05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-05-2026

ਕੇਰਾ ਖੇੜਾ ਸਕੂਲ ਵਿਖੇ ਬਿਜ਼ਨਸ ਬਲਾਸਟਰ ਪ੍ਰਦਰਸ਼ਨੀ ਲਗਾਈ

ਅਜੀਤ ਡੈਸਕ 01-05-2026
ਬੱਲੂਆਣਾ, 30 ਅਪ੍ਰੈਲ (ਜਸਮੇਲ ਸਿੰਘ ਢਿੱਲੋਂ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੇਰਾ ਖੇੜਾ ਵਿਖੇ ਸਕੂਲ ਪਿ੍ੰਸੀਪਲ ਮੈਡਮ ਦੀਪਿਕਾ ਠਾਕੁਰ ਦੀ ਯੋਗ ਅਗਵਾਈ ਹੇਠ ਬਿਜ਼ਨਸ ਬਲਾਸਟਰ ਦੀ ਪ੍ਰਦਰਸ਼ਨੀ ਲਗਾਈ ਗਈ | ਪ੍ਰਦਰਸ਼ਨੀ 'ਚ ਸਮੂਹ ਵਿਦਿਆਰਥੀਆ ਤੇ ਸਟਾਫ਼ ਨੇ ਸ਼ਮੂਲੀਅਤ ਕੀਤੀ | ਪ੍ਰਦਰਸ਼ਨੀ 'ਚ ਬਿਜ਼ਨਸ ਬਲਾਸਟਰ ਫੇਸ ਵਨ ਦੀਆਂ ਕੁੱਲ 11 ਟੀਮਾਂ ਨੇ ਭਾਗ ਲਿਆ | ਜਿਸ 'ਚ ਬੇਲਪੁਰੀ, ਪੋਪ ਕਾਰਨ, ਫਰੂਟ ਚਾਟ, ਸ਼ਿਕੰਜਵੀ, ਸਟਾਰ ਬੁਟੀਕ, ਵਿਰਾਸਤ ਪੰਜਾਬ, ਤਾਜ਼ਾ ਜੂਸ ਤੇ ਸ਼ੇਕ ਆਦਿ ਪ੍ਰਦਰਸ਼ਨੀ 'ਚ ਲਗਾਈਆਂ ਗਈਆਂ | ਇਸ ਸਮੇਂ ਮਾਸਟਰ ਰਾਕੇਸ਼ ਕੁਮਾਰ ਤੇ ਮੈਡਮ ਕਿਰਨਜੀਤ ਕੌਰ ਨੇ ਵਿਦਿਆਰਥੀਆਂ ਦੀ ਯੋਗ ਅਗਵਾਈ ਕੀਤੀ |
ਪਿਛਲੀ ਖ਼ਬਰ ਲੈਕਚਰਾਰ ਭਿੰਦਰ ਸਿੰਘ ਸਿੱਧੂ 30 ਸਾਲਾਂ ਦੀਆਂ ਸ਼ਾਨਦਾਰ ਸੇਵਾਵਾਂ ਤੋਂ ਬਾਅਦ ਹੋਏ ਸੇਵਾ ਮੁਕਤ ਅਗਲੀ ਖ਼ਬਰ ਬਦਲਾਅ ਦੇ ਨਾਂਅ 'ਤੇ ਲੋਕਾਂ ਨੂੰ ਮਿਲਿਆ ਜ਼ਹਿਰੀਲਾ ਨਹਿਰੀ ਪਾਣੀ ਪੰਜਾਬ ਸਰਕਾਰ ਦੀ ਅਸਫ਼ਲਤਾ ਅਬੋਹਰ ਦੀਆਂ ਨਹਿਰਾਂ 'ਚ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।