07-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2026

ਚੱਕੀ ਖੱਡ ਕਿਨਾਰੇ ਸੜਕ ਦੀ ਖਸਤਾ ਹਾਲਤ ਕਾਰਨ ਹਾਦਸਿਆਂ ਦਾ ਖ਼ਤਰਾ

ਅਜੀਤ ਡੈਸਕ 05-06-2026
ਪਠਾਨਕੋਟ, 4 ਜੂਨ (ਸੁਮਿਤ)-ਪਠਾਨਕੋਟ-ਮਨਵਾਲ ਸੰਪਰਕ ਮਾਰਗ 'ਤੇ ਚੱਕੀ ਖੱਡ ਦੇ ਕਿਨਾਰੇ ਸਥਿਤ ਸੜਕ ਦੀ ਖਸਤਾ ਹਾਲਤ ਸਥਾਨਕ ਲੋਕਾਂ ਤੇ ਰਾਹਗੀਰਾਂ ਲਈ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ | ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਪਿਛਲੇ ਸਾਲ ਆਏ ਹੜ੍ਹ ਦੌਰਾਨ ਖੱਡ 'ਚ ਆਏ ਤੇਜ਼ ਪਾਣੀ ਦੇ ਵਹਾਅ ਕਾਰਨ ਸੜਕ ਦਾ ਇਕ ਹਿੱਸਾ ਰੁੜ੍ਹ ਗਿਆ ਸੀ, ਜਿਸ ਤੋਂ ਬਾਅਦ ਇਹ ਮਾਰਗ ਪੂਰੀ ਤਰ੍ਹਾਂ ਸੁਰੱਖਿਅਤ ਨਹੀਂ ਰਿਹਾ | ਇਸ ਸੜਕ ਤੋਂ ਹਰ ਰੋਜ਼ ਵੱਡੀ ਗਿਣਤੀ 'ਚ ਦੋ ਪਹੀਆ, ਚਾਰ ਪਹੀਆ ਤੇ ਭਾਰੀ ਵਾਹਨ ਲੰਘਦੇ ਹਨ | ਦਿਨ-ਰਾਤ ਵਾਹਨਾਂ ਦੀ ਲਗਾਤਾਰ ਆਵਾਜਾਈ ਦੇ ਬਾਵਜੂਦ ਖ਼ਰਾਬ ਹੋਏ ਹਿੱਸੇ ਦੀ ਪੱਕੀ ਮੁਰੰਮਤ ਨਹੀਂ ਕੀਤੀ ਗਈ | ਸੜਕ ਦੇ ਕਿਨਾਰੇ ਸੁਰੱਖਿਆ ਪ੍ਰਬੰਧ ਵੀ ਨਾਕਾਫ਼ੀ ਹਨ, ਜਿਸ ਕਾਰਨ ਕਿਸੇ ਵੀ ਵੇਲੇ ਵੱਡਾ ਹਾਦਸਾ ਵਾਪਰ ਸਕਦਾ ਹੈ | ਸਥਾਨਕ ਲੋਕਾਂ ਨੇ ਦੱਸਿਆ ਕਿ ਬਰਸਾਤ ਦਾ ਮੌਸਮ ਨੇੜੇ ਹੈ ਤੇ ਜੇਕਰ ਸਮੇਂ ਸਿਰ ਸੜਕ ਦੀ ਮੁਰੰਮਤ ਨਾ ਕਰਵਾਈ ਗਈ ਤਾਂ ਹਾਲਾਤ ਹੋਰ ਵੀ ਗੰਭੀਰ ਹੋ ਸਕਦੇ ਹਨ | ਉਨ੍ਹਾਂ ਕਿਹਾ ਕਿ ਸੜਕ ਦਾ ਨੁਕਸਾਨਿਆ ਹੋਇਆ ਹਿੱਸਾ ਵਾਹਨ ਚਾਲਕਾਂ ਲਈ ਖ਼ਤਰਾ ਬਣਿਆ ਹੋਇਆ ਹੈ ਤੇ ਰਾਤ ਦੇ ਸਮੇਂ ਹਾਦਸਿਆਂ ਦੀ ਸੰਭਾਵਨਾ ਹੋਰ ਵੱਧ ਜਾਂਦੀ ਹੈ | ਇਲਾਕਾ ਵਾਸੀਆਂ ਨੇ ਪ੍ਰਸ਼ਾਸਨ ਤੇ ਸੰਬੰਧਿਤ ਵਿਭਾਗ ਤੋਂ ਮੰਗ ਕੀਤੀ ਹੈ ਕਿ ਸੜਕ ਦੀ ਤੁਰੰਤ ਮੁਰੰਮਤ ਕਰਵਾਈ ਜਾਵੇ ਤੇ ਸੁਰੱਖਿਆ ਕੰਧ ਦੇ ਨਾਲ-ਨਾਲ ਲੋੜੀਂਦੇ ਚਿਤਾਵਨੀ ਬੋਰਡ ਵੀ ਲਗਾਏ ਜਾਣ, ਤਾਂ ਜੋ ਕਿਸੇ ਸੰਭਾਵਿਤ ਹਾਦਸੇ ਨੂੰ ਰੋਕਿਆ ਜਾ ਸਕੇ ਅਤੇ ਲੋਕਾਂ ਨੂੰ ਸੁਰੱਖਿਅਤ ਆਵਾਜਾਈ ਦੀ ਸਹੂਲਤ ਮਿਲ ਸਕੇ |
ਪਿਛਲੀ ਖ਼ਬਰ ਹੜ੍ਹ ਪੀੜਤ ਰਾਮਦਾਸ ਦੇ ਪਰਿਵਾਰ ਨੂੰ ਇਕ ਸਾਲ ਬਾਅਦ ਵੀ ਸਰਕਾਰੀ ਮਦਦ ਦੀ ਉਡੀਕ ਅਗਲੀ ਖ਼ਬਰ 4 ਸਾਲ ਬੀਤਣ ਤੋਂ ਬਾਅਦ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਮਾਈਨਿੰਗ ਰੋਕਣ 'ਚ ਰਹੀ ਨਾਕਾਮ-ਮਾਜਰਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।