29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-02-2026

ਧਾਰਮਿਕ ਨਾਟਕ 'ਸੱਚ ਦੇ ਪਾਂਧੀ' ਦੀ ਭਾਵਪੂਰਤ ਪੇਸ਼ਕਾਰੀ <br/>

ਅਜੀਤ ਡੈਸਕ 16-02-2026
ਅੰਮਿ੍ਤਸਰ, 15 ਫ਼ਰਵਰੀ (ਜਸਵੰਤ ਸਿੰਘ ਜੱਸ)-ਗੁਰੂ ਗੋਬਿੰਦ ਸਿੰਘ ਜੀ ਦੇ ਅਨਿੰਨ ਸੇਵਕ ਮੁਸਲਮਾਨ ਸ਼ਰਧਾਲੂ ਪੀਰ ਬੁੱਧੂ ਸ਼ਾਹ ਜੀ ਦੇ ਜੀਵਨ 'ਤੇ ਅਧਾਰਿਤ ਧਾਰਮਿਕ ਨਾਟਕ 'ਸੱਚ ਦੇ ਪਾਂਧੀ' ਦੀ ਅੱਜ ਸ਼ਾਮ ਸਥਾਨਕ ਵਿਰਸਾ ਵਿਹਾਰ ਦੇ ਕਰਤਾਰ ਸਿੰਘ ਦੁੱਗਲ ਆਡੀਟੋਰੀਅਮ 'ਚ ਸ਼ਾਨਦਾਰ ਪੇਸ਼ਕਾਰੀ ਕੀਤੀ ਗਈ | ਇਸ ਨਾਟਕ ਦੇ ਲੇਖਕ ਸਵ: ਪਿ੍ੰ: ਜੇ. ਐੱਸ. ਬਾਵਾ ਅਤੇ ਨਿਰਦੇਸ਼ਕ ਅਤੇ ਸੰਗੀਤਕਾਰ ਹਰਿੰਦਰ ਸੋਹਲ ਸਨ | ਰੌਸ਼ਨੀ ਅਤੇ ਆਵਾਜ਼ ਤਕਨੀਕ ਅਧਾਰਤ ਪੇਸ਼ ਕੀਤਾ ਗਿਆ ਇਹ ਨਾਟਕ ਪੀਰ ਬੁੱਧੂ ਸ਼ਾਹ ਜੀ ਦੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਲਈ ਸੱਚੀ ਸ਼ਰਧਾ ਨੂੰ ਦਰਸਾਉਣ ਅਤੇ ਪੀਰ ਜੀ ਵਲੋਂ ਗੁਰੂ ਸਾਹਿਬ ਲਈ ਦਿੱਤੀ ਆਪਣੇ ਪਰਿਵਾਰ ਦੀ ਮਹਾਨ ਕੁਰਬਾਨੀ ਦੇ ਰੁਬਰੂ ਕਰਾਉਣ ਵਿਚ ਸਫ਼ਲ ਰਿਹਾ | ਇਸ ਨਾਟਕ ਵਿਚ ਪੀਰ ਬੱੁਧੂ ਸ਼ਾਹ ਦਾ ਕੇਂਦਰੀ ਕਿਰਦਾਰ ਨਿਰਦੇਸ਼ਕ ਸੰਗੀਤਕਾਰ ਹਰਿੰਦਰ ਸੋਹਲ ਨੇ ਖੁਦ ਨਿਭਾ ਕੇ ਦਰਸ਼ਕਾਂ ਤੋਂ ਵਾਹ ਵਾਹ ਖੱਟੀ | ਬਾਕੀ ਅਦਾਕਾਰਾਂ ਵਿਚ ਵਿਪਨ ਧਵਨ, ਗੁਰਦਿੱਤਪਾਲ ਸਿੰਘ, ਸਤਨਾਮ ਬਿਜਲੀਵਾਲ, ਰਕੇਸ਼ ਕੁਮਾਰ, ਜਗਦੀਸ਼ ਜੱਬਲ, ਬਿਕਰਮਜੀਤ ਬਿੰਨੀ, ਸਾਵਨ ਵੇਰਕਾ, ਜਸਕਰਨ ਸੋਹਲ, ਸਰਬ ਮਜੀਠਾ, ਮਨਪ੍ਰੀਤ ਸੋਹਲ ਅਤੇ ਨਵਪ੍ਰੀਤ ਹੁੰਦਲ ਨੇ ਵੀ ਵੱਖ ਵੱਖ ਭੂਮਿਕਾਵਾਂ ਨਿਭਾਅ ਕੇ ਸੁਥਰੀ ਅਦਾਕਾਰੀ ਦਾ ਸਬੂਤ ਦਿੱਤਾ | ਨਾਟਕ ਦਾ ਗੀਤ-ਸੰਗੀਤ ਹਰਿੰਦਰ ਸੋਹਲ ਵਲੋਂ ਤਿਆਰ ਕੀਤਾ ਗਿਆ ਜਦੋਂ ਕਿ ਕਲਾਕਾਰਾਂ ਦਾ ਮੇਕਅਪ ਅਮਰੀਕ ਰੰਧਾਵਾ ਵਲੋਂ ਕੀਤਾ ਗਿਆ | ਇਸ ਮੌਕੇ ਸ਼ੋ੍ਰਮਣੀ ਬਾਲ ਸਾਹਿਤ ਪੁਰਸਕਾਰ ਵਿਜੇਤਾ ਡਾ: ਕੁਲਬੀਰ ਸਿੰਘ ਸੂਰੀ, ਪਰਮਜੀਤ ਸਿੰਘ ਗੰਡੀਵਿੰਡ, ਗੁਰਦੇਵ ਸਿੰਘ ਮਹਿਲਾਂਵਾਲਾ, ਗੁਰਪ੍ਰੀਤ ਸਿੰਘ, ਗੋਬਿੰਦ ਕੁਮਾਰ, ਪਿ੍ੰ. ਹਰਪ੍ਰੀਤ ਕੌਰ, ਨਰਿੰਦਰ ਸਿੰਘ ਅਤੇ ਰੋਜ਼ ਬਰਡ ਸਕੂਲ ਦੇ ਵਿਦਿਆਰਥੀ ਹਾਜ਼ਰ ਸਨ |

ਪਿਛਲੀ ਖ਼ਬਰ ਡੀ. ਓ. ਏ. ਸੀ. ਐੱਨ. ਆਈ. ਵਲੋਂ 74ਵੇਂ ਸਥਾਪਨਾ ਦਿਵਸ 'ਤੇ ਫ਼ਨ ਫੇਅਰ ਕਰਵਾਇਆ <br/> ਅਗਲੀ ਖ਼ਬਰ ਬੀਬੀ ਕੌਲਾਂ ਜੀ ਹਸਪਤਾਲ ਕਟੜਾ ਦਲ ਸਿੰਘ ਵਲੋਂ ਲਗਾਏ ਕੈਂਪ 'ਚ 270 ਮਰੀਜ਼ਾਂ ਦੀ ਜਾਂਚ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।