ਦੀਨਾਨਗਰ, 3 ਜੂਨ (ਸੋਢੀ/ਘੁੰਮਣ/ਸ਼ਰਮਾ)-ਬਾਬਾ ਗੁੱਜਾ ਪੀਰ ਵੈੱਲਫੇਅਰ ਸੁਸਾਇਟੀ ਬਰਿਆਰ ਵਲੋਂ ਨਜ਼ਦੀਕੀ ਪਿੰਡ ਘੁੱਲਾ ਵਿਖੇ ਬਾਬਾ ਗੁੱਜਾ ਪੀਰ ਦੀ ਯਾਦ 'ਚ ਸਲਾਨਾ ਮੇਲਾ 8 ਜੂਨ ਨੂੰ ਕਰਵਾਇਆ ਜਾ ਰਿਹਾ ਹੈ | ਜਾਣਕਾਰੀ ਦਿੰਦੇ ਹੋਏ ਬਾਬਾ ਇਕਜੋਤ ਸਿੰਘ ਨੇ ਦੱਸਿਆ ਕਿ ਮੇਲੇ 'ਚ ਬਾਬਾ ਜੀ ਦਾ ਗੁਣਗਾਨ ਕਰਨ ਤੇ ਮੇਲੇ 'ਚ ਪਹੰੁਚਣ ਵਾਲੀ ਸੰਗਤ ਦਾ ਮਨੋਰੰਜਨ ਕਰਨ ਲਈ ਪੰਜਾਬ ਦੇ ਪ੍ਰਸਿੱਧ ਪੰਜਾਬੀ ਗਾਇਕ ਜੱਸ ਬਾਜਵਾ ਵਿਸ਼ੇਸ਼ ਤੌਰ 'ਤੇ ਪਹੁੰਚ ਰਹੇ ਹਨ | ਉਨ੍ਹਾਂ ਦੱਸਿਆ ਕਿ ਮੇਲੇ ਦੌਰਾਨ ਕਬੱਡੀ ਮੈਚ ਵੀ ਕਰਵਾਏ ਜਾਣਗੇ ਤੇ ਜੇਤੂ ਖਿਡਾਰੀਆਂ ਨੂੰ ਸ਼ਾਨਦਾਰ ਇਨਾਮ ਦਿੱਤੇ ਜਾਣਗੇ | ਉਨ੍ਹਾਂ ਇਲਾਕੇ ਦੀ ਸੰਗਤ ਨੂੰ ਮੇਲੇ 'ਚ ਪਹੁੰਚਣ ਦੀ ਅਪੀਲ ਕੀਤੀ ਹੈ |