29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-02-2026

ਬੀਬੀ ਕੌਲਾਂ ਜੀ ਹਸਪਤਾਲ ਕਟੜਾ ਦਲ ਸਿੰਘ ਵਲੋਂ ਲਗਾਏ ਕੈਂਪ 'ਚ 270 ਮਰੀਜ਼ਾਂ ਦੀ ਜਾਂਚ <br/>

ਅਜੀਤ ਡੈਸਕ 16-02-2026
ਅੰਮਿ੍ਤਸਰ, 15 ਫਰਵਰੀ (ਜਸਵੰਤ ਸਿੰਘ ਜੱਸ)-ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਗੁਰਦੁਆਰਾ ਬੀਬੀ ਕੌਲਾਂ ਜੀ ਵਲੋਂ ਸਥਾਪਿਤ ਬੀਬੀ ਕੌਲਾਂ ਜੀ ਹਸਪਤਾਲ ਕਟੜਾ ਦਲ ਸਿੰਘ ਵਿਖੇ ਡੈਂਟਲ, ਫਿਜਿਓਥੈਰੇਪੀ ਅਤੇ ਜਨਰਲ ਰੋਗਾਂ ਦੀ ਜਾਂਚ ਲਈ ਮੁਫਤ ਮੈਡੀਕਲ ਜਾਂਚ ਕੈਂਪ ਲਗਾਇਆ ਗਿਆ | ਸੁਸਾਇਟੀ ਦੇ ਮੱੁਖ ਸੇਵਾਦਾਰ ਭਾਈ ਗੁਰਦੀਪ ਸਿੰਘ ਸਲੂਜਾ ਨੇ ਦੱਸਿਆ ਕਿ ਇਸ ਦੌਰਾਨ ਉਕਤ ਵੱਖ-ਵੱਖ ਯੂਨਿਟਾਂ ਤੋਂ ਤਕਰੀਬਨ 270 ਮਰੀਜ਼ਾਂ ਨੇ ਮੁਫਤ ਮੈਡੀਕਲ ਸੇਵਾਵਾਂ ਪ੍ਰਾਪਤ ਕੀਤੀਆਂ ਅਤੇ ਲੋੜਵੰਦਾਂ ਨੂੰ ਦਵਾਈਆਂ ਵੀ ਮੁਫਤ ਦਿੱਤੀਆਂ ਗਈਆਂ | ਇਸ ਮੈਡੀਕਲ ਕੈਂਪ ਦੌਰਾਨ ਡਾ: ਭਾਵਨਾ ਨੇ ਡੈਂਟਲ, ਡਾ: ਮਾਧਵ ਫਿਜਿਓਥੈਰੇਪੀ ਤੇ ਡਾ: ਪਰਵਿੰਦਰ ਸਿੰਘ ਨੇ ਜਨਰਲ ਰੋਗਾਂ ਦੇ ਜਾਂਚ ਲਈ ਸੇਵਾਵਾਂ ਨਿਭਾਈਆਂ | ਇਸ ਮੌਕੇ ਹੋਰਨਾਂ ਤੋਂ ਇਲਾਵਾ ਸੁਸਾਇਟੀ ਮੈਂਬਰ ਹਰਜੀਤ ਸਿੰਘ ਜੋਗਿੰਦਰ ਸਿੰਘ, ਭਜਨ ਸਿੰਘ, ਭਾਈ ਤਰਜਿੰਦਰ ਸਿੰਘ ਰਾਗੀ, ਹਰਜੀਤ ਸਿੰਘ ਠੇਕੇਦਾਰ, ਗੁਰਪ੍ਰਤਾਪ ਸਿੰਘ ਰਾਜੂ ਸਲੂਜਾ, ਹਰਜੀਤ ਸਿੰਘ ਮੰਨੂ, ਸ੍ਰੀ ਗੋਪਾਲ, ਤਜਿੰਦਰ ਸਿੰਘ ਟੋਨੀ, ਬਲਵਿੰਦਰ ਸਿੰਘ, ਅਮਰੀਕ ਸਿੰਘ ਚਾਵਲਾ, ਜਸਵਿੰਦਰ ਸਿੰਘ, ਤਜਿੰਦਰ ਸਿੰਘ ਮੈਨੇਜਰ, ਸੁਖਦੇਵ ਸਿੰਘ ਅਤੇ ਸਵਰਨ ਸਿੰਘ ਆਦਿ ਸ਼ਖ਼ਸੀਅਤਾਂ ਹਾਜ਼ਰ ਸਨ |

ਪਿਛਲੀ ਖ਼ਬਰ ਧਾਰਮਿਕ ਨਾਟਕ 'ਸੱਚ ਦੇ ਪਾਂਧੀ' ਦੀ ਭਾਵਪੂਰਤ ਪੇਸ਼ਕਾਰੀ <br/> ਅਗਲੀ ਖ਼ਬਰ ਖੂਹ ਭਲਿਆਂ ਵਾਲਾ ਵਿਖੇ ਦੋ ਧਿਰਾਂ ਦੇ ਝਗੜੇ 'ਚ ਲਾਈ ਐਕਟਿਵਾ ਨੂੰ ਅੱਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।