30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-05-2026

ਵਾਰਡ ਨੰਬਰ-18 ਤੋਂ ਉਮੀਦਵਾਰ ਸ਼ਸ਼ੀ ਮਹਾਜਨ ਨੇ ਸ਼ੁਰੂ ਕੀਤਾ ਚੋਣ ਪ੍ਰਚਾਰ

ਅਜੀਤ ਡੈਸਕ 18-05-2026
ਪਠਾਨਕੋਟ, 17 ਮਈ (ਸੁਮਿਤ)-ਆਮ ਆਦਮੀ ਪਾਰਟੀ ਦੀ ਵਾਰਡ ਨੰਬਰ-18 ਤੋਂ ਉਮੀਦਵਾਰ ਸ਼ਸ਼ੀ ਮਹਾਜਨ ਨੇ ਇੰਦਰਾ ਕਾਲੋਨੀ ਰੋਡ 'ਤੇ ਆਪਣੇ ਚੋਣ ਦਫ਼ਤਰ ਦਾ ਉਦਘਾਟਨ ਕਰਕੇ ਨਗਰ ਨਿਗਮ ਪਠਾਨਕੋਟ ਚੋਣ ਪ੍ਰਚਾਰ ਮੁਹਿੰਮ ਦੀ ਸ਼ੁਰੂਆਤ ਕਰ ਦਿੱਤੀ | ਇਸ ਮੌਕੇ ਵੱਡੀ ਗਿਣਤੀ 'ਚ ਪਾਰਟੀ ਵਰਕਰ ਤੇ ਸਥਾਨਕ ਨਿਵਾਸੀ ਮੌਜੂਦ ਰਹੇ | ਸ਼ਸ਼ੀ ਮਹਾਜਨ ਪ੍ਰਸਿੱਧ ਸਮਾਜ ਸੇਵਕ ਆਕਾਸ਼ ਸ਼ਰਮਾ ਦੀ ਪਤਨੀ ਹਨ ਤੇ ਲੰਬੇ ਸਮੇਂ ਤੋਂ ਸਮਾਜਿਕ ਗਤੀਵਿਧੀਆਂ 'ਚ ਸਰਗਰਮ ਰਹੀਆਂ ਹਨ | ਆਪਣੇ ਸੰਬੋਧਨ 'ਚ ਸ਼ਸ਼ੀ ਮਹਾਜਨ ਨੇ ਕਿਹਾ ਕਿ ਵਾਰਡ ਦੇ ਵਿਕਾਸ, ਸਫ਼ਾਈ ਪ੍ਰਬੰਧ, ਪੀਣ ਵਾਲੇ ਪਾਣੀ ਤੇ ਮੁੱਢਲੀਆਂ ਸੁਵਿਧਾਵਾਂ ਨੂੰ ਪਹਿਲ ਦਿੱਤੀ ਜਾਵੇਗੀ | ਉਨ੍ਹਾਂ ਲੋਕਾਂ ਤੋਂ ਸਮਰਥਨ ਅਤੇ ਸਹਿਯੋਗ ਦੀ ਅਪੀਲ ਵੀ ਕੀਤੀ | ਇਸ ਮੌਕੇ ਉਨ੍ਹਾਂ ਨੇ ਹਲਕਾ ਇੰਚਾਰਜ ਵਿਭੂਤੀ ਸ਼ਰਮਾ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਮਾਰਗ ਦਰਸ਼ਨ ਤੇ ਪਾਰਟੀ ਲੀਡਰਸ਼ਿਪ ਦੇ ਸਹਿਯੋਗ ਨਾਲ ਚੋਣ ਪ੍ਰਚਾਰ ਨੂੰ ਮਜ਼ਬੂਤੀ ਮਿਲ ਰਹੀ ਹੈ | ਇਸ ਮੌਕੇ ਆਨੰਦ ਸ਼ਰਮਾ ਸਮੇਤ ਪਾਰਟੀ ਵਰਕਰਾਂ ਨੇ ਵੀ ਘਰ-ਘਰ ਜਾ ਕੇ ਪ੍ਰਚਾਰ ਮੁਹਿੰਮ ਤੇਜ਼ ਕਰਨ ਦਾ ਭਰੋਸਾ ਦਿੱਤਾ |
ਪਿਛਲੀ ਖ਼ਬਰ ਡਾ. ਬੀਜਾ ਤੇ ਇੰਦਰਪ੍ਰੀਤ ਮਾਂਗੇਵਾਲ ਵਲੋਂ ਨਗਰ ਦੀਆਂ ਹੋਣਹਾਰ ਬੇਟੀਆਂ ਗੁਰਸਿਮਰਨ ਤੇ ਸਾਨੀਆ ਖ਼ਾਨ ਨੂੰ ਦਿੱਤਾ ਮਾਣ ਸਨ... ਅਗਲੀ ਖ਼ਬਰ ਆਮ ਆਦਮੀ ਪਾਰਟੀ ਦੀ ਸਰਗਰਮ ਆਗੂ ਪ੍ਰਵੀਨ ਕੁਮਾਰੀ ਪੂਰੀ ਟੀਮ ਤੇ ਸਮਰਥਕਾਂ ਸਮੇਤ ਕਾਂਗਰਸ ਪਾਰਟੀ 'ਚ ਹੋਈ ਸ਼ਾਮਿਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।