ਅਬੋਹਰ, 30 ਅਪ੍ਰੈਲ (ਵਿਵੇਕ ਹੂੜੀਆ)-ਪੰਜਾਬ ਅਤੇ ਹਰਿਆਣਾ ਬਾਰ ਕੌਂਸਲ ਦੀਆਂ ਹਾਲ ਹੀ ਵਿਚ ਹੋਈਆਂ ਚੋਣਾਂ ਦੇ ਨਤੀਜੇ ਘੋਸ਼ਿਤ ਹੋਣ ਤੋਂ ਬਾਅਦ ਸੀਨੀਅਰ ਐਡਵੋਕੇਟ ਦਿਆਲ ਪ੍ਰਤਾਪ ਰੰਧਾਵਾ ਨੇ ਸ਼ਾਨਦਾਰ ਜਿੱਤ ਦਰਜ ਕਰਦੇ ਹੋਏ 3317 ਵੋਟਾਂ ਦਾ ਕੋਟਾ ਪੂਰਾ ਕਰਕੇ ਮੈਂਬਰ ਵਜੋਂ ਆਪਣੀ ਥਾਂ ਪੱਕੀ ਕੀਤੀ ਹੈ | ਉਨ੍ਹਾਂ ਦੀ ਇਸ ਪ੍ਰਾਪਤੀ 'ਤੇ ਕਾਨੂੰਨੀ ਖੇਤਰ ਵਿਚ ਖ਼ੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ | ਇਸ ਮੌਕੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਪੰਜਾਬ ਲੀਗਲ ਸੈੱਲ ਦੇ ਸਕੱਤਰ ਐਡਵੋਕੇਟ ਹਰਪ੍ਰੀਤ ਸਿੰਘ ਨੇ ਰੰਧਾਵਾ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਨ੍ਹਾਂ ਦੀ ਚੋਣ ਨਿਆਂ ਪ੍ਰਣਾਲੀ ਵਿਚ ਸਕਾਰਾਤਮਿਕ ਬਦਲਾਅ ਲਿਆਉਣ ਵੱਲ ਇਕ ਅਹਿਮ ਕਦਮ ਹੈ | ਉਨ੍ਹਾਂ ਭਰੋਸਾ ਪ੍ਰਗਟਾਇਆ ਕਿ ਐਡਵੋਕੇਟ ਰੰਧਾਵਾ ਆਪਣੇ ਤਜਰਬੇ ਅਤੇ ਵਚਨਬੱਧਤਾ ਨਾਲ ਵਕੀਲਾਂ ਦੇ ਹਿਤਾਂ ਦੀ ਰਾਖੀ ਕਰਦੇ ਹੋਏ ਬਾਰ ਕੌਂਸਲ ਵਿਚ ਇੱਕ ਨਵੀਂ ਅਤੇ ਪਾਰਦਰਸ਼ੀ ਕਾਰਜ ਪ੍ਰਣਾਲੀ ਸਥਾਪਿਤ ਕਰਨਗੇ | ਚੰਡੀਗੜ੍ਹ ਵਿਖੇ ਹਾਜ਼ਰ ਅਬੋਹਰ ਬਾਰ ਐਸੋਸੀਏਸ਼ਨ ਦੇ ਮੈਂਬਰਾਂ ਅਤੇ ਕਈ ਸੀਨੀਅਰ ਤੇ ਨੌਜਵਾਨ ਵਕੀਲਾਂ ਨੇ ਵੀ ਐਡਵੋਕੇਟ ਰੰਧਾਵਾ ਦੇ ਸਫਲ ਕਾਰਜਕਾਲ ਦੀ ਕਾਮਨਾ ਕੀਤੀ | ਰੰਧਾਵਾ ਦੀ ਜਿੱਤ ਦੀ ਖ਼ੁਸ਼ੀ ਵਿਚ ਅਬੋਹਰ ਦੇ ਐਡਵੋਕੇਟ ਹਰਪ੍ਰੀਤ ਸਿੰਘ, ਇੰਦਰਜੀਤ ਬਜਾਜ, ਜੀਵਨਜੋਤ ਬਜਾਜ, ਸਫਲ ਹਰਪ੍ਰੀਤ ਸਿੰਘ, ਰਾਜਾ ਮਿੱਢਾ, ਸੰਦੀਪ ਬਜਾਜ, ਅਨੰਦ ਗੁਪਤਾ, ਪ੍ਰਕਾਸ਼ ਮੱਕੜ, ਅਮਨਦੀਪ ਧਾਰੀਵਾਲ, ਅੰਮਿ੍ਤਪਾਲ, ਸਿਕੰਦਰ ਕਪੂਰ, ਜੈਸਮੀਨ, ਸ਼ਰੂਤੀ, ਸਿਮਰਨ ਸੋਢੀ, ਸੁਖਬੀਰ ਕੌਰ, ਨੇਹਾਸ਼੍ਰੀ, ਸੂਰਜ ਸੋਨੀ, ਨਰੋਤਮ, ਚਿਮਨ ਲਾਲ, ਸੁਖਵਿੰਦਰ ਸਿੰਘ, ਸਾਹਿਲ ਮਹਿਰਾ, ਰਾਹੁਲ ਸੋਮਾਨੀ, ਸੰਜੇ ਗੋਇਲ, ਅਮਿੱਤ ਅਸੀਜਾ ਬਾਵਾ, ਤੇਜਿੰਦਰ ਖ਼ਾਲਸਾ, ਸ਼੍ਰਵਣ ਕੁਮਾਰ, ਗੋਕਲ ਮਿੱਢਾ, ਨਿਧੀ ਬੇਰੀ, ਭੂਪਰਾਮ ਅਤੇ ਹੋਰ ਵਕੀਲਾਂ ਨੇ ਹਾਰਦਿਕ ਵਧਾਈ ਦਿੱਤੀ |