ਬਰ ਖੇਤੀ ਮਾਹਿਰਾਂ ਵਲੋਂ ਕਾਲੇ ਬਿੱਲੇ ਲਗਾ ਕੇ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।