19-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

ਨਰੋਟ ਜੈਮਲ ਸਿੰਘ ਦੇ ਸੀ. ਐਚ. ਸੀ. ਨੂੰ ਸਬ-ਡਵੀਜ਼ਨਲ ਹਸਪਤਾਲ ਵਜੋਂ ਅਪਗ੍ਰੇਡ ਕਰਨ ਦੀ ਮਨਜ਼ੂਰੀ

ਬਮਿਆਲ, 18 ਅਗਸਤ (ਰਕੇਸ਼ ਸ਼ਰਮਾ)-ਸਰਹੱਦੀ ਖੇਤਰ ਨਰੋਟ ਜੈਮਲ ਸਿੰਘ ਅਤੇ ਬਮਿਆਲ ਖੇਤਰ ਦੇ ਲੋਕਾਂ ਲਈ ਵੱਡੀ ਰਾਹਤ ਵਾਲੀ ਖ਼ਬਰ ਸਾਹਮਣੇ ਆਈ ਹੈ। ਪੰਜਾਬ ਸਰਕਾਰ ਦੇ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵਲੋਂ ਨਰੋਟ ਜੈਮਲ ਸਿੰਘ, ਜ਼ਿਲ੍ਹਾ ਪਠਾਨਕੋਟ ਵਿਖੇ ਮੌਜੂਦਾ ਕਮਿਊਨਿਟੀ ਹੈਲਥ ਸੈਂਟਰ ਨੂੰ ਸਬ-ਡਵੀਜ਼ਨਲ ਹਸਪਤਾਲ ਵਜੋਂ ਅੱਪਗ੍ਰੇਡ ਕਰਨ ਦੀ ਮਨਜ਼ੂਰੀ ਦਿੱਤੀ ਗਈ ਹੈ ।

ਸੀ.ਐਚ.ਸੀ. ਨਰੋਟ ਜੈਮਲ ਸਿੰਘ ਦਾ ਬਾਹਰੀ ਦ੍ਰਿਸ਼ ਅਤੇ ਸਰਕਾਰ ਵਲੋਂ ਜਾਰੀ ਕੀਤਾ ਗਿਆ ਮਨਜ਼ੂਰੀ ਪੱਤਰ। ਤਸਵੀਰਾਂ: ਰਾਕੇਸ਼ ਸ਼ਰਮਾ 19-08-2026
ਬਮਿਆਲ, 18 ਅਗਸਤ (ਰਕੇਸ਼ ਸ਼ਰਮਾ)-ਸਰਹੱਦੀ ਖੇਤਰ ਨਰੋਟ ਜੈਮਲ ਸਿੰਘ ਅਤੇ ਬਮਿਆਲ ਖੇਤਰ ਦੇ ਲੋਕਾਂ ਲਈ ਵੱਡੀ ਰਾਹਤ ਵਾਲੀ ਖ਼ਬਰ ਸਾਹਮਣੇ ਆਈ ਹੈ। ਪੰਜਾਬ ਸਰਕਾਰ ਦੇ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵਲੋਂ ਨਰੋਟ ਜੈਮਲ ਸਿੰਘ, ਜ਼ਿਲ੍ਹਾ ਪਠਾਨਕੋਟ ਵਿਖੇ ਮੌਜੂਦਾ ਕਮਿਊਨਿਟੀ ਹੈਲਥ ਸੈਂਟਰ ਨੂੰ ਸਬ-ਡਵੀਜ਼ਨਲ ਹਸਪਤਾਲ ਵਜੋਂ ਅੱਪਗ੍ਰੇਡ ਕਰਨ ਦੀ ਮਨਜ਼ੂਰੀ ਦਿੱਤੀ ਗਈ ਹੈ । ਵਿਭਾਗ ਵਲੋਂ ਜਾਰੀ ਪੱਤਰ ਇਸ ਸਬੰਧੀ ਮਨਜ਼ੂਰੀ ਦਿੱਤੀ ਗਈ ਹੈ । ਪੱਤਰ ਅਨੁਸਾਰ ਇਹ ਪ੍ਰਸਤਾਵ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਪੰਜਾਬ ਦੀ ਪ੍ਰਵਾਨਗੀ ਅਨੁਸਾਰ ਮਨਜ਼ੂਰ ਕੀਤਾ ਗਿਆ ਹੈ । ਸਬ ਡਵੀਜ਼ਨ ਹਸਪਤਾਲ ਪੱਧਰ ਦੇ ਹਸਪਤਾਲ ਵਿਚ ਆਮ ਤੌਰ ’ਤੇ ਸੀ.ਐਚ.ਸੀ. ਨਾਲੋਂ ਵਧੇਰੇ ਵਿਸ਼ੇਸ਼ ਸਿਹਤ ਸੇਵਾਵਾਂ, ਮਾਹਿਰ ਡਾਕਟਰਾਂ ਅਤੇ ਡਾਇਗਨੋਸਟਿਕ ਸਹੂਲਤਾਂ ਦਾ ਪ੍ਰਬੰਧ ਕੀਤਾ ਜਾਂਦਾ ਹੈ । ਸਰਕਾਰੀ ਆਈ.ਪੀ.ਐਚ.ਐਸ. ਮਾਪਦੰਡਾਂ ਅਨੁਸਾਰ ਇੱਥੇ 24 ਘੰਟੇ ਐਮਰਜੈਂਸੀ ਸੇਵਾ, ਓ.ਪੀ.ਡੀ. ਅਤੇ ਆਈ.ਪੀ.ਡੀ. ਸੇਵਾਵਾਂ ਵਿਚ ਵਾਧਾ, ਜਨਰਲ ਮੈਡੀਸਨ ਅਤੇ ਜਨਰਲ ਸਰਜਰ, ਗਾਇਨੀ ਅਤੇ ਪ੍ਰਸੂਤੀ ਸੇਵਾਵਾਂ, ਬੱਚਿਆਂ ਦੇ ਮਾਹਿਰ ਡਾਕਟਰ ਦੀ ਸੇਵਾ, ਆਰਥੋਪੀਡਿਕ ਸੇਵਾਵਾਂ, ਅੱਖਾਂ ਅਤੇ ਈ.ਐਨ.ਟੀ. ਦੀਆਂ ਮਾਹਿਰ ਸੇਵਾਵਾਂ, ਦੰਦਾਂ ਦੀ ਓ.ਪੀ.ਡੀ., ਚਮੜੀ ਅਤੇ ਹੋਰ ਵਿਸ਼ੇਸ਼ ਓ.ਪੀ.ਡੀ. ਸੇਵਾਵਾਂ, ਆਪ੍ਰੇਸ਼ਨ ਥੀਏਟਰ ਦੀ ਸਹੂਲਤ, ਐਮਰਜੈਂਸੀ ਅਤੇ ਟਰੌਮਾ ਕੇਅਰ ਨੂੰ ਮਜ਼ਬੂਤੀ, ਐਕਸਰੇ ਅਤੇ ਅਲਟਰਾਸਾਊਂਡ ਵਰਗੀਆਂ ਰੇਡੀਓ-ਡਾਇਗਨੋਸਟਿਕ ਸੇਵਾਵਾਂ ਮਿਲ ਸਕਦੀਆਂ ਹਨ । ਇਸ ਦੇ ਨਾਲ ਹੀ ਵਿਸਤ੍ਰਿਤ ਲੈਬੋਰੇਟਰੀ ਤੇ ਪੈਥੋਲੋਜੀ ਜਾਂਚਾਂ, ਐਮਰਜੈਂਸੀ ਲੈਬ ਸੇਵਾਵਾਂ, ਆਕਸੀਜਨ ਤੇ ਐਮਰਜੈਂਸੀ ਮੈਡੀਕਲ ਸਹੂਲਤਾਂ, ਮਰੀਜ਼ਾਂ ਲਈ ਵਧੇਰੇ ਬੈੱਡ ਅਤੇ ਵਾਰਡ ਸਹੂਲਤਾਂ, ਲੋੜ ਅਨੁਸਾਰ ਐਨੇਸਥੀਸੀਆ ਤੇ ਹੋਰ ਮਾਹਿਰ ਸੇਵਾਵਾਂ, ਐਂਬੂਲੈਂਸ ਅਤੇ ਰੈਫਰਲ ਸੇਵਾਵਾਂ ਨੂੰ ਹੋਰ ਮਜ਼ਬੂਤ ਕਰਨ ਦੀ ਸੰਭਾਵਨਾ ਹੋ ਸਕਦੀ ਹੈ । ਇਸ ਤੋਂ ਇਲਾਵਾ ਸਰਕਾਰੀ ਸਿਹਤ ਪ੍ਰਣਾਲੀ ’ਚ ਮੁਫ਼ਤ/ਘੱਟ ਲਾਗਤ ਵਾਲੀਆਂ ਜ਼ਰੂਰੀ ਡਾਇਗਨੋਸਟਿਕ ਸੇਵਾਵਾਂ ਨੂੰ ਵੀ ਮਜ਼ਬੂਤ ਕਰਨ ਦਾ ਉਦੇਸ਼ ਹੈ । ਐਨ.ਐਚ.ਐਮ. ਦੇ ਮਾਪਦੰਡਾਂ ਅਨੁਸਾਰ ਐਸ.ਡੀ.ਐਚ./ਡੀ.ਐਚ. ਪੱਧਰ ’ਤੇ ਕਈ ਤਰ੍ਹਾਂ ਦੀਆਂ ਲੈਬ, ਰੇਡੀਓਲੋਜੀ ਅਤੇ ਹੋਰ ਜਾਂਚਾਂ ਸ਼ਾਮਿਲ ਹਨ । ਇਸ ਨਾਲ ਇਲਾਕੇ ਦੇ ਲਗਭਗ 64 ਪਿੰਡਾਂ ਨੂੰ ਹੋਵੇਗਾ। ਵੱਡਾ ਫਾਇਦਾ ਨਰੋਟ ਜੈਮਲ ਸਿੰਘ, ਬਮਿਆਲ, ਤਾਰਾਗੜ੍ਹ ਅਤੇ ਇਸ ਦੇ ਆਸ-ਪਾਸ ਦੇ ਸਰਹੱਦੀ ਪਿੰਡਾਂ ਦੇ ਲੋਕਾਂ ਨੂੰ ਇਸ ਅੱਪਗ੍ਰੇਡੇਸ਼ਨ ਨਾਲ ਸਥਾਨਿਕ ਪੱਧਰ ’ਤੇ ਵਧੇਰੇ ਸਿਹਤ ਸਹੂਲਤਾਂ ਮਿਲਣ ਦੀ ਉਮੀਦ ਹੈ । ਗੰਭੀਰ ਮਰੀਜ਼ਾਂ ਨੂੰ ਹਰ ਛੋਟੀ-ਵੱਡੀ ਸਿਹਤ ਸਮੱਸਿਆ ਲਈ ਪਠਾਨਕੋਟ ਜਾਂ ਹੋਰ ਵੱਡੇ ਹਸਪਤਾਲਾਂ ਵੱਲ ਰੈਫਰ ਕਰਨ ਦੀ ਲੋੜ ਘੱਟ ਸਕਦੀ ਹੈ । ਖਾਸ ਕਰਕੇ ਐਮਰਜੈਂਸੀ, ਗਰਭਵਤੀ ਮਹਿਲਾਵਾਂ, ਬੱਚਿਆਂ, ਹਾਦਸਿਆਂ ਅਤੇ ਸਰਜਰੀ ਨਾਲ ਸਬੰਧਿਤ ਮਾਮਲਿਆਂ ਵਿਚ ਸਥਾਨਿਕ ਪੱਧਰ ’ਤੇ ਸਿਹਤ ਸੇਵਾਵਾਂ ਮਜ਼ਬੂਤ ਹੋਣ ਨਾਲ ਲੋਕਾਂ ਨੂੰ ਵੱਡੀ ਰਾਹਤ ਮਿਲਣ ਦੀ ਉਮੀਦ ਹੈ । ਇਸ ਵਿਸ਼ੇ ’ਤੇ ਸਿਵਲ ਸਰਜਨ ਪਠਾਨਕੋਟ ਡਾ: ਸੁਨੀਤਾ ਸ਼ਰਮਾ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸਾਨੂੰ ਇਸ ਸਬੰਧੀ ਜਾਣਕਾਰੀ ਮਿਲੀ ਹੈ ਅਤੇ ਇਕ ਪੱਤਰ ਵੀ ਪ੍ਰਾਪਤ ਹੋਇਆ ਹੈ, ਉਨ੍ਹਾਂ ਕਿਹਾ ਕਿ ਜਲਦੀ ਹੀ ਇਸ ਹਸਪਤਾਲ ਨੂੰ ਅੱਪਗ੍ਰੇਡ ਕਰਕੇ ਹੋਰ ਮਿਲਣ ਵਾਲੀਆਂ ਸੁਵਿਧਾਵਾਂ ਦੀ ਜਾਣਕਾਰੀ ਦਿੱਤੀ ਜਾਵੇਗੀ ਜਿਸ ਨਾਲ ਇਲਾਕੇ ਦੇ ਖੇਤਰ ਨੂੰ ਵੱਡਾ ਫਾਇਦਾ ਹੋਵੇਗਾ।
ਪਿਛਲੀ ਖ਼ਬਰ ਸਰਕਾਰੀ ਦਫ਼ਤਰਾਂ ’ਚ ਬਾਬੂ ਗਾਇਬ ਦਰਜਾ ਚਾਰ ਕਰਮਚਾਰੀਆਂ ਦੇ ਸਿਰ ’ਤੇ ਚੱਲ ਰਿਹਾ ਦਫ਼ਤਰੀ ਕੰਮ, ਉੱਠੀ ਬਰਾਬਰ ਤਨਖ਼ਾਹ ਦੀ ਮੰ... ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ (ਬ ) ਇਸਤਰੀ ਵਿੰਗ ਦੀ ਮੀਟਿੰਗ ਜੋਤੀ ਬਾਲਾ ਸਿਟੀ ਪ੍ਰਧਾਨ ਨਿਯੁਕਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।