28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2026

ਗਰਮੀ ਨਾਲ ਪੋਲਟਰੀ ਫਾਰਮਾਂ ਦੇ ਮਰੇ ਮੁਰਗ਼ੇ ਨਹਿਰਾਂ ਤੇ ਸੜਕਾਂ ਕੰਢੇ ਸੁੱਟਣ ਨਾਲ ਫੈਲ ਰਿਹਾ ਪ੍ਰਦੂਸ਼ਣ

ਅਜੀਤ ਡੈਸਕ 17-06-2026
ਗੁਰਦਾਸਪੁਰ, 16 ਜੂਨ (ਅਸ਼ੋਕ ਸ਼ਰਮਾ)-ਮੌਸਮ ਦੀ ਖ਼ਰਾਬੀ ਅਤੇ ਪੈ ਰਹੀ ਅਤਿ ਦੀ ਗਰਮੀ ਨਾਲ ਮੁਰਗ਼ੇ ਆਦਿ ਮਰ ਜਾਣ ਨਾਲ ਪੋਲਟਰੀ ਫਾਰਮ ਮਾਲਕਾਂ ਦਾ ਕਾਫ਼ੀ ਨੁਕਸਾਨ ਹੋ ਰਿਹਾ ਹੈ। ਪੋਲਟਰੀ ਫਾਰਮ ਮਾਲਕਾਂ ਵਲੋਂ ਮਰੇ ਹੋਏ ਮੁਰਗ਼ੇ ਨਹਿਰਾਂ ਜਾਂ ਸੜਕਾਂ ਕੰਢੇ ਸੁੱਟਣ ਨਾਲ ਵਾਤਾਵਰਨ ਪ੍ਰਦੂਸ਼ਿਤ ਹੋ ਰਿਹਾ ਹੈ। ਪਰ ਇਸ ਪਾਸੇ ਸਬੰਧਿਤ ਵਿਭਾਗ ਦਾ ਧਿਆਨ ਨਾ ਹੋਣ ਕਾਰਨ ਲੋਕਾਂ ਨੇ ਮਹਾਂਮਾਰੀ ਫੈਲਣ ਦੀ ਸ਼ੰਕਾ ਜਿਤਾਈ ਹੈ। ਵਾਤਾਵਰਨ ਪ੍ਰੇਮੀ ਸੰਗੀਤਾ ਸ਼ਰਮਾ, ਇੰਦਰਜੀਤ ਸ਼ਰਮਾ, ਸੰਜੀਵ ਸ਼ਰਮਾ ਆਦਿ ਨੇ ਦੱਸਿਆ ਕਿ ਗੁਰਦਾਸਪੁਰ ਸ਼ਹਿਰ ਅਤੇ ਬੇਟ ਖੇਤਰ ਅੰਦਰ ਹਜ਼ਾਰਾਂ ਦੀ ਗਿਣਤੀ ’ਚ ਪੋਲਟਰੀ ਫਾਰਮ ਚੱਲ ਰਹੇ ਹਨ। ਪਰ ਅਤਿ ਦੀ ਪੈ ਰਹੀ ਗਰਮੀ ਕਾਰਨ ਕਈ ਮੁਰਗ਼ੇ ਮਰ ਰਹੇ ਹਨ। ਪਰ ਲੋਕਾਂ ਵਲੋਂ ਮਰੇ ਹੋਏ ਜਾਨਵਰਾਂ ਨੂੰ ਮਿੱਟੀ ਵਿਚ ਦਫ਼ਨਾਉਣ ਦੀ ਬਜਾਏ ਨਹਿਰਾਂ ਤੇ ਸੜਕਾਂ ਕੰਢੇ ਸੁੱਟ ਕੇ ਗੰਦਗੀ ਫੈਲਾਈ ਜਾ ਰਹੀ ਹੈ ਤੇ ਭੈੜੀ ਬਦਬੂ ਨਾਲ ਲੋਕਾਂ ਦਾ ਲੰਘਣਾ ਮੁਸ਼ਕਿਲ ਹੋ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਨਹਿਰ ਅਪਰਬਾਰੀ ਦੁਆਬ ਵਿਚ ਨਿੱਤ ਹਜ਼ਾਰਾਂ ਮਰੇ ਮੁਰਗ਼ੇ ਰੁੜ ਕੇ ਆ ਰਹੇ ਹਨ, ਇਸ ਨਾਲ ਨਹਿਰੀ ਪਾਣੀ ਵੀ ਦੂਸ਼ਿਤ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਮਰੇ ਜਾਨਵਰਾਂ ਦੀ ਭੈੜੀ ਬਦਬੂ ਦੂਰ ਦੂਰ ਤੱਕ ਫੈਲਣ ਨਾਲ ਲੋਕਾਂ ਨੂੰ ਸਾਹ ਲੈਣ ਵਿਚ ਮੂਸ਼ਕਿਲ ਹੋ ਰਹੀ ਹੈ। ਉਨ੍ਹਾਂ ਡਿਪਟੀ ਕਮਿਸ਼ਨਰ ਪਾਸੋਂ ਮੰਗ ਕੀਤੀ ਕਿ ਪੋਲਟਰੀ ਫਾਰਮ ਦੇ ਮਾਲਕ ਜੋ ਗ਼ਲਤ ਤਰੀਕੇ ਨਾਲ ਮਰੇ ਮੁਰਗ਼ੇ ਆਦਿ ਸੜਕਾਂ ਜਾਂ ਨਹਿਰਾਂ ਵਿਚ ਸੁੱਟ ਰਹੇ ਹਨ, ਉਨ੍ਹਾਂ ਖ਼ਿਲਾਫ਼ ਲੋੜੀਂਦੀ ਕਾਰਵਾਈ ਕਰਨ ਲਈ ਸਬੰਧਿਤ ਵਿਭਾਗ ਨੂੰ ਨਿਰਦੇਸ਼ ਦਿੱਤੇ ਜਾਣ।
ਪਿਛਲੀ ਖ਼ਬਰ ਪੁਲਿਸ ਨੇ ਨਾਜਾਇਜ਼ ਸ਼ਰਾਬ ਅਤੇ ਲਾਹਣ ਫੜੀ ਅਗਲੀ ਖ਼ਬਰ ਵਿਧਾਇਕ ਸ਼ੈਰੀ ਕਲਸੀ ਵਲੋਂ ਕੌਂਸਲਰ ਕਾਕੇ ਸ਼ਾਹ ਨੂੰ ਵਾਰਡ ਨੰ: 3 ਦੇ ਚਹੁੰਪੱਖੀ ਵਿਕਾਸ ਲਈ 1 ਕਰੋੜ ਦਾ ਚੈੱਕ ਭੇਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।