30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-05-2026

ਆਮ ਆਦਮੀ ਪਾਰਟੀ ਦੀ ਸਰਗਰਮ ਆਗੂ ਪ੍ਰਵੀਨ ਕੁਮਾਰੀ ਪੂਰੀ ਟੀਮ ਤੇ ਸਮਰਥਕਾਂ ਸਮੇਤ ਕਾਂਗਰਸ ਪਾਰਟੀ 'ਚ ਹੋਈ ਸ਼ਾਮਿਲ

ਅਜੀਤ ਡੈਸਕ 18-05-2026
ਪਠਾਨਕੋਟ, 17 ਮਈ (ਸੁਮਿਤ)-ਵਾਰਡ ਨੰਬਰ-15 ਵਿਚ ਕਾਂਗਰਸ ਪਾਰਟੀ ਨੂੰ ਉਸ ਵੇਲੇ ਵੱਡੀ ਮਜ਼ਬੂਤੀ ਮਿਲੀ ਜਦੋਂ ਆਮ ਆਦਮੀ ਪਾਰਟੀ ਦੀ ਸਰਗਰਮ ਆਗੂ ਪ੍ਰਵੀਨ ਕੁਮਾਰੀ ਨੇ ਆਪਣੀ ਪੂਰੀ ਟੀਮ ਤੇ ਸਮਰਥਕਾਂ ਸਮੇਤ ਕਾਂਗਰਸ ਪਾਰਟੀ ਵਿਚ ਸ਼ਾਮਿਲ ਹੋਣ ਦਾ ਐਲਾਨ ਕੀਤਾ | ਉਨ੍ਹਾਂ ਕਾਂਗਰਸ ਪਾਰਟੀ ਦੀ ਲੋਕ-ਹਿਤੈਸ਼ੀ ਨੀਤੀਆਂ, ਮਜ਼ਬੂਤ ਸੰਗਠਨ ਤੇ ਲੋਕਾਂ ਪ੍ਰਤੀ ਸਮਰਪਿਤ ਕਾਰਜਸ਼ੈਲੀ ਤੋਂ ਪ੍ਰਭਾਵਿਤ ਹੋ ਕੇ ਇਹ ਫ਼ੈਸਲਾ ਲਿਆ | ਇਸ ਮੌਕੇ ਮੌਜੂਦ ਕਾਂਗਰਸੀ ਆਗੂਆਂ ਤੇ ਸਾਬਕਾ ਵਿਧਾਇਕ ਅਮਿਤ ਵਿੱਜ ਨੇ ਪ੍ਰਵੀਨ ਕੁਮਾਰੀ ਤੇ ਉਨ੍ਹਾਂ ਦੀ ਟੀਮ ਦਾ ਪਾਰਟੀ ਵਿਚ ਦਿਲੋਂ ਸਵਾਗਤ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਸ਼ਾਮਿਲ ਹੋਣ ਨਾਲ ਕਾਂਗਰਸ ਪਾਰਟੀ ਨੂੰ ਜ਼ਮੀਨੀ ਪੱਧਰ 'ਤੇ ਹੋਰ ਵੱਧ ਮਜ਼ਬੂਤੀ ਮਿਲੇਗੀ | ਅਮਿਤ ਵਿੱਜ ਨੇ ਕਿਹਾ ਕਿ ਇਸ ਜੁਆਇਨਿੰਗ ਦਾ ਸਿੱਧਾ ਲਾਭ ਵਾਰਡ ਨੰਬਰ-15 ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਅਸ਼ਵਨੀ ਕੁਮਾਰ (ਅੱਛੀ) ਨੂੰ ਆਉਣ ਵਾਲੀਆਂ ਮਿੳਾੂਸੀਪਲ ਕਾਰਪੋਰੇਸ਼ਨ ਚੋਣਾਂ ਵਿਚ ਮਿਲੇਗਾ ਤੇ ਖੇਤਰ 'ਚ ਕਾਂਗਰਸ ਪਾਰਟੀ ਦੀ ਸਥਿਤੀ ਹੋਰ ਮਜ਼ਬੂਤ ਹੋਵੇਗੀ |
ਪਿਛਲੀ ਖ਼ਬਰ ਵਾਰਡ ਨੰਬਰ-18 ਤੋਂ ਉਮੀਦਵਾਰ ਸ਼ਸ਼ੀ ਮਹਾਜਨ ਨੇ ਸ਼ੁਰੂ ਕੀਤਾ ਚੋਣ ਪ੍ਰਚਾਰ ਅਗਲੀ ਖ਼ਬਰ ਕਾਰਤਿਕ ਵਡੈਹਰਾ ਨੇ ਨਗਰ ਨਿਗਮ ਪਠਾਨਕੋਟ ਚੋਣਾਂ ਨੂੰ ਲੈ ਕੇ ਆਪਣਾ ਜਨ ਸੰਪਰਕ ਅਭਿਆਨ ਕੀਤਾ ਤੇਜ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।