02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-08-2026

ਨਾਬਾਲਗ ਲੜਕੀ, ਦਾਦੀ ਨੂੰ ਜ਼ਹਿਰੀਲੀ ਦਵਾਈ ਦੇ ਕੇ ਸੋਨੇ ਤੇ ਪੈਸੇ ਸਮੇਤ ਦੋਸਤ ਨਾਲ ਫਰਾਰ

ਅਜੀਤ ਡੈਸਕ 01-08-2026
ਬਟਾਲਾ, 31 ਜੁਲਾਈ (ਰਾਕੇਸ਼ ਰੇਖੀ)-ਨਾਬਾਲਗ ਲੜਕੀ ਆਪਣੀ ਦਾਦੀ ਨੂੰ ਖਾਣੇ ਵਿਚ ਜ਼ਹਿਰੀਲੀ ਦਵਾਈ ਦੇ ਕੇ ਪਿੰਡ ਦੇ ਰਹਿਣ ਵਾਲੇ ਲੜਕੇ ਨਾਲ ਫਰਾਰ ਹੋ ਗਈ। ਜਾਂਦੀ ਵਾਰ ਉਹ ਸੋਨੇ ਦੀ ਮੁੰਦਰੀ ਤੇ ਪਿਤਾ ਵਲੋਂ ਕਮਾਈ ਨਾਲ ਜੋੜੇ 70 ਹਜ਼ਾਰ ਰੁਪਏ ਵੀ ਨਾਲ ਲੈ ਗਈ। ਥਾਣਾ ਸਦਰ ਦੇ ਸਬ ਇੰਸਪੈਕਟਰ ਨਰਜੀਤ ਸਿੰਘ ਨੇ ਦੱਸਿਆ ਕਿ ਥਾਣੇ ਹੇਠ ਆਉਂਦੇ ਇਕ ਪਿੰਡ ਦੇ ਰਹਿਣ ਵਾਲੇ ਇਕ ਵਿਅਕਤੀ ਨੇ ਸ਼ਿਕਾਇਤ ਦਰਜ਼ ਕਰਵਾੲਂੀ ਕਿ ਪਿਛਲੇ ਦਿਨੀਂ ਉਹ ਆਪਣੀ ਪਤਨੀ ਨਾਲ ਇਕ ਧਾਰਮਿਕ ਸਮਾਗਮ ਵਿਚ ਸ਼ਾਮਿਲ ਹੋਣ ਲਈ ਬਾਹਰ ਗਿਆ ਹੋਇਆ ਸੀ। ਉਸ ਦੇ ਪਿੱਛੇ ਘਰ ਵਿਚ ਉਸ ਦੀ ਨਾਬਾਲਗ ਬੇਟੀ, ਛੋਟਾ ਬੇਟਾ ਤੇ ਮਾਂ ਮੌਜੂਦ ਸੀ। ਅਗਲੇ ਦਿਨ ਉਹ ਤੜਕੇ ਘਰ ਵਾਪਸ ਆਏ ਤਾਂ ਉਨ੍ਹਾਂ ਘਰ ਦਾ ਦਰਵਾਜਾ ਖੜਕਾਇਆ। ਕਾਫੀ ਦੇਰ ਤੱਕ ਦਰਵਾਜਾ ਖੜਕਾਉਣ ਤੋਂ ਬਾਅਦ ਉਸ ਦੀ ਨਾਬਾਲਗ ਬੇਟੀ ਨੇ ਦਰਵਾਜਾ ਖੋਲ ਦਿੱਤਾ। ਦਰਵਾਜਾ ਖੋਲਣ ਤੋਂ ਬਾਅਦ ਲੜਕੀ ਆਪਣੇ ਬਿਸਤਰ ’ਤੇ ਚਲੀ ਗਈ। ਜਦੋਂ ਉਹ ਆਪਣੀ ਮਾਂ ਦੇ ਕਮਰੇ ਵਿਚ ਗਿਆ ਤਾਂ ਦੇਖਿਆ ਕਿ ਉਹ ਬੇਹੋਸ਼ ਪਈ ਹੋਈ ਸੀ। ਉਸ ਦੀ ਗੰਭੀਰ ਹਾਲਤ ਨੂੰ ਦੇਖ ਕੇ ਉਹ ਉਸ ਨੂੰ ਇਲਾਜ ਲਈ ਹਸਪਤਾਲ ਲੈ ਕੇ ਚਲਾ ਗਿਆ। ਊੁਸ ਦੇ ਹਸਪਤਾਲ ਜਾਣ ਤੋਂ ਬਾਅਦ ਲੜਕੀ ਸੋਨੇ ਦੀ ਮੁੰਦਰੀ ਤੇ ਪਿਤਾ ਵਲੋਂ ਮਿਹਨਤ ਕਰ ਕੇ ਕਮਾਏ 70 ਹਜ਼ਾਰ ਰੁਪਏ ਲੈ ਕੇ ਪਿੰਡ ਦੇ ਹੀ ਰਹਿਣ ਵਾਲੇ ਦੋਸਤ ਲੜਕੇ ਨਾਲ ਘਰੋਂ ਫਰਾਰ ਹੋ ਗਈ। ਲੜਕੀ ਨੇ ਇਸ ਤੋਂ ਪਹਿਲਾਂ ਆਪਣੇ ਦੋਸਤ ਨਾਲ ਮਿਲ ਕੇ ਦਾਦੀ ਨੂੰ ਰਾਤ ਦੇ ਖਾਣੇ ਵਿਚ ਕੋਈ ਜ਼ਹਿਰੀਲੀ ਦਵਾਈ ਦੇ ਦਿੱਤੀ ਸੀ। ਪੁਲਿਸ ਨੇ ਧਾਰਾ 305, 123, 3 (5) ਬੀ.ਐਨ.ਐਸ. ਤਹਿਤ ਮਾਮਲਾ ਦਰਜ ਕਰ ਲਿਆ ਹੈ।
ਪਿਛਲੀ ਖ਼ਬਰ ਪੰਡਤ ਮੋਹਨ ਲਾਲ ਐਸ.ਡੀ. ਕਾਲਜ ਫ਼ਤਹਿਗੜ੍ਹ ਚੂੜੀਆਂ ਵਿਖੇ ‘ਵਿਸ਼ਵ ਕੁਦਰਤ ਦਿਵਸ’ ਮਨਾਇਆ ਅਗਲੀ ਖ਼ਬਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ 14 ਅਗਸਤ ਤੋਂ ਪਹਿਲਾਂ ਅਸਤੀਫ਼ਾ ਦੇਵੇ ਨਹੀਂ ਤਾਂ 15 ਨੂੰ ਹੋਵੇਗਾ ਪ੍ਰਦਰਸ਼ਨ- ਉਦੋਵਾਲੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।