25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਡੀ.ਐਲ.ਡੀ. ਵਰਕਸ਼ਾਪ ਵਿਚ ਪੈਰਾਡਾਈਜ਼ ਸਕੂਲ ਦੀ ਅਧਿਆਪਕਾ ਤਿੰਨ ਸਰਵੋਤਮ ਅਧਿਆਪਕਾਂ ਵਿਚ ਹੋਏ ਸ਼ਾਮਿਲ

ਅਜੀਤ ਡੈਸਕ 03-05-2026
ਜੀਰਾ, 2 ਮਈ (ਪ੍ਰਤਾਪ ਸਿੰਘ ਹੀਰਾ)-ਸਿੱਖਿਆ ਦੇ ਖੇਤਰ ਵਿਚ ਜ਼ੀਰਾ ਇਲਾਕੇ ਦੀ ਮੋਹਰੀ ਸੰਸਥਾ ਪੈਰਾਡਾਈਜ਼ ਸਕੂਲ ਦੇ ਨਾਮ ਇਕ ਹੋਰ ਵੱਡੀ ਉਪਲਬਧੀ ਉਸ ਵੇਲੇ ਜੁੜ ਗਈ ਜਦੋਂ ਡੀ.ਐਲ.ਡੀ.ਵਰਕਸ਼ਾਪ ਵਿਚ ਪੈਰਾਡਾਈਜ਼ ਸਕੂਲ ਦੀ ਅਧਿਆਪਕਾ ਮੈਡਮ ਮਾਧਵੀ ਸ਼ਰਮਾ ਦੀ ਚੋਣ ਜ਼ਿਲੇ੍ਹ ਦੇ ਤਿੰਨ ਸਰਵੋਤਮ ਅਧਿਆਪਕਾਂ ਵਿਚ ਹੋ ਗਈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿ੍ੰਸੀਪਲ ਅਵਿਨਾਸ਼ ਸਿੰਘ ਨੇ ਦੱਸਿਆ ਕਿ ਚੇਅਰਮੈਨ ਹਰਜੀਤ ਸਿੰਘ, ਮੈਡਮ ਅਮਰਜੀਤ ਕੌਰ ਦੀ ਯੋਗ ਰਹਿਨੁਮਾਈ ਹੇਠ ਇਲਾਕੇ ਵਿਚ ਸਿੱਖਿਆ ਦੇ ਖੇਤਰ ਵਿਚ ਮੱਲ੍ਹਾਂ ਮਾਰ ਰਹੀ ਸੰਸਥਾ ਦੀ ਅਧਿਆਪਕਾ ਮੈਡਮ ਮਾਧਵੀ ਸ਼ਰਮਾ ਜਿਸ ਨੇ ਬੀਤੇ ਦਿਨੀਂ ਫਿਰੋਜ਼ਪੁਰ ਦੇ ਡੀ.ਸੀ. ਮਾਡਲ ਸਕੂਲ ਵਿਖੇ ਆਯੋਜਿਤ ਕੀਤੀ ਗਈ ਡੀ.ਐਲ.ਡੀ. ਵਰਕਸ਼ਾਪ ਦੌਰਾਨ 15 ਨਾਮਵਰ ਸਕੂਲਾਂ ਦੇ ਅਧਿਆਪਕਾਂ ਨੇ ਭਾਗ ਲਿਆ ਸੀ | ਸਖ਼ਤ ਮੁਕਾਬਲੇ ਤੋਂ ਬਾਅਦ ਕੁੱਲ 3 ਸਰਵੋਤਮ ਅਧਿਆਪਕਾਂ ਵਿਚ ਚੋਣ ਕੀਤੀ ਗਈ, ਕਿਉਂਕਿ ਅਧਿਆਪਕਾ ਨੇ ਆਪਣੇ ਪ੍ਰੋਜੈਕਟਾਂ ਸਦਕਾ ਆਪਣੀ ਕਾਬਲੀਅਤ ਪੇਸ਼ ਕਰਦਿਆਂ ਪਹਿਲਾ ਸਥਾਨ ਹਾਸਲ ਕੀਤਾ | ਉਹਨਾਂ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਵਿਚ ਮੈਡਮ ਮਾਧਵੀ ਸ਼ਰਮਾ ਨੇ 'ਨੈਤਿਕਤਾ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਪ੍ਰਤੀ ਜ਼ਿੰਮੇਵਾਰੀ' ਵਿਸ਼ੇ 'ਤੇ ਪ੍ਰਭਾਵਸ਼ਾਲੀ ਪ੍ਰੈਜੈਂਟੇਸ਼ਨ ਪੇਸ਼ ਕੀਤੀ | ਅਤੇ ਦੱਸਿਆ ਕਿ ਮੌਜੂਦਾ ਸਮੇਂ ਵਿਚ ਏ.ਆਈ. ਦੀ ਵਰਤੋਂ ਕਿਵੇਂ ਜ਼ਿੰਮੇਵਾਰੀ ਅਤੇ ਨੈਤਿਕਤਾ ਦੇ ਦਾਇਰੇ ਵਿਚ ਰਹਿ ਕੇ ਕੀਤੀ ਜਾ ਸਕਦੀ ਹੈ | ਉਨ੍ਹਾਂ ਦੇ ਇਸ ਵਿਲੱਖਣ ਕਾਰਜ ਦੀ ਹਾਜ਼ਰ ਅਧਿਕਾਰੀਆਂ ਅਤੇ ਮਾਹਿਰਾਂ ਵਲੋਂ ਭਰਪੂਰ ਸ਼ਲਾਘਾ ਕੀਤੀ ਗਈ | ਜ਼ਿਕਰਯੋਗ ਹੈ ਕਿ ਇਸ ਵਰਕਸ਼ਾਪ ਵਿਚ ਜ਼ਿਲ੍ਹੇ ਦੇ 15 ਸਕੂਲਾਂ ਨੇ ਭਾਗ ਲਿਆ ਸੀ | ਇਸ ਦੌਰਾਨ ਸਕੂਲ ਪਹੁੰਚਣ 'ਤੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ | ਇਸ ਮੌਕੇ ਸਕੂਲ ਮੈਨੇਜਮੈਂਟ ਅਤੇ ਸਮੂਹ ਸਟਾਫ਼ ਵਲੋਂ ਇਸ ਸ਼ਾਨਦਾਰ ਉਪਲਬਧੀ ਲਈ ਉਹਨਾਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ ਗਈਆਂ |
ਪਿਛਲੀ ਖ਼ਬਰ ਅਕਾਲੀ ਦਲ ਵਾਰਿਸ ਪੰਜਾਬ ਦੇ ਵਲੋਂ ਫੂਕਿਆ ਸੁਖਜਿੰਦਰ ਸਿੰਘ ਰੰਧਾਵਾ ਦਾ ਪੁਤਲਾ ਅਗਲੀ ਖ਼ਬਰ ਨਗਰ ਕੌਂਸਲ ਜ਼ੀਰਾ ਦੇ ਸਾਬਕਾ ਪ੍ਰਧਾਨ ਪਿਆਰਾ ਸਿੰਘ ਢਿੱਲੋਂ ਨੇ ਸਾਬਕਾ ਸਾਥੀ ਕੌਂਸਲਰਾਂ ਸਮੇਤ ਆਪ 'ਚ ਸ਼ਾਮਿਲ ਹੋ ਕੇ ਸ਼...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।