ਡੇਹਰੀਵਾਲ ਦਰੋਗਾ, 16 ਜੂਨ (ਹਰਦੀਪ ਸਿੰਘ ਸੰਧੂ)-ਕਿਰਤੀ ਕਿਸਾਨ ਯੂਨੀਅਨ ਵਲੋਂ ਪੁਲਿਸ ਜ਼ਿਲਾ ਬਟਾਲਾ ਦੇ ਥਾਣਾ ਸੇਖਵਾ ਝੂਠੇ ਮੁਕਦਮੇ ਵਿੱਚ ਨਾਮਜਦ ਕਰਨ ਖਿਲਾਫ ਧਰਨਾ ਲਗਾਇਆ ਗਿਆ। ਇਸ ਮੌਕੇ ਸੂਬਾ ਮੀਤ ਪ੍ਰਧਾਨ ਸਤਿਬੀਰ ਸਿੰਘ ਸੁਲਤਾਨੀ, ਜ਼ਿਲ੍ਹਾ ਪ੍ਰਧਾਨ ਤਰਲੋਕ ਸਿੰਘ ਬਹਿਰਾਮਪੁਰ, ਜ਼ਿਲ੍ਹਾ ਸਕੱਤਰ ਅਨੋਖ ਸਿੰਘ ਘੋੜੇਵਾਹ ਅਤੇ ਮਨਜੀਤ ਸਿੰਘ ਨੇ ਕਿਹਾ ਕਿ ਬੀਤੇ ਦਿਨ੍ਹੀ ਰਮਿੰਦਰ ਸਿੰਘ ਭਾਮ ਨੂੰ ਪੁਲਿਸ ਥਾਣਾ ਸੇਖਵਾਂ ਵਲੋਂ ਇਕ ਮੁਕੱਦਮੇ ਵਿਚ ਨਾਮਜ਼ਦ ਕੀਤਾ ਗਿਆ ਸੀ।ਜਦਕਿ ਰਮਿੰਦਰ ਸਿੰਘ ਦਾ ਉਸ ਮੁੱਕਦਮੇ ਨਾਲ ਕੋਈ ਵੀ ਸੰਬੰਧ ਨਹੀਂ ਸੀ।ਇਸ ਸੰਬੰਧੀ ਜੱਥੇਬੰਦੀ ਅਤੇ ਪਰਿਵਾਰ ਵੱਲੋਂ ਡਿਪਟੀ ਕਮਿਸ਼ਨਰ ਗੁਰਦਾਸਪੁਰ, ਡੀਐੱਸਪੀ ਸਿਟੀ ਬਟਾਲਾ ਨੂੰ ਵਾਰ-ਵਾਰ ਮਿਲਿਆ ਗਿਆ।ਪਰੰਤੂ ਇਸ ਮਾਮਲੇ ਦੀ ਜਾਂਚ ਕਰਕੇ ਰਮਿੰਦਰ ਸਿੰਘ ਭਾਮ ਨੂੰ ਮੁਕੱਦਮੇ ਵਿੱਚੋਂ ਕੱਢਣ ਦੀ ਬਜਾਇ ਵਾਧਾ-ਜ਼ੁਰਮ ਕਰਕੇ ਉਸ ਨੂੰ ਨਾਮਜ਼ਦ ਕੀਤਾ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਪੁਲਿਸ ਸਿਆਸੀ ਸ਼ਹਿ ਉੱਪਰ ਇਸ ਮਾਮਲੇ ਵਿੱਚ ਰਮਿੰਦਰ ਸਿੰਘ ਨੂੰ ਫਸਾ ਰਹੀ ਹੈ। ਇਸ ਮੌਕੇ ਡੀਐਸਪੀ ਸਿਟੀ ਸੁਖਨਇੰਦਰ ਸਿੰਘ ਕਾਹਲੋਂ ਨੇ ਧਰਨਾਕਾਰੀਆਂ ਨੂੰ ਭਰੋਸਾ ਦਵਾਇਆ ਡਾਕਟਰ ਰਮਿੰਦਰ ਸਿੰਘ ਦੇ ਮਾਮਲੇ ਵਿਚ ਐਸਐਸਪੀ ਬਟਾਲਾ ਵਲੋਂ ਐਸ.ਪੀ.ਡੀ. ਬਟਾਲਾ ਦੀ ਜਿੰਮੇਵਾਰੀ ਲਗਾਈ ਗਈ ਹੈ ਕਿ ਉਹ ਇਸ ਮਾਮਲੇ ਦੀ ਨਿਰਪੱਖ ਜਾਂਚ ਕਰਕੇ ਡਾਕਟਰ ਰਮਿੰਦਰ ਸਿੰਘ ਨੂੰ ਇਨਸਾਫ ਦੇਣਗੇ। ਇਸ ਮੌਕੇ ਕਰਮ ਸਿੰਘ ਹਰਚੋਵਾਲ, ਪੰਜਾਬ ਸਟੂਡੈਂਟਸ ਯੂਨੀਅਨ ਦੇ ਅਮਰ ਕ੍ਰਾਂਤੀ, ਇੰਡੀਅਨ ਫੈਡਰੇਸਨ ਆਫ ਟਰੇਡ ਯੂਨੀਅਨ ਦੇ ਸੁਖਦੇਵ ਰਾਜ ਬਹਿਰਾਮਪੁਰ, ਪੇਂਡੂ ਮਜਦੂਰ ਯੂਨੀਅਨ ਪੰਜਾਬ ਦੇ ਮੇਜਰ ਸਿੰਘ ਕੋਟ ਟੋਡਰਮਲ, ਅਜੀਤ ਸਿੰਘ ਮੱਲੀਆਂ, ਹਰਜਿੰਦਰ ਸਿੰਘ ਘੋੜੇਵਾਹ, ਸੰਤੋਖ ਸਿੰਘ, ਜਸਬੀਰ ਸਿੰਘ ਭਾਮ, ਤਰਸੇਮ ਸਿੰਘ ਵਰਿ੍ਹਆਂ ਆਦਿ ਹਾਜਰ ਸਨ।