05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-05-2026

ਬਦਲਾਅ ਦੇ ਨਾਂਅ 'ਤੇ ਲੋਕਾਂ ਨੂੰ ਮਿਲਿਆ ਜ਼ਹਿਰੀਲਾ ਨਹਿਰੀ ਪਾਣੀ ਪੰਜਾਬ ਸਰਕਾਰ ਦੀ ਅਸਫ਼ਲਤਾ ਅਬੋਹਰ ਦੀਆਂ ਨਹਿਰਾਂ 'ਚ ਵਗ ਰਹੀ ਹੈ-ਸੰਦੀਪ ਜਾਖੜ

ਅਜੀਤ ਡੈਸਕ 01-05-2026
ਅਬੋਹਰ, 30 ਅਪ੍ਰੈਲ (ਤੇਜਿੰਦਰ ਸਿੰਘ ਖ਼ਾਲਸਾ)-ਮੌਜੂਦਾ ਪੰਜਾਬ ਸਰਕਾਰ ਵਲੋਂ ਕੀਤੇ ਜਾ ਰਹੇ ਬਦਲਾਅ ਦੇ ਵੱਡੇ-ਵੱਡੇ ਦਾਅਵਿਆਂ ਦਾ ਪਰਦਾਫਾਸ਼ ਅਬੋਹਰ ਦੀਆਂ ਨਹਿਰਾਂ ਵਿਚ ਵਹਿ ਰਹੇ ਕਾਲੇ ਅਤੇ ਜ਼ਹਿਰੀਲੇ ਪਾਣੀ ਨੇ ਕਰ ਦਿੱਤਾ ਹੈ | ਸਥਾਨਕ ਵਿਧਾਇਕ ਸੰਦੀਪ ਜਾਖੜ ਨੇ ਸਰਕਾਰ ਅਤੇ ਸਥਾਨ ਪ੍ਰਸ਼ਾਸਨ ਦੀ ਆਲੋਚਨਾ ਕਰਦਿਆਂ ਕਿਹਾ ਕਿ ਅੱਜ ਰੰਗਲਾ ਪੰਜਾਬ ਦਾ ਨਾਅਰਾ ਇਸ਼ਤਿਹਾਰਾਂ ਤੱਕ ਸੀਮਤ ਹੈ ਜਦ ਕਿ ਜ਼ਮੀਨੀ ਹਕੀਕਤ ਇਹ ਹੈ ਕਿ ਅਬੋਹਰ ਦੇ ਲੋਕ ਸਾਫ਼ ਪਾਣੀ ਦੀ ਹਰ ਬੂੰਦ ਲਈ ਤਰਸ ਰਹੇ ਹਨ | ਜਾਖੜ ਨੇ ਕਿਹਾ ਕਿ ਇਹ ਬਹੁਤ ਸ਼ਰਮਨਾਕ ਹੈ ਕਿ ਸਰਕਾਰੀ ਲੈਬਾਂ ਵਿਚ ਪਾਣੀ ਦੇ ਨਮੂਨੇ ਫ਼ੇਲ੍ਹ ਹੋ ਰਹੇ ਹਨ | ਉਨ੍ਹਾਂ ਕਿਹਾ ਕਿ ਜਦ ਸਰਕਾਰੀ ਲੈਬ ਖ਼ੁਦ ਇਹ ਗੱਲ ਦੀ ਪੁਸ਼ਟੀ ਕਰ ਰਹੀ ਹੈ ਕਿ ਪਾਣੀ ਪੀਣ ਯੋਗ ਨਹੀਂ ਹੈ ਤਾਂ ਇਹ ਸਪਸ਼ਟ ਹੈ ਕਿ ਪ੍ਰਸ਼ਾਸਨ ਲੋਕਾਂ ਦੀਆਂ ਜ਼ਿੰਦਗੀਆਂ ਨਾਲ ਖੇਡ ਰਹੀ ਹੈ | ਉਨ੍ਹਾਂ ਇਸ ਗੰਭੀਰ ਮੁੱਦੇ 'ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਦੂਸ਼ਿਤ ਪਾਣੀ ਨਾ ਸਿਰਫ਼ ਸਥਾਨਕ ਨਿਵਾਸੀਆਂ ਨੂੰ ਕੈਂਸਰ, ਹੈਪੇਟਾਈਟਸ ਅਤੇ ਚਮੜੀ ਦੇ ਰੋਗਾਂ ਵਰਗੀਆਂ ਗੰਭੀਰ ਬਿਮਾਰੀਆਂ ਦਾ ਕਾਰਨ ਬਣ ਰਿਹਾ ਹੈ ਸਗੋਂ ਮਾਸੂਮ ਜਾਨਵਰਾਂ ਨੂੰ ਇਹ ਜ਼ਹਿਰ ਪੀਣ ਲਈ ਮਜਬੂਰ ਕਰ ਰਿਹਾ ਹੈ | ਸੰਦੀਪ ਜਾਖੜ ਨੇ ਵਿਅੰਗ ਕਰਦਿਆਂ ਕਿਹਾ ਕਿ ਸੱਤਾ ਦੇ ਨਸ਼ੇ ਵਿਚ ਡੁੱਬੇ ਨੁਮਾਇੰਦੇ ਇਸ਼ਤਿਹਾਰਾਂ 'ਤੇ ਕਰੋੜਾਂ ਰੁਪਏ ਖ਼ਰਚ ਰਹੇ ਹਨ ਪਰ ਉਨ੍ਹਾਂ ਕੋਲ ਅਬੋਹਰ ਦੀਆਂ ਨਹਿਰਾਂ ਨੂੰ ਸਾਫ਼ ਪਾਣੀ ਦੀ ਸਪਲਾਈ ਕਰਨ ਦਾ ਨਾ ਤਾਂ ਬਜਟ ਹੈ ਅਤੇ ਨਾ ਹੀ ਇਰਾਦਾ | ਉਨ੍ਹਾਂ ਪ੍ਰਸ਼ਾਸਨ ਨੂੰ ਅਬੋਹਰ ਦੇ ਲੋਕਾਂ ਨੂੰ ਜ਼ਹਿਰ ਦੇਣਾ ਬੰਦ ਕਰਨ ਅਤੇ ਆਪਣੀ ਜ਼ਿੰਮੇਵਾਰੀ ਸਵੀਕਾਰ ਕਰਨ ਦੀ ਅਪੀਲ ਕੀਤੀ | ਉਨ੍ਹਾਂ ਕਿਹਾ ਕਿ ਜੇਕਰ ਸਥਿਤੀ ਜਲਦੀ ਨਾ ਸੁਧਾਰੀ ਗਈ ਤਾਂ ਉਹ ਸੜਕਾਂ ਅਤੇ ਵਿਧਾਨ ਸਭਾ ਵਿਚ ਲੋਕਾਂ ਦੀ ਆਵਾਜ਼ ਹੋਰ ਵੀ ਜ਼ੋਰਦਾਰ ਢੰਗ ਨਾਲ ਬੁਲੰਦ ਕਰਨਗੇ |
ਪਿਛਲੀ ਖ਼ਬਰ ਕੇਰਾ ਖੇੜਾ ਸਕੂਲ ਵਿਖੇ ਬਿਜ਼ਨਸ ਬਲਾਸਟਰ ਪ੍ਰਦਰਸ਼ਨੀ ਲਗਾਈ ਅਗਲੀ ਖ਼ਬਰ ਅਬੋਹਰ ਟਰੈਫ਼ਿਕ ਪੁਲਿਸ ਨੇ ਬੁਲਟ ਦੇ ਪਟਾਕੇ ਮਾਰਨ ਵਾਲਿਆਂ ਤੇ ਬਿਨਾਂ ਹੈਲਮਟ ਚਾਲਕਾਂ 'ਤੇ ਕੱਸਿਆ ਸ਼ਿਕੰਜਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।