03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-08-2026

ਲਾਇਨਜ਼ ਕਲੱਬ ਪਠਾਨਕੋਟ ਗ੍ਰੇਟਰ ਵਲੋਂ ਸਾਬਕਾ ਪ੍ਰਧਾਨਾਂ ਤੇ ਨਵੇਂ ਮੈਂਬਰਾਂ ਦਾ ਸਨਮਾਨ

ਅਜੀਤ ਡੈਸਕ 01-08-2026
ਪਠਾਨਕੋਟ, 31 ਜੁਲਾਈ (ਸੰਧੂ)-ਲਾਇਨਜ਼ ਕਲੱਬ ਪਠਾਨਕੋਟ ਗ੍ਰੇਟਰ ਵਲੋਂ ਪ੍ਰਧਾਨ ਲਾਇਨ ਦੀਪਕ ਸਲਵਾਨ ਦੀ ਅਗਵਾਈ ਹੇਠ ਸਨਮਾਨ ਸਮਾਗਮ ਕਰਵਾਇਆ ਗਿਆ। ਇਸ ਮੌਕੇ ਸਾਬਕਾ ਡਿਸਟ੍ਰਿਕਟ ਗਵਰਨਰ ਲਾਇਨ ਐਸ.ਕੇ. ਪੁੰਜ, ਰੀਜਨ ਚੇਅਰਮੈਨ ਲਾਇਨ ਰਾਜੇਸ਼ ਸ਼ਰਮਾ ਅਤੇ ਜ਼ੋਨ ਚੇਅਰਮੈਨ ਵਿਨੋਦ ਮਹਾਜਨ ਮੁੱਖ ਤੌਰ ‘ਤੇ ਹਾਜ਼ਰ ਰਹੇ। ਮਹਿਮਾਨਾਂ ਦਾ ਫੁੱਲ ਮਾਲਾਵਾਂ ਨਾਲ ਸਵਾਗਤ ਕੀਤਾ ਗਿਆ । ਸਮਾਗਮ ਦੌਰਾਨ ਕੈਸ਼ੀਅਰ ਸੰਜੀਵ ਮਹਾਜਨ ਨੇ ਕਲੱਬ ਦਾ ਲੇਖਾ-ਜੋਖਾ ਪੇਸ਼ ਕੀਤਾ, ਜਦਕਿ ਪੀ.ਆਰ.ਓ. ਲਾਇਨ ਵਿਕਰਾਂਤ ਪਰਾਸ਼ਰ ਨੇ ਆਉਣ ਵਾਲੇ ਸਮਾਜ ਸੇਵੀ ਪ੍ਰੋਜੈਕਟਾਂ ਦੀ ਜਾਣਕਾਰੀ ਦਿੱਤੀ । ਪ੍ਰਧਾਨ ਦੀਪਕ ਸਲਵਾਨ ਨੇ ਕਿਹਾ ਕਿ ਕਲੱਬ ਮਨੁੱਖਤਾ ਦੀ ਸੇਵਾ ਲਈ ਹਮੇਸ਼ਾ ਮੋਹਰੀ ਭੂਮਿਕਾ ਨਿਭਾਉਂਦਾ ਰਹੇਗਾ। ਐਸ.ਕੇ. ਪੁੰਜ, ਰਾਜੇਸ਼ ਸ਼ਰਮਾ ਤੇ ਵਿਨੋਦ ਮਹਾਜਨ ਨੇ ਵੀ ਕਲੱਬ ਦੀਆਂ ਸਮਾਜ ਸੇਵੀ ਗਤੀਵਿਧੀਆਂ ਦੀ ਸ਼ਲਾਘਾ ਕਰਦਿਆਂ ਨਵੇਂ ਮੈਂਬਰਾਂ ਦਾ ਸਵਾਗਤ ਕੀਤਾ । ਇਸ ਮੌਕੇ ਸਾਬਕਾ ਪ੍ਰਧਾਨਾਂ ਨੂੰ ਸਨਮਾਨਿਤ ਕਰਨ ਦੇ ਨਾਲ-ਨਾਲ ਨਵੇਂ ਮੈਂਬਰਾਂ ਦਾ ਵੀ ਵਿਸ਼ੇਸ਼ ਸਵਾਗਤ ਕੀਤਾ ਗਿਆ। ਸਮਾਗਮ ਵਿਚ ਸੰਜੀਵ ਮਹਾਜਨ, ਵਿਕਰਾਂਤ ਪਰਾਸ਼ਰ, ਵਿਨੇ ਵਿਗ, ਅਮਿਤ ਸ਼ਰਮਾ, ਚਰਨ ਕਮਲ ਸ਼ਰਮਾ, ਰਾਜੀਵ ਮਹਾਜਨ, ਅਸ਼ੋਕ ਗੁਪਤਾ, ਐਚ.ਪੀ. ਅੱਬੀ, ਤੁਸ਼ਾਰ ਪੁੰਜ, ਗੌਰਵ ਰਾਜਨ ਗੁਪਤਾ, ਮਨੋਜ ਲੋਹੀਆ, ਰਾਜੀਵ ਪੁਰੀ, ਜਸਪਾਲ ਸ਼ਰਮਾ, ਧੀਰਜ ਉੱਪਲ, ਐਸ.ਪੀ. ਗੁਪਤਾ, ਧੀਰਜ ਮਹਾਜਨ, ਡਾ: ਵਿਜੇ ਕੁਮਾਰ, ਡਾ: ਵਿਸ਼ਾਲ ਗਰਗ, ਸੁਮਿਤ ਜਮਵਾਲ, ਏ.ਪੀ.ਐਸ. ਬੁਮਰਾਹ, ਐਸ.ਐਸ. ਰਾਣਾ, ਬਲਬੀਰ ਮਹਾਜਨ, ਨੀਰਜ ਜਟਵਾਨੀ, ਵਿਸ਼ਾਲ ਮਹਾਜਨ, ਅਰਵਿੰਦ ਗੁਪਤਾ, ਰਮੇਸ਼ ਸ਼ਰਮਾ, ਅਭਿਸ਼ੇਕ ਡੋਗਰਾ, ਅਸ਼ੋਕ ਮਹਾਜਨ, ਸੰਦੀਪ ਕੁਮਾਰ, ਦੀਪਕ ਹਾਂਡਾ, ਆਸ਼ੀਸ਼ ਕੁਮਾਰ, ਲਾਇਨ ਸੁਦਰਸ਼ਨ ਗੁਪਤਾ, ਡਾ: ਰਜਨੀਸ਼ ਧਨੰਜਯ, ਲਖਬੀਰ ਸਿੰਘ, ਡਾ: ਸ਼ੁਭਮ ਗੁਪਤਾ ਅਤੇ ਵਿਪਨ ਕੁਮਾਰ ਸਮੇਤ ਵੱਡੀ ਗਿਣਤੀ ਵਿਚ ਕਲੱਬ ਮੈਂਬਰ ਹਾਜ਼ਰ ਸਨ।
ਪਿਛਲੀ ਖ਼ਬਰ ਸਰਹੱਦੀ ਖੇਤਰ ’ਚ ਨਾਜਾਇਜ਼ ਮਾਈਨਿੰਗ ਜ਼ੋਰਾਂ ’ਤੇ * ਹਾਦਸਿਆਂ ’ਚ ਗਈਆਂ ਜਾਨਾਂ, ਬੀ.ਐਸ.ਐਫ. ਦੀ ਐਨ.ਓ.ਸੀ. ਅਤੇ ਰਾਸ਼ਟਰੀ... ਅਗਲੀ ਖ਼ਬਰ ਸੁੰਦਰ ਚੱਕ ਵਿਖੇ 17 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਆਂਗਣਵਾੜੀ ਸੈਂਟਰ ਤੇ ਕਮਿਊਨਿਟੀ ਹਾਲ ਲੋਕਾਂ ਨੂੰ ਸਮਰਪਿਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।