03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2026

8 ਦਿਨਾਂ ਤੋਂ ਦਿਹਾਤੀ ਸੇਵਾ ਕੇਂਦਰ ਬੰਦ ਰਹਿਣ ਨਾਲ ਜਨਤਾ ਪ੍ਰੇਸ਼ਾਨ

ਅਜੀਤ ਡੈਸਕ 04-06-2026
ਗੁਰਦਾਸਪੁਰ, 3 ਜੂਨ (ਅਸ਼ੋਕ ਸ਼ਰਮਾ)-ਗੁਰਦਾਸਪੁਰ ਜ਼ਿਲ੍ਹੇ 'ਚ ਪੈਂਦੇ ਸੇਵਾ ਕੇਂਦਰ ਪਿਛਲੇ 8 ਦਿਨਾਂ ਤੋਂ ਬੰਦ ਰਹਿਣ ਕਾਰਨ ਜਨਤਾ ਪ੍ਰੇਸ਼ਾਨ ਹੋਈ ਪਈ ਹੈ | ਪਰ ਪੰਜਾਬ ਸਰਕਾਰ ਦਾ ਇਸ ਪਾਸੇ ਕੋਈ ਧਿਆਨ ਨਹੀਂ ਹੈ | ਇਸ ਸਬੰਧੀ ਸੇਵਾ ਕੇਂਦਰ 'ਚ ਕੰਮ ਕਰਵਾਉਣ ਆਏ ਲੋਕਾਂ ਨੇ ਦੱਸਿਆ ਕਿ ਸੇਵਾ ਕੇਂਦਰ ਬਿਲਕੁਲ ਬੰਦ ਪਏ ਹੋਣ ਕਰਕੇ 455 ਮਿਲਣ ਵਾਲੀਆਂ ਸਹੂਲਤਾਂ ਤੋਂ ਲੋਕ ਵਾਂਝੇ ਹਨ | ਇਸ ਸਬੰਧੀ ਕੁਲਦੀਪ ਸਿੰਘ, ਸੋਮਰਾਜ, ਪ੍ਰੀਤਮ ਸਿੰਘ ਨੇ ਦੱਸਿਆ ਕਿ ਸੇਵਾ ਕੇਂਦਰ ਦੇ ਕਰਮਚਾਰੀਆਂ ਦੀ ਹੜਤਾਲ ਕਾਰਨ ਸਾਰੇ ਸੇਵਾ ਕੇਂਦਰ ਬੰਦ ਹਨ ਤੇ ਲੋਕਾਂ ਨੰੂ ਜ਼ਮੀਨ ਨਾਲ ਜੁੜੇ ਕੰਮ ਜਿਵੇਂ ਫ਼ਰਦਾਂ, ਪਾਸਪੋਰਟ ਤੇ ਹੋਰ ਸਰਟੀਫਿਕੇਟ ਬਣਾਉਣ ਲਈ ਪ੍ਰੇਸ਼ਾਨੀ ਵਿਚੋਂ ਗੁਜ਼ਰਨਾ ਪੈ ਰਿਹਾ ਹੈ | ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਸੇਵਾ ਕੇਂਦਰ ਦੇ ਕਰਮਚਾਰੀਆਂ ਦੀਆਂ ਮੰਗਾਂ ਵੱਲ ਧਿਆਨ ਦੇ ਕੇ ਜਲਦ ਹੱਲ ਕੀਤਾ ਜਾਵੇ ਤਾਂ ਜੋ ਸੇਵਾ ਕੇਂਦਰ ਦੇ ਕਰਮਚਾਰੀ ਹੜਤਾਲ ਖਤਮ ਕਰਕੇ ਕੰਮ 'ਤੇ ਆ ਸਕਣ ਅਤੇ ਸੇਵਾ ਕੇਂਦਰਾਂ ਦਾ ਕੰਮ ਸੁਚਾਰੂ ਰੂਪ ਵਿਚ ਚੱਲ ਸਕੇ | ਜਿਸ ਨਾਲ ਲੋਕ ਵੀ ਖੱਜਲ ਖ਼ੁਆਰ ਹੋਣ ਤੋਂ ਬਚ ਸਕਣ |
ਪਿਛਲੀ ਖ਼ਬਰ ਪੰਡਿਤ ਮੋਹਨ ਲਾਲ ਗਲੋਬਲ ਸਕੂਲ ਵਿਖੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਛਬੀਲ ਲਗਾਈ ਅਗਲੀ ਖ਼ਬਰ ਡੀ.ਡੀ.ਆਈ. ਸਕੂਲ 'ਚ ਕਰੀਅਰ ਕਾਊਾਸਿਲੰਗ ਸੈਮੀਨਾਰ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।