ਗੁਰਦਾਸਪੁਰ, 3 ਜੂਨ (ਚੱਕਰਾਜਾ)-ਨਿਊਜ਼ੀਲੈਂਡ ਦੀ ਸਰਕਾਰ ਵਲੋਂ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਭਾਰੀ ਗਿਣਤੀ 'ਚ ਵੀਜ਼ੇ ਦੇਣ ਦੀ ਤਜਵੀਜ਼ ਲਿਆਂਦੀ ਜਾ ਰਹੀ ਹੈ | ਜਾਣਕਾਰੀ ਦਿੰਦੇ ਹੋਏ ਔਜੀ ਹੱਬ ਦੇ ਐਮ.ਡੀ ਹਰਮਨਜੀਤ ਸਿੰਘ ਕੰਗ ਨੇ ਦੱਸਿਆ ਕਿ ਉਹ ਪਿਛਲੇ ਦਿਨੀਂ ਨਿਊਜ਼ੀਲੈਂਡ ਦੇ ਇਕ ਵਿਸ਼ੇਸ਼ ਟੂਰ 'ਤੇ ਗਏ ਹੋਏ ਸਨ, ਜਿੱਥੇ ਉਨ੍ਹਾਂ ਨੇ ਨਿਊਜ਼ੀਲੈਂਡ ਦੇ ਵੱਖ-ਵੱਖ ਕਾਲਜਾਂ ਦੇ ਡੈਲੀਗੇਟਾਂ ਨਾਲ ਮੀਟਿੰਗਾਂ ਕੀਤੀਆਂ, ਜਿੱਥੋਂ ਇਹ ਸਾਹਮਣੇ ਆਇਆ ਕਿ ਆਉਣ ਵਾਲੇ ਸਮੇਂ 'ਚ ਨਿਊਜ਼ੀਲੈਂਡ ਦੇ ਕਾਲਜ ਤੇ ਉੱਥੋਂ ਦੀ ਸਰਕਾਰ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਵੀਜ਼ੇ ਦੇਣ ਵਿਚ ਕਾਫੀ ਸਕਾਰਾਤਮਕ ਸੋਚ ਅਪਣਾ ਰਹੀ ਹੈ | ਉਨ੍ਹਾਂ ਕਿਹਾ ਕਿ ਇਸ ਸਮੇਂ ਆਸਟੇ੍ਰਲੀਆ, ਸਟੱਡੀ ਵੀਜ਼ੇ ਨੂੰ ਲੈ ਕੇ ਥੋੜ੍ਹਾ ਸਖ਼ਤਾਈ ਪੇਸ਼ ਕਰ ਰਿਹਾ ਹੈ | ਪਰ ਉਹ ਵਿਦਿਆਰਥੀ ਜੋ ਵਿਦੇਸ਼ ਜਾ ਕੇ ਆਪਣਾ ਭਵਿੱਖ ਵਧੀਆ ਬਣਾਉਣਾ ਚਾਹੁੰਦੇ ਹਨ, ਉਨ੍ਹਾਂ ਕੋਲ ਇਸ ਸਮੇਂ ਨਿਊਜ਼ੀਲੈਂਡ ਜਾਣ ਦਾ ਸੁਨਹਿਰੀ ਮੌਕਾ ਹੈ, ਕਿਉਂਕਿ ਨਿਊਜ਼ੀਲੈਂਡ ਵੀ ਆਸਟੇ੍ਰਲੀਆ ਦੇ ਬਰਾਬਰ ਦਾ ਹੀ ਇਕ ਦੇਸ਼ ਹੈ | ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਵਿਚ ਨਿਊਜ਼ੀਲੈਂਡ ਵੀ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਵੀਜ਼ੇ ਦੇਣ 'ਚ ਕਾਫੀ ਕੰਜੂਸੀ ਦਿਖਾਉਂਦਾ ਰਿਹਾ ਹੈ | ਪਰ ਹੁਣ ਨਿਊਜ਼ੀਲੈਂਡ ਵਲੋਂ ਦਿਲ ਖ਼ੋਲ ਕੇ ਵੀਜ਼ੇ ਦੇਣ ਦੀ ਉਮੀਦ ਹੈ | ਉਨ੍ਹਾਂ ਕਿਹਾ ਕਿ ਜੋ ਵਿਦਿਆਰਥੀ 2024 2025 ਅਤੇ 26 ਪਾਸ ਹੈ, ਉਹ ਨਿਊਜ਼ੀਲੈਂਡ ਲਈ ਆਪਣੀ ਫਾਈਲ ਲਗਵਾ ਸਕਦੇ ਹਨ | ਉਨ੍ਹਾਂ ਦੱਸਿਆ ਕਿ ਨਿਊਜ਼ੀਲੈਂਡ 'ਚ ਕੁਝ ਸਮਾਂ ਬਿਤਾਉਣ ਤੋਂ ਬਾਅਦ ਵਿਦਿਆਰਥੀ ਚਾਹੇ ਤਾਂ ਸ਼ਰਤਾਂ ਪੂਰੀਆਂ ਕਰਦਾ ਹੋਇਆ ਉਹ ਆਸਟੇ੍ਰਲੀਆ 'ਚ ਵੀ ਸ਼ਿਫ਼ਟ ਹੋ ਸਕਦਾ ਹੈ, ਇਸ ਲਈ ਇਹ ਸਮਾਂ ਵਿਦਿਆਰਥੀਆਂ ਨੂੰ ਗਵਾਉਣਾ ਨਹੀਂ ਚਾਹੀਦਾ, ਕਿਉਂਕਿ ਨਿਊਜ਼ੀਲੈਂਡ ਇਕ ਵਿਕਸਿਤ ਅਤੇ ਅਗਾਂਹਵਾਧੂ ਦੇਸ਼ ਹੈ, ਇਸ ਲਈ ਇਹ ਵੀ ਹੋ ਸਕਦਾ ਹੈ ਕਿ ਆਉਣ ਵਾਲੇ ਸਮੇਂ ਵਿਚ ਨਿਊਜ਼ੀਲੈਂਡ ਵੀ ਆਸਟੇ੍ਰਲੀਆ ਦੀ ਤਰਜ਼ 'ਤੇ ਕਿਸੇ ਤਰ੍ਹਾਂ ਦੀ ਸਖ਼ਤਾਈ ਨਾ ਕਰ ਦੇਵੇ, ਇਸ ਲਈ ਜਲਦ ਤੋਂ ਜਲਦ ਵਿਦਿਆਰਥੀ ਆਪਣੀ ਫਾਈਲ ਔਜੀ ਹੱਬ ਦੇ ਅੰਮਿ੍ਤਸਰ, ਗੁਰਦਾਸਪੁਰ ਅਤੇ ਬਟਾਲਾ ਦੇ ਕਿਸੇ ਵੀ ਦਫ਼ਤਰ 'ਚ ਜਾ ਕੇ ਲਗਵਾ ਸਕਦੇ ਹਨ |