03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2026

'ਆਪ' ਸਰਕਾਰ ਲੋਕਾਂ ਦੀ ਸੁਰੱਖਿਆ 'ਚ ਬੁਰੀ ਤਰ੍ਹਾਂ ਫੇਲ੍ਹ- ਹਲਕਾ ਇੰਚਾਰਜ ਕਾਹਲੋਂ <br/>

ਅਜੀਤ ਡੈਸਕ 04-06-2026
ਕਲਾਨੌਰ, 3 ਜੂਨ (ਪੁਰੇਵਾਲ)-ਪੰਜਾਬ 'ਚ ਦਿਨੋਂ-ਦਿਨ ਵਾਪਰ ਰਹੀਆਂ ਗੋਲੀਬਾਰੀ, ਫਿਰੌਤੀ ਆਦਿ ਦੀ ਘਟਨਾਵਾਂ ਤੋਂ ਆਮ ਲੋਕ ਚਿੰਤਤ ਹਨ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਚਾਹੀਦਾ ਹੈ ਕਿ ਉਹ ਸਟੇਜਾਂ 'ਤੇ ਚੁਟਕਲਿਆਂ ਦੀ ਜਗ੍ਹਾ ਸੂਬੇ ਵੱਲ ਧਿਆਨ ਦੇ ਕੇ ਲੋਕਾਂ ਦੀ ਜਾਨ ਤੇ ਮਾਲ ਦੀ ਸੁਰੱਖਿਆ ਯਕੀਨੀ ਬਣਾਵੇ | ਇਸ ਸਬੰਧੀ ਭਾਰਤੀ ਜਨਤਾ ਪਾਰਟੀ ਦੇ ਹਲਕਾ ਇੰਚਾਰਜ ਕੁਲਦੀਪ ਸਿੰਘ ਕਾਹਲੋਂ ਨੇ ਕਿਹਾ ਕਿ ਬਹੁਤ ਦੁੱਖ ਦੀ ਗੱਲ ਹੈ ਕਿ ਆਮ ਲੋਕ ਡਰ ਦੇ ਮਹੌਲ 'ਚ ਆਪਣਾ ਜੀਵਨ ਬਤੀਤ ਕਰਨ ਲਈ ਮਜਬੂਰ ਹਨ ਤੇ ਰੋਜ਼ਾਨਾ ਗੋਲੀਬਾਰੀ, ਗ੍ਰਨੇਡ ਹਮਲਿਆਂ ਤੋਂ ਚਿੰਤਤ ਲੋਕ ਦਹਿਸ਼ਤ 'ਚ ਹਨ | ਹਲਕਾ ਇੰਚਾਰਜ ਸ: ਕਾਹਲੋਂ ਨੇ ਕਿਹਾ ਕਿ ਇਕ ਪਾਸੇ ਪੰਜਾਬ ਪੁਲਿਸ ਫਲੈਗ ਮਾਰਚ ਰਾਹੀਂ ਲੋਕਾਂ ਨੂੰ ਦਹਿਸ਼ਤ 'ਚੋਂ ਕੱਢ ਕੇ ਸ਼ਾਂਤੀ ਭਰੇ ਮਹੌਲ 'ਚ ਜੀਵਨ ਬਤੀਤ ਕਰਨ ਲਈ ਅਪੀਲਾਂ ਕਰਦੀ ਹੈ, ਜਦਕਿ ਪੁਲਿਸ ਦੇ ਇਹ ਸਾਰੇ ਯਤਨ ਉਸ ਸਮੇਂ ਫੇਲ੍ਹ ਲਗਦੇ ਹਨ, ਜਦੋਂ ਸਮਾਜ 'ਚ ਲੋਕਾਂ ਦੀ ਸੇਵਾ ਕਰਨ ਵਾਲਿਆਂ ਨੂੰ ਫਿਰੌਤੀਆਂ ਦੇ ਨਾਂਅ 'ਤੇ ਤੰਗ ਪ੍ਰੇਸ਼ਾਨ ਕਰਨ ਦੀਆਂ ਘਟਨਾਵਾਂ ਸਾਹਮਣੇ ਆ ਜਾਂਦੀਆਂ ਹਨ | ਭਾਜਪਾ ਦੇ ਹਲਕਾ ਇੰਚਾਰਜ ਕਾਹਲੋਂ ਨੇ ਡੀ.ਜੀ.ਪੀ. ਪੰਜਾਬ ਨੂੰ ਅਪੀਲ ਕੀਤੀ ਕਿ ਉਹ ਸੂਬੇ ਦੇ ਲੋਕਾਂ ਦੀ ਜਾਨ ਤੇ ਮਾਲ ਦੀ ਸੁਰੱਖਿਆ ਲਈ ਵਿਸ਼ੇਸ਼ ਰਣਨੀਤੀ ਬਣਾਉਣ |

ਪਿਛਲੀ ਖ਼ਬਰ ਬਾਬਾ ਗੁੱਜਾ ਪੀਰ ਦੀ ਯਾਦ 'ਚ ਮੇਲਾ 8 ਨੂੰ ਅਗਲੀ ਖ਼ਬਰ ਪਿੰਡ ਕਾਹਨੂੰਵਾਨ ਦੇ ਕਈ ਪਰਿਵਾਰ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਿਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।