09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-08-2026

ਭਾਰਤ-ਪਾਕਿ ਸਰਹੱਦ ’ਤੇ ਮਨਾਈ ਰਵਿੰਦਰ ਨਾਥ ਟੈਗੋਰ ਦੀ ਬਰਸੀ

ਫ਼ਾਜ਼ਿਲਕਾ, 8 ਅਗਸਤ (ਦਵਿੰਦਰ ਪਾਲ ਸਿੰਘ)-ਦੇਸ਼ ਭਰ ਵਿਚ ਗਾਏ ਜਾਣ ਵਾਲੇ ਰਾਸ਼ਟਰ ਗਾਣ ‘ਜਨ ਗਣ ਮਨ’ ਦੇ ਰਚੇਤਾ ਰਵਿੰਦਰ ਨਾਥ ਟੈਗੋਰ ਦੀ 85ਵੀਂ ਬਰਸੀ ’ਤੇ ਫ਼ਾਜ਼ਿਲਕਾ ਦੇ ਭਾਰਤ-ਪਾਕਿ ਬਾਰਡਰ ਦੀ ਅੰਤਰਰਾਸ਼ਟਰੀ ਚੌਕੀ ਸਾਦਕੀ ਵਿਖੇ ਰਾਸ਼ਟਰ ਗਾਣ ਗਾ ਕੇ ਉਨ੍ਹਾਂ ਨੂੰ ਸ਼ਰਧਾ ਦੇ ਫ਼ੁਲ ਭੇਟ ਕੀਤੇ ਗਏ। ਇਸ ਮੌਕੇ ਐਡੀਸ਼ਨਲ ਡਿਪਟੀ ਕਮਿਸ਼ਨਰ ਫ਼ਾਜ਼ਿਲਕਾ ਮਨਦੀਪ ਕੌਰ, ਕੈਨੇਡਾ ਵਾਸੀ ਡਾਕਟਰ ਸੁਲੇਖਾ ਮਿਸ਼ਰਾ, ਡਾ.

ਅਜੀਤ ਡੈਸਕ 09-08-2026
ਫ਼ਾਜ਼ਿਲਕਾ, 8 ਅਗਸਤ (ਦਵਿੰਦਰ ਪਾਲ ਸਿੰਘ)-ਦੇਸ਼ ਭਰ ਵਿਚ ਗਾਏ ਜਾਣ ਵਾਲੇ ਰਾਸ਼ਟਰ ਗਾਣ ‘ਜਨ ਗਣ ਮਨ’ ਦੇ ਰਚੇਤਾ ਰਵਿੰਦਰ ਨਾਥ ਟੈਗੋਰ ਦੀ 85ਵੀਂ ਬਰਸੀ ’ਤੇ ਫ਼ਾਜ਼ਿਲਕਾ ਦੇ ਭਾਰਤ-ਪਾਕਿ ਬਾਰਡਰ ਦੀ ਅੰਤਰਰਾਸ਼ਟਰੀ ਚੌਕੀ ਸਾਦਕੀ ਵਿਖੇ ਰਾਸ਼ਟਰ ਗਾਣ ਗਾ ਕੇ ਉਨ੍ਹਾਂ ਨੂੰ ਸ਼ਰਧਾ ਦੇ ਫ਼ੁਲ ਭੇਟ ਕੀਤੇ ਗਏ। ਇਸ ਮੌਕੇ ਐਡੀਸ਼ਨਲ ਡਿਪਟੀ ਕਮਿਸ਼ਨਰ ਫ਼ਾਜ਼ਿਲਕਾ ਮਨਦੀਪ ਕੌਰ, ਕੈਨੇਡਾ ਵਾਸੀ ਡਾਕਟਰ ਸੁਲੇਖਾ ਮਿਸ਼ਰਾ, ਡਾ.ਅਮਨਦੀਪ ਕੌਰ ਲੁਧਿਆਣਾ, ਡਾ.ਪਰਮਜੀਤ ਕੌਰ ਫ਼ਤਿਹਗੜ੍ਹ ਚੂੜੀਆਂ, ਡਾ.ਮੋਨਿਕਾ ਸ਼ਰਮਾ ਪੰਚਕੂਲਾ ਅਤੇ ਵੰਦਨਾ ਲੁਧਿਆਣਾ ਤੋਂ ਵਿਸ਼ੇਸ਼ ਤੌਰ ’ਤੇ ਪਹੁੰਚੇ। ਬਾਰਡਰ ਏਰੀਆ ਵਿਕਾਸ ਫ਼ਰੰਟ ਦੇ ਪ੍ਰਧਾਨ ਲੀਲਾਧਰ ਸ਼ਰਮਾ ਨੇ ਰਵਿੰਦਰ ਨਾਥ ਟੈਗੋਰ ਦੇ ਜੀਵਨ ’ਤੇ ਚਾਨਣਾ ਪਾਇਆ। ਰਿਟਰੀਟ ਸੈਰੇਮਨੀ ਤੋਂ ਬਾਅਦ ਬੀ.ਐੱਸ.ਐਫ. ਦੇ ਕੰਪਨੀ ਕਮਾਂਡਰ ਦਿਨੇਸ਼ ਕੁਮਾਰ ਅਤੇ ਹਰੀ ਕ੍ਰਿਸ਼ਨ ਦੇ ਨਾਲ ਮਿਲ ਕੇ ਸਰਹੱਦ ’ਤੇ ਪੌਦੇ ਵੀ ਲਗਾਏ ਗਏ।
ਪਿਛਲੀ ਖ਼ਬਰ ਪਰਾਲੀ ਸਾੜਨ ਦੀ ਰੋਕਥਾਮ ਲਈ ਮੁੱਖ ਖੇਤੀਬਾੜੀ ਅਫ਼ਸਰ ਵਲੋਂ ਪੈਲੇਟ ਪਲਾਂਟਾਂ, ਬਾਇਓਮਾਸ ਪਲਾਂਟਾਂ ਦੇ ਨੁਮਾਇੰਦਿਆਂ, ਅਤੇ ਬੇ... ਅਗਲੀ ਖ਼ਬਰ ਮਾਂ ਦਾ ਦੁੱਧ ਨਵਜੰਮੇ ਬੱਚੇ ਲਈ ਸਭ ਤੋਂ ਪੌਸ਼ਟਿਕ ਅਤੇ ਸੰਪੂਰਨ ਖ਼ੁਰਾਕ-ਸਿਹਤ ਕਰਮਚਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।