ਸ਼ਾਹਪੁਰ ਕੰਢੀ, 4 ਜੂਨ (ਰਣਜੀਤ ਸਿੰਘ)-ਸ਼ਾਹਪੁਰ ਕੰਢੀ ਡੈਮ ਔਸਤੀ ਸੰਘਰਸ਼ ਕਮੇਟੀ ਦੇ ਮੈਂਬਰਾਂ ਨੇ ਪ੍ਰਧਾਨ ਜਸਵੰਤ ਸਿੰਘ ਸੰਧੂ, ਸੋਹਣ ਲਾਲ ਤੇ ਰੌਸ਼ਨ ਲਾਲ ਭਗਤ ਦੀ ਅਗਵਾਈ ਹੇਠ ਡੀ.ਸੀ. ਆਰ.ਐਂਡ.ਆਰ. ਧਾਰਕਲਾਂ ਨੰੂ ਮਿਲਿਆ ਤੇ ਆਪਣੀਆਂ ਮੰਗਾਂ ਦਾ ਮੰਗ ਪੱਤਰ ਦਿੱਤਾ | ਆਗੂਆਂ ਨੇ ਦੱਸਿਆ ਕਿ ਡੈਮ ਔਸਤੀ ਪਿਛਲੇ 378 ਦਿਨਾਂ ਤੋਂ ਰਣਜੀਤ ਸਾਗਰ ਡੈਮ ਦੇ ਮੁੱਖ ਇੰਜੀਨੀਅਰ ਦਫ਼ਤਰ ਸਾਹਮਣੇ ਭੁੱਖ ਹੜਤਾਲ ਉਪਰ ਬੈਠੇ ਹੋਏ ਹਨ | ਪਰ ਪੰਜਾਬ ਸਰਕਾਰ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨ ਰਹੀ | ਉਨ੍ਹਾਂ ਦੱਸਿਆ ਕਿ ਜਿਨ੍ਹਾਂ ਪਰਿਵਾਰਾਂ ਦੀਆਂ ਜ਼ਮੀਨਾਂ, ਘਰ, ਦੁਕਾਨਾਂ ਡੈਮ ਪ੍ਰਸ਼ਾਸਨ ਨੇ ਸ਼ਾਹਪੁਰ ਕੰਢੀ ਡੈਮ ਦੀ ਝੀਲ ਦਾ ਨਿਰਮਾਣ ਲਈ ਐਕਵਾਇਰ ਕੀਤੀਆਂ ਸਨ, ਉਹ ਲੋਕ ਅੱਜ ਬੇਰੁਜ਼ਗਾਰ ਘੁੰਮ ਰਹੇ ਹਨ | ਡੈਮ ਔਸਤੀ ਆਰ.ਐਂਡ.ਆਰ. ਪਾਲਸੀ ਤਹਿਤ ਨੌਕਰੀ ਦੇ ਹੱਕਦਾਰ ਸਨ | ਪਰ ਕਿਸੇ ਵੀ ਪ੍ਰਭਾਵਿਤ ਪਰਿਵਾਰ ਦੇ ਮੈਂਬਰ ਨੰੂ ਨੌਕਰੀ ਨਹੀਂ ਮਿਲੀ | ਜਿਸ ਕਾਰਨ ਡੈਮ ਔਸਤੀ ਲਗਾਤਾਰ ਭੁੱਖ ਹੜਤਾਲ ਉਪਰ ਬੈਠੇ ਹੋਏ ਹਨ | ਆਗੂਆਂ ਨੇ ਦੱਸਿਆ ਕਿ ਡੀ.ਸੀ. ਆਰ.ਐਂਡ.ਆਰ. ਨੇ ਡੈਮ ਔਸਤੀਆਂ ਨੰੂ ਵਿਸ਼ਵਾਸ ਦਿਵਾਇਆ ਕਿ ਤੁਹਾਡੀ ਆਵਾਜ਼ ਸਰਕਾਰ ਤੱਕ ਪਹੁੰਚਾ ਦਿੱਤੀ ਜਾਵੇਗੀ | ਇਸ ਮੌਕੇ ਰਾਮ ਕੁਮਾਰ ਤੋਂ ਇਲਾਵਾ ਹੋਰ ਆਗੂ ਹਾਜ਼ਰ ਸਨ |