06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-07-2026

ਮਹਾਂਰਿਸ਼ੀ ਦਯਾਨੰਦ ਕਾਲਜ ਦਾ ਬੀ.ਐੱਡ ਦਾ ਨਤੀਜਾ ਰਿਹਾ ਸ਼ਾਨਦਾਰ

ਅਜੀਤ ਡੈਸਕ 26-07-2026
ਅਬੋਹਰ, 25 ਜੁਲਾਈ (ਵਿਵੇਕ ਹੂੜੀਆ)-ਹਨੂਮਾਨਗੜ੍ਹ ਰੋਡ ਸਥਿਤ ਮਹਾਂਰਿਸ਼ੀ ਦਯਾਨੰਦ ਕਾਲਜ ਆਫ਼ ਐਜੂਕੇਸ਼ਨ ਦਾ ਬੀ.ਐਡ. ਦੂਜੇ ਸਾਲ (ਸੈਸ਼ਨ 2023-25) ਦਾ ਪ੍ਰੀਖਿਆ ਨਤੀਜਾ ਸ਼ਾਨਦਾਰ ਰਿਹਾ। ਨਤੀਜਿਆਂ ਬਾਰੇ ਜਾਣਕਾਰੀ ਦਿੰਦਿਆਂ ਕਾਲਜ ਪ੍ਰਬੰਧਕਾਂ ਨੇ ਦੱਸਿਆ ਕਿ ਸੁਨੈਨਾ ਪੁੱਤਰੀ ਗੋਕੁਲ ਚੰਦ ਨੇ 85.89 ਫ਼ੀਸਦੀ ਅੰਕ ਲੈ ਕੇ ਪਹਿਲਾ, ਰਮਨਦੀਪ ਕੌਰ ਪੁੱਤਰੀ ਹਰੀਚੰਦ ਨੇ 85.5 ਫ਼ੀਸਦੀ ਅੰਕਾਂ ਨਾਲ ਦੂਜਾ ਅਤੇ ਸ਼ਿਖਾ ਟੁਟੇਜਾ ਪੁੱਤਰੀ ਰਮੇਸ਼ ਟੁਟੇਜਾ ਨੇ 84.94 ਫ਼ੀਸਦੀ ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਹਾਸਿਲ ਕੀਤਾ। ਇਸ ਤੋਂ ਇਲਾਵਾ ਜਸ਼ਨਦੀਪ ਕੌਰ ਨੇ 84.84 ਫ਼ੀਸਦੀ ਚੌਥਾ, ਪ੍ਰਮੋਦ ਅਤੇ ਕਵਿਤਾ ਨੇ 84.21 ਫ਼ੀਸਦੀ ਅੰਕ ਪ੍ਰਾਪਤ ਕਰ ਸਾਂਝੇ ਤੌਰ ’ਤੇ ਪੰਜਵਾਂ, ਚੇਤਨਾ ਨੇ ਛੇਵਾਂ, ਕੋਮਲ ਨੇ ਸੱਤਵਾਂ, ਮੋਨਾ ਰਾਣੀ ਨੇ ਅੱਠਵਾਂ, ਆਕਾਸ਼ਦੀਪ ਨੌਵਾਂ ਅਤੇ ਕਵਿਤਾ ਅਤੇ ਸ਼ਿਵਾਨੀ ਨੇ ਸਾਂਝੇ ਤੌਰ ’ਤੇ ਦਸਵਾਂ ਸਥਾਨ ਪ੍ਰਾਪਤ ਕੀਤਾ। ਕਾਲਜ ਦੇ ਡਾਇਰੈਕਟਰ ਆਰ.ਪੀ.ਅਸੀਜਾ ਅਤੇ ਪ੍ਰਿੰਸੀਪਲ ਡਾ.ਸੁਨੀਤਾ ਆਰੀਆ ਨੇ ਹੋਣਹਾਰ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ ਅਤੇ ਸਮੂਹ ਸਟਾਫ਼ ਨੂੰ ਮੁਬਾਰਕਬਾਦ ਦਿੱਤੀ। ਉਨ੍ਹਾਂ ਦੱਸਿਆ ਕਿ ਕਾਲਜ ਵਿਚ ਬੀ.ਐਡ ਦੇ ਨਾਲ-ਨਾਲ ਪੀ.ਐੱਸ.ਟੈਟ ਅਤੇ ਸੀ.ਟੈਟ ਦੀ ਮੁਫ਼ਤ ਕੋਚਿੰਗ ਅਤੇ ਵਿਸ਼ੇਸ਼ ਲੈਕਚਰ ਵੀ ਲਗਾਏ ਜਾਂਦੇ ਹਨ। ਇਸ ਮੌਕੇ ਮੈਰਿਟ ਵਿਚ ਆਏ ਵਿਦਿਆਰਥੀਆਂ ਦਾ ਸਨਮਾਨ ਵੀ ਕੀਤਾ ਗਿਆ।
ਪਿਛਲੀ ਖ਼ਬਰ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਵਾਰਡ-15 ਦੇ ਬੱਚਿਆਂ ਵਲੋਂ ਆਸਿਫ਼ਵਾਲਾ ਸ਼ਹੀਦੀ ਸਮਾਰਕ ਦਾ ਦੌਰਾ ਅਗਲੀ ਖ਼ਬਰ ਬਿਜਲੀ ਅਤੇ ਸੀਵਰੇਜ ਵਿਭਾਗ ਦੀ ਲਾਪਰਵਾਹੀ ਬਣੀ ਜਾਨਲੇਵਾ, ਦੋ ਦਿਨਾਂ ’ਚ ਕਰੰਟ ਲੱਗਣ ਨਾਲ ਅੱਧਾ ਦਰਜਨ ਬੇਸਹਾਰਾ ਪਸ਼ੂਆਂ ਦੀ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।