31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-07-2026

ਰੋਟਰੀ ਕਲੱਬ ਪਠਾਨਕੋਟ ਮਿਡਟਾਊਨ ਦੇ ਪ੍ਰਧਾਨ ਵਜੋਂ ਵਰਿੰਦਰ ਸ਼ਰਮਾ ਨੇ ਸੰਭਾਲੀ ਕਮਾਨ

ਅਜੀਤ ਡੈਸਕ 09-07-2026
ਪਠਾਨਕੋਟ, 8 ਜੁਲਾਈ (ਸੰਧੂ)-ਰੋਟਰੀ ਕਲੱਬ ਪਠਾਨਕੋਟ ਮਿਡਟਾਊਨ ਵਲੋਂ ਸਾਲ 2026-27 ਲਈ ਨਵ-ਨਿਯੁਕਤ ਪ੍ਰਧਾਨ ਵਰਿੰਦਰ ਸ਼ਰਮਾ ਦੇ ਅਹੁਦਾ ਸੰਭਾਲ ਸਮਾਗਮ (ਇੰਸਟਾਲੇਸ਼ਨ ਸੈਰੇਮਨੀ) ਦਾ ਭਵਿਆ ਆਯੋਜਨ ਕੀਤਾ ਗਿਆ। ਸਮਾਗਮ ਵਿਚ ਡਿਸਟ੍ਰਿਕਟ ਗਵਰਨਰ ਅਨਿਲ ਸਿੰਘਲ ਨੇ ਮੁੱਖ ਮਹਿਮਾਨ ਵਜੋਂ ਅਤੇ ਡਿਸਟ੍ਰਿਕਟ ਸਕੱਤਰ ਰੋਟੇਰੀਅਨ ਨਰੇਸ਼ ਆਨੰਦ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸਮਾਗਮ ਦੀ ਸ਼ੁਰੂਆਤ ਰਾਸ਼ਟਰੀ ਗਾਨ ਨਾਲ ਹੋਈ, ਜਿਸ ਤੋਂ ਬਾਅਦ ਡਿਸਟ੍ਰਿਕਟ ਗਵਰਨਰ ਅਨਿਲ ਸਿੰਘਲ ਨੇ ਵਰਿੰਦਰ ਸ਼ਰਮਾ ਨੂੰ ਕਲੱਬ ਕਾਲਰ ਪਹਿਨਾ ਕੇ ਅਧਿਕਾਰਕ ਤੌਰ ‘ਤੇ ਪ੍ਰਧਾਨ ਦਾ ਅਹੁਦਾ ਸੰਭਾਲਵਾਇਆ। ਆਪਣੇ ਸੰਬੋਧਨ ਵਿਚ ਵਰਿੰਦਰ ਸ਼ਰਮਾ ਨੇ ਕਿਹਾ ਕਿ ਰੋਟਰੀ ਦੇ ਮੂਲ ਸਿਧਾਂਤ ‘ਸਵੈ ਤੋਂ ਪਹਿਲਾਂ ਸੇਵਾ’ ਨੂੰ ਧਿਆਨ ਵਿਚ ਰੱਖਦੇ ਹੋਏ ਸਿੱਖਿਆ, ਸਿਹਤ, ਵਾਤਾਵਰਨ ਸੰਭਾਲ, ਖੂਨਦਾਨ ਅਤੇ ਸਮਾਜ ਭਲਾਈ ਦੇ ਪ੍ਰੋਜੈਕਟਾਂ ਨੂੰ ਤਰਜ਼ੀਹ ਦਿੱਤੀ ਜਾਵੇਗੀ। ਉਨ੍ਹਾਂ ਸਾਰੇ ਮੈਂਬਰਾਂ ਨੂੰ ਇਕ ਟੀਮ ਵਜੋਂ ਕੰਮ ਕਰਕੇ ਸਮਾਜ ਸੇਵਾ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਦਾ ਸੱਦਾ ਦਿੱਤਾ। ਇਸ ਮੌਕੇ ਪਾਰਸ ਪੁਰੀ, ਵਿਸ਼ਾਲ ਪੁਰੀ, ਅਨਿਲ ਵਾਸੂਦੇਵਾ, ਡਾ: ਬੀਨਾ ਮਿਸ਼ਰਾ, ਪੁਸ਼ਪਿੰਦਰ ਮੈਣੀ, ਸੰਦੀਪ ਵਰਮਾ, ਅਨਿਲ ਵਰਮਾ, ਗੁਰਪ੍ਰੀਤ ਸਿੰਘ, ਪੁਨੀਸ਼ ਭੰਡਾਰੀ ਸਮੇਤ ਵੱਡੀ ਗਿਣਤੀ ਵਿਚ ਰੋਟੇਰੀਅਨ ਅਤੇ ਪਤਵੰਤੇ ਹਾਜ਼ਰ ਸਨ।
ਪਿਛਲੀ ਖ਼ਬਰ ਮੁਹੱਲਾ ਗੋਪੀਪੁਰ ਵਿਚ ਸਾਲਾਨਾ ਭੰਡਾਰੇ ਦਾ ਸ਼ਰਧਾ ਪੂਰਵਕ ਆਯੋਜਨ, ਉਮੜੀ ਸ਼ਰਧਾਲੂਆਂ ਦੀ ਭੀੜ ਅਗਲੀ ਖ਼ਬਰ ਆਮ ਆਦਮੀ ਪਾਰਟੀ ਆਗੂ ਸਵਰਨ ਸਲਾਰੀਆ ਨੇ ਸਰਪੰਚਾਂ ਨਾਲ ਧਾਰਕਲਾਂ ਵਿਖੇ ਕੀਤੀ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।