ਅਬੋਹਰ, 30 ਅਪ੍ਰੈਲ (ਤੇਜਿੰਦਰ ਸਿੰਘ ਖ਼ਾਲਸਾ)-ਸਵ.ਐੱਸ.ਡੀ.ਐਮ.ਬੀ. ਐਲ.ਸਿੱਕਾ ਦੇ ਆਸ਼ੀਰਵਾਦ ਨਾਲ ਚਲਾਇਆ ਜਾ ਰਿਹਾ ਪੰਜਾਬੀ ਸਭਿਆਚਾਰ ਮੰਚ ਦੇ ਸੰਸਥਾਪਕ ਅਤੇ ਮਾਰਗਦਰਸ਼ਕ ਗੁਰਚਰਨ ਸਿੰਘ ਗਿੱਲ, ਚੇਅਰਮੈਨ ਕਰਨਲ ਐੱਸ.ਪੀ.ਆਰ ਗਾਬਾ, ਵਾਈਸ ਚੇਅਰਮੈਨ ਸੰਜੀਵ ਮਿੱਢਾ ਅਤੇ ਮੁੱਖ ਸਲਾਹਕਾਰ ਸ਼੍ਰੀਮਤੀ ਅਵਨੀਤ ਕੌਰ ਸਿੱਧੂ ਦੀ ਅਗਵਾਈ ਹੇਠ ਸੰਸਥਾ ਦੇ ਪ੍ਰਧਾਨ ਅੰਕੁਰ ਗਰਗ ਦੇ ਯਤਨਾਂ ਨਾਲ ਵੱਖ-ਵੱਖ ਸਮਾਜ ਸੇਵਾ ਪ੍ਰੋਜੈਕਟ ਪ੍ਰਮੁੱਖਤਾ ਨਾਲ ਆਯੋਜਿਤ ਕੀਤੇ ਜਾ ਰਹੇ ਹਨ | ਇਸੇ ਲੜੀ ਤਹਿਤ ਘਰ ਵਿਚ ਅੱਗ ਲੱਗਣ ਨਾਲ ਅਬੋਹਰ ਦੇ ਪੇਂਡੂ ਖੇਤਰ ਵਿਚ ਇਕ ਜ਼ਰੂਰਤਮੰਦ ਪਰਿਵਾਰ ਨੂੰ ਘਰੇਲੂ ਸਮਾਨ ਦਾਨ ਕੀਤਾ ਗਿਆ | ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪੰਜਾਬੀ ਸਾਹਿੱਤ ਮੰਚ ਦੇ ਜਨਰਲ ਸਕੱਤਰ ਵਿਵੇਕ ਮੁੰਜਾਲ ਸੰਨ੍ਹੀ ਨੇ ਦੱਸਿਆ ਕਿ ਇਸ ਦਾਨੀ ਕਾਰਜ ਵਿਚ ਯੋਗਦਾਨ ਪਾਉਣ ਵਾਲੇ ਸੰਸਥਾ ਦੇ ਮੈਂਬਰਾਂ ਵਿਚ ਕਰਨਲ ਐੱਸ.ਪੀ.ਆਰ ਗਾਬਾ, ਮੰਗਤ ਰਾਏ ਬਠਲਾ, ਸੰਧਿਆ ਵਧਵਾ, ਐਡਵੋਕੇਟ ਕਿਰਨ ਸ਼ਰਮਾ, ਐਡਵੋਕੇਟ ਸੁਖਬੀਰ ਕੌਰ, ਸ਼੍ਰੀਮਤੀ ਸ਼ਵੇਤਾ ਕੁਮਾਰ, ਮੋਨਿਕਾ ਵਧਵਾ, ਰਮਾ ਡੋਗਰਾ, ਸ਼ਿਲਪਾ ਗਾਬਾ ਬਜਾਜ, ਸ਼ਰੂਤੀ ਪਿ੍ਆ ਕਥੂਰੀਆ, ਜੋਤੀ ਸੇਤੀਆ ਸ਼ਰਮਾ, ਅਭਿਤਾਸ਼ਾ ਭਾਟੀਆ, ਜਸਵਿੰਦਰ ਕੌਰ, ਸੰਜੀਵ ਮਿੱਢਾ, ਤੁਸ਼ਾਰ ਠਠੱਈ, ਰਿੰਕੂ ਮਿੱਢਾ ਅਤੇ ਮਯੁਰ ਗੁਪਤਾ ਵਰਗੇ ਮੈਂਬਰਾਂ ਦਾ ਯੋਗਦਾਨ ਵਿਸ਼ੇਸ਼ ਤੌਰ 'ਤੇ ਸ਼ਲਾਘਾਯੋਗ ਸੀ |