29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-02-2026

ਅਣ-ਅਧਿਕਾਰਤ ਤੌਰ 'ਤੇ ਇਮਾਰਤ ਦੀ ਉਸਾਰੀ ਕਰਨ ਵਾਲਿਆਂ ਖ਼ਿਲਾਫ਼ ਮਾਮਲਾ ਦਰਜ

ਅਜੀਤ ਡੈਸਕ 16-02-2026
ਅੰਮਿ੍ਤਸਰ, 15 ਫਰਵਰੀ (ਹਰਮਿੰਦਰ ਸਿੰਘ)-ਨਗਰ ਨਿਗਮ ਦੇ ਬਿਲਡਿੰਗ ਵਿਭਾਗ ਵਲੋਂ ਐੱਮ. ਟੀ. ਪੀ. ਨਰਿੰਦਰ ਸ਼ਰਮਾ ਦੀ ਸ਼ਿਕਾਇਤ 'ਤੇ ਅਣ ਅਧਿਕਾਰਤ ਤੌਰ 'ਤੇ ਬਿਲਡਿੰਗ ਦੀ ਉਸਾਰੀ ਕਰਨ ਵਾਲੇ ਵਿਅਕਤੀ ਦੇ ਖ਼ਿਲਾਫ਼ ਥਾਣਾ ਸਿਵਲ ਲਾਈਨ ਦੀ ਪੁਲਿਸ ਵਲੋਂ ਮਾਮਲਾ ਦਰਜ ਕੀਤਾ ਗਿਆ ਹੈ | ਇਸ ਸੰਬੰਧ ਵਿਚ ਪੁਲਿਸ ਨੂੰ ਦਰਜ ਕਰਵਾਈ ਸ਼ਿਕਾਇਤ 'ਚ ਨਰਿੰਦਰ ਸ਼ਰਮਾ ਨੇ ਦੱਸਿਆ ਕਿ ਰਾਕੇਸ਼ ਨਈਅਰ ਅਤੇ ਕੁਝ ਹੋਰ ਵਿਅਕਤੀਆ ਵਲੋਂ ਕੁਇੰਜ਼ ਰੋਡ ਸਾਹਮਣੇ ਐਲਗਜੈਂਡਰਾ ਸਕੂਲ ਵਿਖੇ ਅਣ ਅਧਿਕਾਰਤ ਤੌਰ 'ਤੇ ਇਮਾਰਤ ਬਣਾਈ ਗਈ ਸੀ ਜਿਸ ਨੂੰ ਨਿਗਮ ਨੇ ਸੀਲ ਕਰ ਦਿੱਤਾ ਸੀ ਪਰ ਉਕਤ ਇਮਾਰਤ ਨੂੰ ਲੱਗੀ ਸੀਲ ਨੂੰ ਨਗਰ ਨਿਗਮ ਦੀ ਇਜਾਜਤ ਤੋਂ ਬਿਨ੍ਹਾ ਹੀ ਤੋੜ ਕੇ ਉਥੇ ਮੁੜ ਉਸਾਰੀ ਸ਼ੁਰੂ ਕਰ ਦਿੱਤੀ ਗਈ | ਇਸ ਸ਼ਿਕਾਇਤ ਦੇ ਆਧਾਰ 'ਤੇ ਡੀ. ਏ. ਲੀਗਰ ਦੀ ਸਲਾਹ ਨਾਲ ਰਾਕੇਸ਼ ਨਈਅਰ ਦੇ ਖ਼ਿਲਾਫ਼ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ |
ਪਿਛਲੀ ਖ਼ਬਰ ਪੰਜਾਬੀ ਭਾਜਪਾ ਦੀ ਟਿ੍ੱਪਲ ਇੰਜਣ ਫੇਲ੍ਹ ਸਰਕਾਰ ਦੇਖ ਚੁੱਕੇ, ਹੁਣ ਡੱਬਲ ਇੰਜਣ ਸਿਰਫ ਛਲਾਵਾ-ਸਤਨਾਮ ਸਿੰਘ ਮਠਾੜੂ <br/... ਅਗਲੀ ਖ਼ਬਰ ਸੁਲਤਾਨਵਿੰਡ ਦੀ ਪੱਤੀ ਬਾਬਾ ਜੀਵਨ ਸਿੰਘ ਵਿਖੇ ਖਾਲੀ ਪਲਾਟ ਵਿਚ ਪਿਆ ਕੂੜਾ ਦੇ ਰਿਹਾ ਹੈ ਬਿਮਾਰੀਆਂ ਨੂੰ ਸੱਦਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।