03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2026

ਪਿੰਡ ਕਾਹਨੂੰਵਾਨ ਦੇ ਕਈ ਪਰਿਵਾਰ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਿਲ

ਅਜੀਤ ਡੈਸਕ 04-06-2026
ਘੱਲੂਘਾਰਾ ਸਾਹਿਬ/ਕਾਹਨੂੰਵਾਨ, 3 ਜੂਨ (ਪਰਮ ਮਿਨਹਾਸ, ਨਿਸ਼ਾਨ ਸਿੰਘ ਚਾਹਲ)-ਵਿਧਾਨ ਸਭਾ ਚੋਣਾਂ ਦਾ ਸਮਾਂ ਨਜ਼ਦੀਕ ਆਉਂਦਿਆਂ ਦੇਖ ਸ਼੍ਰੋਮਣੀ ਅਕਾਲੀ ਦਲ ਪਰਿਵਾਰ 'ਚ ਆਏ ਦਿਨ ਵਾਧਾ ਹੋ ਰਿਹਾ ਹੈ ਅਤੇ ਪਾਰਟੀ ਦੀ ਲੋਕਪਿ੍ਅਤਾ ਵਧਦੀ ਜਾ ਰਹੀ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਗੁਰਇਕਬਾਲ ਸਿੰਘ ਮਾਹਲ ਨੇ ਹਲਕਾ ਕਾਦੀਆਂ ਦੇ ਪਿੰਡ ਕਾਹਨੂੰਵਾਨ (ਡੇਰਿਆਂ) ਦੇ ਕਈ ਪਰਿਵਾਰਾਂ ਨੂੰ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਿਲ ਕਰਦਿਆਂ ਕੀਤਾ | ਇਸ ਮੌਕੇ ਹਰਜੀਤ ਸਿੰਘ, ਰਵਿੰਦਰ ਸਿੰਘ ਨੇ ਆਪਣੇ ਅਨੇਕਾਂ ਸਾਥੀਆਂ ਮਨਜੀਤ ਸਿੰਘ, ਬਲਵਿੰਦਰ ਸਿੰਘ, ਰੂਪ ਸਿੰਘ, ਸੁਲੱਖਣ ਸਿੰਘ, ਰਵਿੰਦਰ ਸਿੰਘ ਸਮੇਤ ਕਈ ਲੋਕਾਂ ਨੇ ਰਵਾਇਤੀ ਪਾਰਟੀਆਂ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਿਲ ਹੋਣ ਦਾ ਐਲਾਨ ਕੀਤਾ | ਇਸ ਤੋਂ ਇਲਾਵਾ ਅਮਰਜੀਤ ਕੌਰ ਪਤਨੀ ਰਵਿੰਦਰ ਸਿੰਘ ਨੂੰ ਬਲਾਕ ਕਾਹਨੂੰਵਾਨ ਤੋਂ ਐੱਸ.ਸੀ. ਵਿੰਗ ਦੀ ਇਕ ਅਹਿਮ ਜ਼ਿੰਮੇਵਾਰੀ ਸੌਪੀ ਗਈ | ਇਸ ਮੌਕੇ ਹਲਕਾ ਇੰਚਾਰਜ ਗੁਰਇਕਬਾਲ ਸਿੰਘ ਮਾਹਲ, ਸੁਖਜਿੰਦਰ ਸਿੰਘ ਸਾਬਕਾ ਸਰਪੰਚ ਲੰਗਰ ਕੋਟ ਨੇ ਸ਼ਾਮਲ ਹੋਣ ਵਾਲਿਆਂ ਨੂੰ ਜੀ ਆਇਆ ਆਖਦਿਆਂ ਕਿਹਾ ਕਿ ਪਾਰਟੀ 'ਚ ਇਨ੍ਹਾਂ ਨੂੰ ਪੂਰਾ ਮਾਣ-ਸਨਮਾਨ ਮਿਲੇਗਾ | ਇਸ ਮੌਕੇ ਪਾਰਟੀ ਵਿਚ ਸ਼ਾਮਿਲ ਹੋਣ ਵਾਲਿਆਂ ਨੇ ਕਿਹਾ ਕਿ ਉਹ ਸ਼੍ਰੋਮਣੀ ਅਕਾਲੀ ਦਲ ਦੇ ਕੀਤੇ ਬੇਮਿਸਾਲ ਕੰਮਾਂ ਨੂੰ ਦੇਖਦੇ ਹੋਏ ਤੇ ਲੋਕ ਭਲਾਈ ਲਈ ਚੁੱਕੇ ਗਏ ਕਦਮਾਂ ਤੋਂ ਪ੍ਰਭਾਵਿਤ ਹੋ ਕੇ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਿਲ ਹੋਏ ਹਨ | ਇਸ ਮੌਕੇ ਗੁਰਇਕਬਾਲ ਸਿੰਘ ਮਾਹਲ ਨੇ ਕਿਹਾ ਕਿ ਪੰਜਾਬ ਦੇ ਲੋਕ ਹੁਣ 'ਆਪ' ਦੀਆਂ ਲੋਕ ਪੱਖੀ ਨੀਤੀਆਂ ਤੋਂ ਚੰਗੀ ਤਰ੍ਹਾਂ ਜਾਣੂੰ ਹੋ ਚੁੱਕੇ ਹਨ, ਜਿਸ ਕਰ ਕੇ ਲਗਾਤਾਰ ਲੋਕ ਸ਼੍ਰੋਮਣੀ ਅਕਾਲੀ ਦਲ ਨਾਲ ਜੁੜ੍ਹ ਰਹੇ ਹਨ | ਇਸ ਮੌਕੇ ਸੁਖਜਿੰਦਰ ਸਿੰਘ ਸਾਬਕਾ ਸਰਪੰਚ ਲੰਗਰ ਕੋਟ, ਗੁਰਵੰਤ ਸਿੰਘ ਸਾਬਕਾ ਸਰਪੰਚ ਹਵੇਲੀ ਹਾਰਨੀਆਂ, ਮਨਮੋਹਨ ਸਿੰਘ, ਮਨਪ੍ਰੀਤ ਸਿੰਘ ਐੱਮ.ਪੀ., ਹਰਮੋਹਿਤ ਸਿੰਘ, ਸਤਨਾਮ ਸਿੰਘ, ਅਮਿਤ ਤਵਾੜੀ, ਅਮਿਤ ਸ਼ਰਮਾ, ਬਚਿੱਤਰ ਸਿੰਘ, ਸੁਖਜਿੰਦਰ ਸਿੰਘ ਹਾਰਨੀਆਂ, ਹਰਪ੍ਰੀਤ ਸਿੰਘ ਨੈਨੇਕੋਟ, ਮਨਮੋਹਿਤ ਸਿੰਘ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ 'ਆਪ' ਸਰਕਾਰ ਲੋਕਾਂ ਦੀ ਸੁਰੱਖਿਆ 'ਚ ਬੁਰੀ ਤਰ੍ਹਾਂ ਫੇਲ੍ਹ- ਹਲਕਾ ਇੰਚਾਰਜ ਕਾਹਲੋਂ <br/> ਅਗਲੀ ਖ਼ਬਰ ਸਿੱਖ ਰੈਫ਼ਰੈਂਸ ਲਾਇਬ੍ਰੇਰੀ ਦਾ ਲੁੱਟਿਆ ਸਰਮਾਇਆ ਕੇਂਦਰ ਸਰਕਾਰ ਸਿੱਖ ਕੌਮ ਨੂੰ ਤੁਰੰਤ ਵਾਪਸ ਕਰੇ-ਕਰਨੈਲ ਸਿੰਘ ਪੀਰ ਮੁ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।