05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-05-2026

ਰੋਟਰੀ ਕਲੱਬ ਨੇ ਸਮਝਿਆ ਹੜ੍ਹ ਪ੍ਰਭਾਵਿਤ ਪਿੰਡਾਂ ਦੇ ਸਕੂਲੀ ਬੱਚਿਆਂ ਦਾ ਦਰਦ ਝੰਗੜ ਭੈਣੀ, ਨੂਰਸ਼ਾਹ ਤੇ ਮੁਹਾਰ ਖੀਵਾ ਦੇ ਸਰਕਾਰੀ ਸਕੂਲਾਂ 'ਚ ਸਾਢੇ 7 ਲੱਖ ਦੀ ਲਾਗਤ ਨਾਲ ਬਣਵਾਏ ਪਖਾਨੇ

ਅਜੀਤ ਡੈਸਕ 01-05-2026
ਫ਼ਾਜ਼ਿਲਕਾ, 30 ਅਪ੍ਰੈਲ (ਦਵਿੰਦਰ ਪਾਲ ਸਿੰਘ)-ਭਾਰਤ-ਪਾਕਿਸਤਾਨ ਸਰਹੱਦੀ ਖੇਤਰ ਦੇ ਪਿੰਡਾਂ ਵਿਚ ਆਏ ਹੜ੍ਹ ਤੋਂ ਬਾਅਦ ਜਿੱਥੇ ਮੁੜ ਵਸੇਬੇ ਦੀ ਲੋੜ ਹੈ, ਉੱਥੇ ਰੋਟਰੀ ਕਲੱਬ ਇੰਟਰਨੈਸ਼ਨਲ ਇਕ ਮਦਦਗਾਰ ਸੰਸਥਾ ਵਜੋਂ ਸਾਹਮਣੇ ਆਈ ਹੈ | ਕਲੱਬ ਦੀ ਫ਼ਾਜ਼ਿਲਕਾ ਇਕਾਈ ਦੇ ਯਤਨਾਂ ਸਦਕਾ ਡਿਸਟਿ੍ਕਟ ਗਵਰਨਰ ਨੇ ਹੜ੍ਹ ਪ੍ਰਭਾਵਿਤ ਸਕੂਲਾਂ ਦੇ ਪਖਾਨਿਆਂ ਦੇ ਨਿਰਮਾਣ ਲਈ 25 ਹਜ਼ਾਰ ਡਾਲਰ ਦੀ ਗਰਾਂਟ ਜਾਰੀ ਕਰਵਾਈ ਹੈ | ਰੋਟਰੀ ਕਲੱਬ ਦੇ ਡਿਸਟਿ੍ਕਟ ਗਵਰਨਰ ਭੁਪੇਸ਼ ਮਹਿਤਾ (ਸਿਰਸਾ), ਪਾਸਟ ਡਿਸਟਿ੍ਕਟ ਗਵਰਨਰ ਪ੍ਰੇਮ ਅਗਰਵਾਲ ਅਤੇ ਗਰਾਂਟ ਚੇਅਰਮੈਨ ਵਿਜੇ ਅਰੋੜਾ (ਫ਼ਿਰੋਜ਼ਪੁਰ) ਨੇ ਫ਼ਾਜ਼ਿਲਕਾ ਦਾ ਦੌਰਾ ਕੀਤਾ | ਉਨ੍ਹਾਂ ਪਿੰਡ ਨੂਰਸ਼ਾਹ, ਝੰਗੜ ਭੈਣੀ ਅਤੇ ਮੁਹਾਰ ਖੀਵਾ ਦੇ ਪ੍ਰਾਇਮਰੀ ਸਕੂਲਾਂ ਵਿਚ ਸਾਢੇ 7 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕੀਤੇ ਗਏ ਪਖਾਨਿਆਂ ਦਾ ਨਿਰੀਖਣ ਕੀਤਾ ਅਤੇ ਉਨ੍ਹਾਂ ਨੂੰ ਬੱਚਿਆਂ ਲਈ ਲੋਕ ਅਰਪਣ ਕੀਤਾ | ਫ਼ਾਜ਼ਿਲਕਾ ਪਹੁੰਚਣ 'ਤੇ ਵਾਈਸ ਡਿਸਟਿ੍ਕਟ ਗਵਰਨਰ ਡਾ. ਅਜੈ ਧਵਨ, ਪ੍ਰਧਾਨ ਡਾ. ਅਨਮੋਲ ਗਰੋਵਰ, ਸਕੱਤਰ ਡਾ. ਮਨੁਜ ਦੂਮੜਾ, ਖ਼ਜ਼ਾਨਚੀ ਅਸ਼ੋਕ ਅਹੂਜਾ ਅਤੇ ਪ੍ਰੋਜੈਕਟ ਇੰਚਾਰਜ ਰਜਨੀਸ਼ ਕਾਮਰਾ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ | ਸਕੂਲ ਸਟਾਫ਼ ਨੇ ਸਰਹੱਦੀ ਖੇਤਰ ਦੇ ਇਨ੍ਹਾਂ ਪਿੰਡਾਂ ਵਿਚ ਪਖਾਨਿਆਂ ਵਰਗੀ ਮੁੱਢਲੀ ਸਹੂਲਤ ਪ੍ਰਦਾਨ ਕਰਨ ਲਈ ਕਲੱਬ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ | ਡਿਸਟਿ੍ਕਟ ਗਵਰਨਰ ਭੁਪੇਸ਼ ਮਹਿਤਾ ਨੇ ਕਲੱਬ ਦੀਆਂ ਭਵਿੱਖ ਦੀਆਂ ਯੋਜਨਾਵਾਂ ਬਾਰੇ ਮੈਂਬਰਾਂ ਨਾਲ ਵਿਚਾਰ-ਵਟਾਂਦਰਾ ਕੀਤਾ | ਇਸ ਮੌਕੇ ਡਾ. ਆਰ.ਪੀ. ਸਿੰਘ, ਅਸਿਸਟੈਂਟ ਗਵਰਨਰ ਗੌਰਵ ਨਾਗਪਾਲ, ਡਾ.ਅਜੈ ਗਰੋਵਰ ਅਤੇ ਸੰਜੀਵ ਜੁਨੇਜਾ ਸਮੇਤ ਹੋਰ ਪਤਵੰਤੇ ਹਾਜ਼ਰ ਸਨ |
ਪਿਛਲੀ ਖ਼ਬਰ ਜਨਗਣਨਾ-2027 ਤਹਿਤ ਸਵੈ ਗਣਨਾ ਲਈ ਖੁੱਲਿ੍ਹਆ ਲਿੰਕ 14 ਮਈ ਤੱਕ ਕੀਤੀ ਜਾ ਸਕਦੀ ਹੈ ਸਵੈ ਗਣਨਾ ਅਗਲੀ ਖ਼ਬਰ ਆਂਗਣਵਾੜੀ ਯੂਨੀਅਨ ਵਲੋਂ ਮੰਗਾਂ ਨੂੰ ਲੈ ਕੇ ਵਿਧਾਇਕ ਸਵਨਾ ਦੇ ਘਰ ਅੱਗੇ ਪ੍ਰਦਰਸ਼ਨ 5 ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।